ਤੋਤੀ ਵਿਖੇ ਸਲਾਨਾ ਜੋੜ ਮੇਲਾ ਤੇ ਕਬੱਡੀ ਮੁਕਾਬਲੇ ਇਕ ਨਵੰਬਰ ਨੂੰ

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਅਤੇ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਪਿੰਡ ਤੋਤੀ ਵਿਖੇ ਸਲਾਨਾ ਜੋੜ ਮੇਲਾ ਤੇ ਚੌਥਾ ਕਬੱਡੀ ਕੱਪ ਇਕ ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਜੋੜ ਮੇਲੇ ਦੇ ਸਬੰਧ ਵਿਚ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ, ਉਪਰੰਤ ਧਾਰਮਕ ਦੀਵਾਨ ਸਜਾਏ ਜਾਣਗੇ। ਜਿਨ੍ਹਾਂ ’ਚ ਕੀਰਤਨੀ ਜੱਥਾ ਭਾਈ ਕਾਬਲ ਸਿੰਘ ਸ਼੍ਰੀ ਦਰਬਾਰ ਸਾਹਿਬ ਅੰਮ੍ਰਿੰਤਸਰ, ਭਾਈ ਬਲਬੀਰ ਸਿੰਘ ਹਜੂਰੀ ਰਾਗੀ ਜੱਥਾ ਗੁਰੂਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਕੀਰਤਨੀ ਜੱਥਾ ਭਾਈ ਬੱਗਾ ਸਿੰਘ, ਕਵੀਸ਼ਰੀ ਜੱਥਾ ਮਾਸਟਰ ਭੋਲਾ ਸਿੰਘ, ਕਵੀਸ਼ਰ ਭਾਈ ਗੁਰਦਿਆਲ ਸਿੰਘ ਫੁੱਲ, ਕਥਾਵਾਚਕ ਗੁਰਦਿਆਲ ਸਿੰਘ ਫੁੱਲ ਦਮਦਮੀ ਟਕਸਾਲ ਵਾਲੇ, ਕਵੀਸ਼ਰੀ ਜੱਥਾ ਹਰਮੇਲ ਸਿੰਘ, ਢਾਡੀ ਗਿਆਨੀ ਮੰਗਲ ਸਿੰਘ ਪੱਡਾ ਆਦਿ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ। ਇਸ ਦੌਰਾਨ ਛੇ ਅੰਤਰਾਸ਼ਟਰੀ ਕਬੱਡੀ ਕਲੱਬਾਂ ਸ਼ੇਰੇ ਪੰਜਾਬ ਰਣਜੀਤ ਸਿੰਘ ਕਬੱਡੀ ਕਲੱਬ ਸੁਲਤਾਨਪੁਰ ਲੋਧੀ, ਕਲਗੀਧਰ ਸਪੋਰਟਸ ਕਲੱਬ ਭੁਲਾਣਾ, ਮਾਝਾ ਕਬੱਡੀ ਕਲੱਬ ਫਤਿਆਬਾਦ, ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਭਾਗ ਲੈਣਗੀਆਂ। ਖੇਡ ਮੇਲੇ ਦੌਰਾਨ ਸੰਤ ਬਾਬਾ ਤੁਲਸੀ ਦਾਸ ਕਬੱਡੀ ਕਲੱਬ ਤੋਤੀ ਅਤੇ ਡਡਵਿੰਡੀ ਕਬੱਡੀ ਕਲੱਬ ਅਤੇ ਮਾਤਾ ਗੁਜ਼ਰੀ ਸਪੋਰਟਸ ਕਬੱਡੀ ਕਲੱਬ ਕੋਟਲੀ ਥਾਨ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਕਬੱਡੀ ਕਲੱਬ ਮੋਗਾ ਦੀਆਂ ਟੀਮਾਂ ਵਿਚਕਾਰ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ।

Geef een reactie

Het e-mailadres wordt niet gepubliceerd. Vereiste velden zijn gemarkeerd met *