ਮਾਨ ਦਲ ਦੇ ਉੱਜੜੇ ਬਾਗ ਦਾ ਪੈਰਾਸ਼ੂਟ ਵਾਲਾ ਗਾਲੜ ਪਟਵਾਰੀ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਯੂ. ਕੇ. ਲੰਡਨ 1 ਨਵੰਬਰ –28 ਅਕਤੂਬਰ ਐਤਵਾਰ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੀਆਂ ਸੋਸ਼ਲਸਾਈਟਾਂ ਉੱਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਰਜਿਸਟਰਡ ਦੇ ਬਾਰੇ ਲੱਗੇ ਬਿਆਨ ਸਬੰਧੀ ਅਸੀਂ ਸਪੱਸ਼ਟ ਕਰਨਾਂ ਚਹੁੰਦੇ ਹਾਂ ਕਿ ਇੰਗਲੈਂਡ ਵਿੱਚ ਪਾਰਟੀ ਸੰਨ 2000 ਤੋਂ ਸਥਾਪਤ ਹੈ ੳਤੇ ਪ੍ਰਵਾਨਿਤ ਵਿਧਾਨ ਅਨੁਸਾਰ ਯੂ. ਕੇ. ਦੇ ਕਨੂੰਨਾਂ ਦੀ ਪਾਲਣਾਂ ਕਰਦੇ ਹੋਏ ਲੋਕਤੰਤ੍ਰਿਕ ਢੰਗ ਨਾਲ ਵਿਚਰ ਰਹੀ ਹੈ। ਪਾਰਟੀ ਯੂ. ਕੇ. ਦੇ ਕਨੂੰਨਾਂ ਅਨੁਸਾਰ ਰਜਿਸਟਰਡ ਹੈ, ਜੇ ਮਾਨ ਦਲ ਨੂੰ ਲੱਗਦਾ ਹੈ ਕਿਇਹ ਗੈਰ ਕਨੂੰਨੀ ਹੈ ਤਾਂ ਉਨ੍ਹਾਂ ਨੂੰ ਇਸਦਾ ਹੱਲ ਵੀ ਪਤਾ ਹੋਣਾਂ ਚਾਹੀਦਾ ਹੈ।ਸਾਡੀ ਪਾਰਟੀ ਰਜਿਸਟਰ ਹੱਣ ਸਮੇਂ ਮੀਡੀਆ ਵਿੱਚ ਲੱਗਾ ਬਿਆਨ ਮਾਨ ਦਲ ਨੇ ਵੀ ਆਪਣੀਆਂ ਸੋਸ਼ਲ ਸਾਈਟਾਂ ‘ਤੇ ਸ਼ੇਅਰ ਕੀਤਾ ਸੀ, ਸਾਡੇ ਨੁਮਾਇੰਦੇਵੀ ਪੰਜਾਬ ਫੇਰੀ ਦੌਰਾਨ ਸ੍ਰ: ਮਾਨ ਨੂੰ ਮਿਲਦੇ ਰਹਿੰਦੇ ਹਨ, ਹੈਰਾਨਗੀ ਹੈ ਕਿਇਹ ਗੱਲ੍ਹ ਉਦੋਂ ਕਿਉ ਨਹੀਂ ਕੀਤੀ ਗਈ ‘ਤੇ ਹੁਣ ਕੁੰਭਕਰਨੀ ਨੀਂਦ ਤੋਂ ਜਾਗ ਕੇ ਇਹ ਇਲਹਾਮ ਕਿਵੇਂਹੋਇਆ! ਮਾਨ ਦਲ ਦੇ ਪੈਰਾਸ਼ੂਟ ਚੇਅਰਮੈਨ ਨੇ ਅਕਤੂਬਰ 2015 ਦੌਰਾਨ ਇੰਗਲੈਂਡ ਵਿੱਚ 15 ਬ੍ਰਾਚਾਂ ਵਾਲੀ ਪਾਰਟੀ ਕਾਇਮ ਕਰਨ ਦੇ ਦਮਗਜੇ ਮਾਰੇ ਸਨ ਉਸ ਦੇ ਕੀ ਅਧਿਕਾਰ ਜਾਂ ਫਰਜ਼ ਹਨ ਇਸ ਨਾਲ ਸਾਡਾ ਕੋਈ ਸਰੋਕਾਰ ਨਹੀਂ ਹੈ।ਬਿਆਨ ਵਿੱਚ ਲਿਖਿਆ ਹੈ ਕਿ ਜਿਹੜੇ ਮੈਂਬਰਕਿਸੇ ਵਜ੍ਹਾ ਤੋਂ ਪਾਰਟੀ ਛੱਡ ਕੇ ਗਏ ਹਨ, ਉਨ੍ਹਾਂ ਲਈ ਪਾਰਟੀ ਵਿੱਚ ਆਉਣ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਰਹਿਣਗੇ, ਅਸੀਂ ਮੁਫਤ ਵਿੱਚ ਨੇਕ ਸਲਾਹ ਦਿੰਦੇ ਹਾਂ ਕਿ ਦਰਵਾਜੇ ਘੁੱਟ ਕੇ ਬੰਦ ਕਰ ਲੳੇੁ ਕਿਉਂ ਕਰਕੇ ਆਉਣ ਦੀ ਬਜਾਏ ਜਿਆਦਾ ਮੈਂਬਰ ਪਾਰਟੀ ਛੱਡ ਕੇ ਜਾ ਰਹੇ ਹਨ। ਜੇ ਸ਼ੱਕ ਹੈ ਤਾਂ 1984 ਵਿੱਚ ਸ੍ਰ: ਮਾਨ ਨਾਲ ਗਰਿਫਤਾਰ ਹੋਏ ਸਿੰਘਾਂ ਤੋਂ ਲੈ ਕੇ ਅੱਜ ਤੱਕਪਾਰਟੀ ਛੱਡ ਕੇ ਗਏ ਮੈਂਬਰਾਂ ਦੀ ਲਿਸਟ ਤਿਆਰ ਕਰਕੇ ਲੇਖਾ ਜੋਖਾ ਕਰਦੇ ਹੋਏ ਸਵੈਪੜਚੋਲ ਕਰ ਲਿਉ, ਵੈਸੇ ਸਾਨੂੰ ਪਤਾ ਹੈ ਕਿ ਅਜੇਹਾ ਕਰਨਾ ਮਾਨ ਦਲ ਦੀਆਂ ਨੀਤੀਆਂ ਵਿੱਚ ਸ਼ਾਮਲ ਨਹੀਂ ਹੈ।ਬਿਆਨ ਦੇ ਅਖੀਰ ਵਿੱਚ ਲਿਖਿਆ ਹੈ ਕਿ ‘ਅਨੁਸ਼ਾਸਨ ਬਗੈਰ ਨਾਂ ਪਾਰਟੀ,ਨਾਂ ਕੌਮ ਚੱਲ ਸਕਦੀ ਹੈ’ ਨਿਮਰਤਾ ਸਹਿਤ ਬੇਨਤੀ ਹੈ ਕਿ ਕੌਮ ਦਸ ਗੁਰੁ ਸਾਹਿਬ ਜੀ ਦੇ ਅਸ਼ੀਰਵਾਦ ਨਾਲ ਗੁਰੁ ਗ੍ਰੰਥ ਸਾਹਿਬ ਜੀ ਦੀ ਰਹਿਨਹਮਾਈ ਅਤੇ ਉਟ ਆਸਰੇ ਨਾਲ ਚਲਦੀ ਆ ਰਹੀ ਹੈ ‘ਤੇ ਚਲਦੀ ਰਹੇਗੀ।ਮਾਨ ਦਲ ‘ਤੇ ਅਨੁਸ਼ਾਸਨ ਦਾ ਆਪਸ ਵਿੱਚ ਕੀ ਮੇਲ ਹੈ ਇਹ ਸਮਝ ਤੋਂ ਬਾਹਰ ਹੈ।ਮੁੱਖ ਸੇਵਾਦਾਰ ਸਰਬਜੀਤ ਸਿੰਘ, ਸਕੱਤਰ ਜਨਰਲ ਸੂਬਾ ਸਿੰਘ ਲਿੱਤਰਾਂ, ਜਨ: ਸਕੱਤਰ ਕੁਲਵੰਤ ਸਿੰਘ ਮੁਠੱਡਾ, ਚੀਫ ਔਰਗੇਨਾਈਜਰ ਮਨਜੀਤ ਸਿੰਘ ਸਮਰਾ, ਪ੍ਰਧਾਨ ਯੂਥ ਵਿੰਗ ਸਤਿੰਦਰ ਸਿੰਘ ਮੰਗੂਵਾਲ, ਸੀ: ਮੀ: ਪ੍ਰਧਾਨ ਅਵਤਾਰ ਸਿੰਘ ਖੰਡਾ, ਮੀ: ਪ੍ਰਧਾਨ ਜਸਵੰਤ ਸਿੰਘ ਮਾਂਗਟ, ਜੁਆਇੰਟ ਜਨਰਲ ਸਕੱਤਰ ਗੁਰਿੰਦਰ ਸਿੰਘ ਗੁਰੀ, ਅਜੈਪਾਲ ਸਿੰਘ ਨਾਗੋਕੇ ਸਮੇਤ ਪ੍ਰੈਸ ਸਕੱਤਰ ਜਗਤਾਰ ਸਿੰਘ ਵਿਰਕ ਅਤੇ ਔਨ ਲਾਇਨ ਐਡਮਿਨ ਬਿਅੰਤ ਸਿੰਘ ਸਮੂਹ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਨੇ ਕਿਹਾ ਕਿ ਸਾਨੂੰ ਸ਼ਰਾਰਤੀ ਅਨਸਰ ਕਹਿਣ ਵਾਲਿਆਂ ਨੂੰ ਬੇਨਤੀ ਹੈ ਕਿ ਮਾਨ ਦਲ ਦੇ ਮਾਨਤਾ ਪ੍ਰਾਪਤ ਵਾਟਸਐਪ ਗਰੁੱਪ ਵਿੱਚ ਇਕ ਮਾਨਤਾ ਪ੍ਰਾਪਤ ਅਹੁਦੇਦਾਰ ਨੂੰਮਿਸਟਰ ਮਾਨ ਲਿਖਣ ਕਾਰਨ ਸ੍ਰ: ਮਾਨ ਦੀ ਕਰੋਪੀ ਦਾ ਸ਼ਿਕਾਰ ਹੋਣਾਂ ਪਿਆ ਸੀ, ਇਸਲਈ ਜੇ ਇੱਜਤ ਕਰਵਾਉਣੀ ਚਹੁੰਦੇ ਹੋ ਤਾਂ ਇੱਜਤ ਕਰਨੀ ਸਿੱਖੋ।ਵਿਸ਼ੇਸ਼ ਨੋਟਿਸ – ਸਾਨੂੰ ਸ਼ੱਕ ਸੀ ਕਿ ਸ਼ਾਇਦ ਸਾਡੇ ਖਿਲਾਫ ਲੱਗੇ ਬਿਆਨ ਸਬੰਧੀ ਸ੍ਰ: ਮਾਨ ਨੂੰ ਨਾਂ ਪਤਾ ਹੋਵੇ ਇਸ ਲਈ ਅਸੀਂ ਕੁੱਝ ਦਿਨ ਉਨ੍ਹਾਂ ਦੇ ਪ੍ਰਤੀਕ੍ਰਮ ਦੀ ਉਡੀਕ ਕੀਤੀ ਪਰ ਭਵਿੱਖ ਵਿੱਚ ਕੋਈ ਉਡੀਕ ਨਹੀਂ ਕੀਤੀ ਜਾਵੇਗੀ ਜਿਹੋ ਜਿਹਾ ਬਿਆਨ ਅਵੇਗਾ ਉਹੋ ਜਿਹਾ ਜਵਾਬ ਫੋਰਨ ਦਿੱਤਾ ਜਾਵੇਗਾ।ਪੈਰਾਸ਼ੂਟ ਚੇਅਰਮੈਨ ਕਿਸੇ ਵੀ ਮੀਡੀਆ ਪਲੇਟਫਾਰਮ ‘ਤੇ ਸਾਡੇ ਨਾਲ ਡਿਸਕਸ਼ਨ ਜਾ ਡਿਬੇਟ ਕਰ ਲਵੇ ਖੁਲ੍ਹਾ ਚੈਲੰਜ ਹੈ, ਚਲਦਾ…..

Geef een reactie

Het e-mailadres wordt niet gepubliceerd. Vereiste velden zijn gemarkeerd met *