16 ਨਵੰਬਰ ਨੂੰ ਦੀਵਾਲੀ ਮੇਲਾ ਕਨੁਕੇ ਵਿਚ

ਬੈਲਜੀਅਮ30ਅਕਤੂਬਰ(ਅਮਰਜੀਤ ਸਿੰਘ ਭੋਗਲ)ਜਿਥੇ ਬੈਲਜੀਅਮ ਵਿਚ ਖੇਡਾ,ਧਾਰਮਿੰਕ ਸਰਗਰਮੀਆ ਪਿਛਲੇ ਸਾਲਾ ਤੋ ਉਭਰ ਕੇ ਸਾਹਮਣੇ ਆਈਆ ਹਨ ਉਥੇ ਨਾਲ ਹੀ ਔਰਤਾ ਵੀ ਕੁਝ ਨਾ ਕੁਝ ਨਵਾ ਕਰਨ ਵਿਚ ਆਪਣਾ ਯੌਗਦਾਨ ਪਾਉਣ ਤੋ ਪਿਛੇ ਨਹੀ ਰਹਿ ਰਹੀਆ ਇਸੇ ਹੀ ਕੜੀ ਦੁਰਾਨ ਪੰਜਾਬ ਦੀ ਜੱਮਪਲ ਮੁਟਿਆਰ ਸੁਖਜਿੰਦਰ ਡੋਲੀ ਵਲੋ ਬੀੜਾ ਚੁਕਦੇ ਹੋਏ 16 ਨਵੰਬਰ ਨੂੰ ਕਨੁਕੇ-ਹੇਸਟ ਵਿਖੇ ਦਿਵਾਲੀ ਦੇ ਸਬੰਧ ਵਿਚ ਰੰਗਾ ਰੰਗ ਕਲਚਰ ਪ੍ਰੌਗਰਾਮ ਕਰਵਾਇਆ ਜਾ ਰਿਹਾ ਹੈ ਸ਼ਾਮ ਦੇ ਪੰਜ ਤੀਹ ਤੇ ਸੁਰੂ ਹੋਣ ਵਾਲੇ ਇਸ ਪ੍ਰੋਗਰਾਮ ਦਾ ਦਾਖਲਾ ਵੀਹ ਯੂਰੋ ਇਕ ਪ੍ਰੀਵਾਰ ਦਾ ਹੋਵੇਗਾ ਜਿਸ ਵਿਚ ਰਾਤ ਦਾ ਖਾਣਾ ਵੀ ਦਿਤਾ ਜਾਵੇਗਾ ਇਸ ਪ੍ਰੋਗਰਾਮ ਵਿਚ ਕੇਵਲ ਔਰਤਾ ਅਤੇ ਬੱਚਿਆ ਨੂੰ ਹੀ ਦਾਖਲਾ ਹੋਣ ਦੀ ਇਜਾਜਤ ਹੋਵੇਗੀ ਸੁਖਜਿੰਦਰ ਡੋਲੀ ਮੁਤਾਬਕ ਜੋ ਵੀ ਲੜਕੀਆ ਅਤੇ ਔਰਤਾ ਇਸ ਮੌਕੇ ਤੇ ਕੌਈ ਵੀ ਪ੍ਰੋਗਰਾਮ ਵਿਚ ਹਿਸਾ ਲ਼ੇਣਾ ਚਾਹੁੰਦੀਆ ਹਨ ਉਹ ਆਪਣੇ ਨਾਮ ਸਾਨੂੰ ਲਿਖਵਾ ਦੇਣ ਤਾ ਜੋ ਲੜੀਵਾਰ ਪ੍ਰੋਗਰਾਮ ਚੱਲ ਸਕੇ ਹਾਲ ਵਿਚ ਸੀਟਾ ਦੀ ਬੁਕਿੰਗ ਦਰਸ਼ਕਾ ਦੇ ਉਤਸ਼ਾਹ ਨੂੰ ਦੇਖਦੇ ਹੋਏ 10 ਨਵੰਬਰ ਤੱਕ ਸ਼ੁਰੂ ਕਰ ਦਿਤੀ ਜਾਵੇਗੀ ਜਿਸ ਲਈ 0486 946 314 ਸਪੰਰਕ ਕੀਤਾ ਜਾਵੇ ।

Geef een reactie

Het e-mailadres wordt niet gepubliceerd. Vereiste velden zijn gemarkeerd met *