ਉਚਾ ’ਚ 44ਵਾਂ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ 4 ਨੂੰ

-ਜੇਤੂ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਇਨਾਮ
-ਜੱਸਾ ਪੱਟੀ, ਬਿੰਦਾ ਬਿਸ਼ਨਪੁਰ,ਸਿੰਦਾ ਨਾਰੰਗਪੁਰ, ਗੋਪੀ ਲੀਲਾ, ਪ੍ਰਦੀਪ ਵਰਗੇ ਪਹਿਲਵਾਨ ਵਿਚਕਾਰ ਹੋਣਗੀਆਂ ਕਾਂਟੇਦਾਰ ਕੁਸ਼ਤੀਆਂ
ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸੰਤ ਬਾਬਾ ਖਜ਼ਾਨ ਸਿੰਘ ਸ਼ਿਵ ਗਿਰੀ ਤਕੀਏ ਵਾਲੇ ਅਤੇ ਪਹਿਲਵਾਨ ਮਿਲਖੀ ਰਾਮ ਦੀ ਯਾਦ ਵਿਚ 44ਵਾਂ ਸਲਾਨਾ ਛਿੰਝ ਮੇਲਾ ਅਤੇ ਕਬੱਡੀ ਟੂਰਨਾਮੈਂਟ 4 ਨਵੰਬਰ ਦਿਨ ਐਤਵਾਰ ਨੂੰ ਪਿੰਡ ਉਚਾ ਵਿਖੇ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਯਾਦਵਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਛਿੰਝ ਮੇਲੇ ਦਾ ਉਦਘਾਟਨ ਤੇ ਇਨਾਮਾਂ ਦੀ ਵੰਡ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਾਲੇ ਕਰਨਗੇ। ਕਬੱਡੀ ਦੇ ਸ਼ੋਅ ਮੈਚ ਤੇ ਕੁਸ਼ਤੀਆਂ ਸਵੇਰੇ 11 ਵਜੇ ਸ਼ੁਰੂ ਹੋਣਗੇ। ਰੋਇਲ ਕਿੰਗ ਯੂਐਸਏ ਅਤੇ ਦੋਆਬਾ ਵਾਰੀਅਰਜ ਕਲੱਬ ਦੀਆਂ ਟੀਮਾਂ ਵਿਚਕਾਰ ਕਬੱਡੀ ਦਾ ਬੇਹੱਦ ਕਾਂਟੇਦਾਰ ਮੁਕਾਬਲਾ ਹੋਵੇਗਾ। ਕਬੱਡੀ ਕਲੱਬਾਂ ਦੀ ਜੇਤੂ ਟੀਮ ਨੂੰ ਪਹਿਲਾ ਇਨਾਮ 61000 ਰੁਪਏ ਤੇ ਦੂਜਾ ਇਨਾਮ 51000 ਰੁਪਏ ਨਵਦੀਪ ਸਿੰਘ ਬਦੇਸ਼ਾਂ ਯੂਕੇ ਵਲੋ ਦਿੱਤਾ ਜਾਵੇਗਾ। ਪਟਕੇ ਦੀ ਨੰਬਰ-1 ਕੁਸ਼ਤੀ ਜੱਸਾ ਪੱਟੀ ਅਤੇ ਮੋਨੂੰ ਘੱਗ ਸਰਾਏ ਵਿਚਕਾਰ ਹੋਵੇਗੀ। ਜਿਸ ਵਿਚ ਜੇਤੂ ਪਹਿਲਵਾਨ ਨੂੰ ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਪਟਕੇ ਦੀ ਨੰਬਰ-2 ਕੁਸ਼ਤੀ ਬਿੰਦਾ ਬਿਸ਼ਨਪੁਰ ਅਤੇ ਸਿੰਦਾ ਨਾਰੰਗਵਾਲ ਵਿਚਕਾਰ ਹੋਵੇਗੀ, ਜਿਸ ਵਿਚ ਜੇਤੂ ਪਹਿਲਵਾਨ ਨੂੰ 71 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਪਟਕੇ ਦੀ ਨੰਬਰ-3 ਕੁਸ਼ਤੀ ਗੋਪੀ ਲੀਲਾ ਅਤੇ ਪ੍ਰਦੀਪ ਜ਼ੀਰਕਪੁਰ ਵਿਚਕਾਰ ਹੋਵੇਗੀ। ਜਿਸ ਵਿਚ ਜੇਤੂ ਪਹਿਲਵਾਨ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਅੰਗਰੇਜ਼ ਡੂਮਛੇੜੀ, ਵਿਕਾਸ ਖੰਨਾ, ਹਰਮਨ ਆਲਮਗੀਰ, ਰਣਜੀਤ ਲੀਲਾ, ਪ੍ਰਵੀਨ ਕੋਹਾਲੀ, ਰਣਜੀਤ ਕੋਹਾਲੀ, ਮੀਤਾ ਕੋਹਾਲੀ, ਬਿੱਲਾ ਕੋਹਾਲੀ, ਲਾਡੀ ਮੰਡ ਚੌੜਾ, ਭੋਲਾ ਲੱਲੀਆਂ, ਗੂੰਗਾ ਲੱਲੀਆਂ, ਜੱਗੀ ਬਿਸ਼ਨਪੁਰ, ਲਵ ਬਿਸ਼ਨਪੁਰ, ਜੱਸਾ ਬਾਹੜੋਵਾਲ, ਕੀਰਤੀ ਬਾਹੜੋਵਾਲ, ਇੰਦਰਜੀਤ ਲੱਲੀਆਂ ਆਦਿ ਪਹਿਲਵਾਨਾਂ ਵੀ ਛਿੰਝ ਮੇਲੇ ਦਾ ਸ਼ਿੰਗਾਰ ਬਣਨਗੇ। ਕਬੱਡੀ ਮੈਚਾਂ ਵਿਚ ਯਾਦਾ ਸੁਰਖਪੁਰ, ਯੋਧਾ ਸੁਰਖਪੁਰ, ਸੁਖਮਣ ਚੋਹਲਾ ਸਾਹਿਬ, ਅਰਸ਼ ਚੋਹਲਾ ਸਾਹਿਬ, ਜੋਤਾ ਮਹਿਮਦਵਾਲ, ਕਾਲਾ ਧਨੌਲਾ, ਮੰਨਾ ਲਾਲਪੁਰੀਆ, ਮੱਖਣ ਮੱਖੀ, ਗੱਗੀ ਖੀਰਾਂਵਾਲੀ, ਤਾਰੀ ਖੀਰਾਂਵਾਲੀ, ਕਮਲ ਟਿੱਬਾ, ਜੀਤਾ ਤਲਵੰਡੀ ਚੌਧਰੀਆਂ, ਫਰਿਆਦ ਸ਼ਕਰਪੁਰ, ਗੁਰਲਾਲ ਸੋਹਲ, ਸ਼ੰਕਰ ਸਿੱਧਵਾਂ ਤੇ ਬਿਲੀ ਲੱਲੀਆਂ ਆਦਿ ਅੰਤਰਾਸ਼ਟਰੀ ਪੱਧਰ ਦੇ ਕਬੱਡੀ ਪਲੇਅਰ ਆਪਣੀ ਖੇਡ ਦੇ ਜੌਹਰ ਦਿਖਾਉਣਗੇ। ਸਾਰੇ ਕੁਸ਼ਤੀ ਮੁਕਾਬਲੇ ਪਹਿਲਵਾਨ ਲਹਿੰਬਰ ਸ਼ਾਹਕੋਟ ਦੀ ਦੇਖਰੇਖ ਹੇਠ ਕਰਵਾਏ ਜਾਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *