ਸ੍ਰ ਕਮਲਜੀਤ ਸਿੰਘ ਅਤੇ ਬੀਬੀ ਜਸਪ੍ਰੀਤ ਕੌਰ ਪ੍ਰਵਾਰ ਵਲੋ ਨਵੰਬਰ ਮਹੀਨੇ ਵਿਚ ਕਈ ਜਗਾਹ ਤੇ ਲੰਗਰ ਲਗਾਏ ਜਾ ਰਹੇ ਹਨ,

Het gezin stelt één van de typische maaltijden voor.Om alles tijdig klaar te krijgen, kan Jaspreet rekenen op de hulp van vrijwilligers, en natuurlijk ook op zoon Supanjit, dochter Anshpreet en echtgenoot Kamaljit.

ਸ੍ਰ ਕਮਲਜੀਤ ਸਿੰਘ ਦੇ ਪ੍ਰਵਾਰ ਵਲੋ ਸਹਿਯੋਗੀਆਂ ਨਾਲ ਮਿਲ ਕੇ 13 ਦਿਨ ਦਾ ਲੰਗਰ ਬੈਲਜੀਅਮ ਦੇ ਵੱਖ ਵੱਖ ਸ਼ਹਿਰ ਵਿਚ ਲਗਾਇਆ ਜਾ ਰਿਹਾ ਹੈ , ਜਿਸ ਵਿਚ ਲੰਗਰ ਤੋ ਇਲਾਵਾ ਸਿੱਖ ਧਰਮ ਦੀ ਜਾਣਕਾਰੀ ਅਤੇ ਸਿੱਖ ਧਰਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇ ਲਿਖਤੀ ਪੋਸਟਰ ਵੀ ਵੰਡੇ ਜਾਣਗੇ, ਇਸ ਲੰਗਰ ਨੂੰ ਕਮਜੀਤ ਸਿੰਘ ਦੇ ਗ੍ਰਹਿ ਵਿਖੇ ਹੀ ਸਾਰੇ ਪ੍ਰਵਾਰ ਦੇ ਸਹਿਯੋਗ ਨਾਲ ਤਿਆਰ ਕੀਤਾ ਜਾਵੇਗਾ, ਅਤੇ ਵੱਖ ਵੱਖ ਦਿਨਾ ਅਤੇ ਵੱਖ ਵੱਖ ਥਾਵਾਂ ਤੇ ਮਿਲੇ ਹੋਏ ਸਮੇ ਮੁਤਾਬਕ ਵਰਤਾਇਆ ਜਾਵੇਗਾ, ਇਸ ਲੰਗਰ ਵਿਚ ਬੈਲਜੀਅਮ ਦੇ ਵਸਨੀਕ ਗੋਰਿਆ ਅਤੇ ਹੋਰ ਸਭ ਧਰਮਾਂ ਦੇ ਲੋਕਾਂ ਤੱਕ ਪਹੂੰਚਾਉਣ ਦਾ ਯਤਨ ਕੀਤਾ ਜਾਵੇਗਾ, ਦੀਵਾਲੀ ਵਾਲੇ ਦਿਨ ਵੀ ਲੰਗਰ ਰੂੰਮਨ ਸ਼ਹਿਰ ਚ ਲਗਾਇਆ ਜਾਵੇਗਾ, ਜਿਸ ਵਿਚ ਸਕੂਲੀ ਬਚਿਆਂ ਨੂੰ ਸੱਦਾ ਦਿੱਤਾ ਗਿਆ ਹੈ ਤਕਰੀਬਨ 500 ਲੋਕਾਂ ਦਾ ਆਉਣ ਦਾ ਅਨੁਮਾਣ ਹੈ, ਇਹ ਲੰਗਰ ਸੇਵਾ ਖਾਸ ਤੌਰ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮ੍ਰਪਤਿ ਹੋਵੇਗਾ, ਬੀਬੀ ਜਸਪ੍ਰੀਤ ਕੌਰ ਨੇ ਮੀਡੀਆ ਨਾਲ ਵਿਚਾਰ ਸਾਝੈ ਕਰਦੇ ਹੋਏ ਦਸਿਆ ਕਿ ਆਉਣ ਵਾਲੇ ਸਮੇ ਵਿਚ ਗੁਰੂ ਨਾਨਕ ਦੇਵ ਜੀ ਦੇ 550 ਵੇ ਪ੍ਰਕਾਸ਼ ਦਿਵਸ ਤੇ ਬਹੁਤ ਸਾਰੇ ਸਹਿਯੋਗੀਆਂ ਨਾਲ ਮਿਲ ਕੇ ਬੜੇ ਉਚੇ ਪੱਧਰ ਤੇ ਗੁਰਪੂਰਬ ਮਨਾਇਆ ਜਾਵੇਗਾ ਅਤੇ ਜਿਆਦਾ ਤੋ ਜਿਆਦਾ ਸੰਗਤਾਂ ਨੂੰ ਸਿੱਖ ਧਰਮ ਬਾਰੇ ਜਾਗਰੁੱਕ ਕਰਨ ਦੀ ਸੇਵਾ ਵਿਚ ਖਾਸ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰਾਂਗੇ, ਇਸ ਸਾਲ ਇਹਨਾ ਸਿਰਫ 13 ਦਿਨ ਚੁਣੇ ਹਨ, ਪਰ ਆਉਣ ਵਾਲੇ ਸਾਲ ਚ ਇਸ ਤੋ ਵੱਧ ਵੱਡੇ ਪੱਧਰ ਤੇ ਇੰਤਜਾਮ ਕੀਤਾ ਜਾਵੇਗਾ, ਇਹ ਲੰਗਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਜਿਸ ਰਹੋ ਰੀਤ ਨੂੰ ਵੱਡੇ ਤੌਰ ਤੇ ਬੈਲਜੀਅਮ ਦੀ ਧਰਤੀ ਦੇ ਲੋਕਾਂ ਤੱਕ ਪਹੂੰਚਾਇਆ ਜਾ ਰਿਹਾ ਹੈ , ਉਮੀਦ ਹੈ ਕਿ ਸਾਰੀ ਸੰਗਤ ਵੱਧ ਚੜ ਕੇ ਇਸ ਵਿਚ ਸ਼ਾਮਿਲ ਹੋਵੇਗੀ, ਸੋ ਆਪ ਵੀ ਇਸ ਸੇਵਾ ਦਾ ਹਿਸਾ ਬਣਨ ਵਾਲੇ ਵੀ ਇਸ ਪ੍ਰਵਾਰ ਨਾਲ ਮਿਲ ਕੇ ਚੱਲ ਸਕਦੇ ਹੋ, ਹੇਠ ਲਿਖੇ ਸ਼ਹਿਰਾਂ ਵਿਚ ਇਸ ਨਵੰਬਰ ਮਹੀਨੇ ਵਿਚ ਪ੍ਰਸ਼ਾਸ਼ਨ ਵਲੋ ਇਜਾਜਤ ਲੈ ਕੇ ਸੰਗਤਾਂ ਲਈ 13 ਦਿਨਾਂ ਚ ਲੰਗਰ ਲਗਾਇਆ ਜਾ ਰਿਹਾ ਹੈ,

2 November Friday Geetbets 13 h to 15 h, – 3 November Saturday sint truden 9 h to 11 h, – 4 November Sunday Hoepertingen 12 h to 13 h, – 7 November Wednesday Rommen 12 h to 14 h , – 10 November Saturday sint truden 9 h to 11 h ,- 14 November Wednesday Hasselt 13 h to 14 h ,- 17 November Saturday sint truden 9h to 11 h, – 18 November Sunday Hoepertingen 12 h to 15 h ,- 21 November Wednesday Leuven 13 h to 14 h , -23 November Friday Geetbets 13 h to 15h , -24 November Saturdey Sinttruden 9h to 11 h , – 25 November Sunday Hopertingen 12h to 13 h ,-28 November Wednesday Hasselt 13 h To 14 h ,

Geef een reactie

Het e-mailadres wordt niet gepubliceerd. Vereiste velden zijn gemarkeerd met *