ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਤਾਬਦੀ ਸਮਾਗਮ 11 ਨੂੰ

ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਕਰਨਗੇ ਸਮੂਲੀਅਤ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿੱਚ ਸਤਾਬਦੀ ਸਮਾਗਮ 11 ਨਵੰਬਰ ਨੂੰ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਮਨਾਏ ਜਾ ਰਹੇ ਹਨ। 1914 ‘ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਂਗਮ ਬਹੁਤ ਮਹੱਤਵਪੂਰਨ ਹੈ। ਇਹਨਾਂ ਸਲਾਨਾ ਸਮਾਗਮਾਂ ਵਿੱਚ ਦੁਨੀਆਂ ਭਰ ਦੀਆਂ ਅਹਿਮ ਹਸਤੀਆਂ ਹਿੱਸਾ ਲੈਂਦੀਆਂ ਹਨ ਤੇ ਇਸ ਵਾਰ ਜਿੱਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਹਿੱਸਾ ਲੈਣ ਪਹੁੰਚ ਰਹੇ ਹਨ ਉੱਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿੱਚ ਭਾਗ ਲੈਣ ਦੀ ਉਮੀਦ ਹੈ। ਪੰਜਾਬ ਤੋਂ ਵਿਸੇਸ਼ ਤੌਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਅਤੇ ਪੰਥਕ ਅਖ਼ਬਾਰ ਰੋਜਾਨਾਂ ਪਹਿਰੇਦਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਅਤੇ ਉੱਘੇ ਖੇਡ ਲੇਖਕ ਜਗਰੂਪ ਸਿੰਘ ਜਰਖੜ ਵੀ ਪਹੁੰਚ ਰਹੇ ਹਨ। ਇੰਗਲੈਂਡ ‘ਤੋਂ ਸਿੱਖ ਫੇਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਹੇਠ ਸੈਂਕੜੇ ਸਿੰਘਾਂ ਦਾ ਕਾਫਿਲਾ ਆ ਰਿਹਾ ਹੈ ਤੇ ਇਸੇ ਤਰਾਂ ਹੀ ਬੈਲਜ਼ੀਅਮ, ਫਰਾਂਸ, ਜਰਮਨ ਅਤੇ ਇਟਲੀ ‘ਤੋਂ ਵੀ ਸਿੱਖ ਆਗੂ ਅਤੇ ਸੰਗਤਾਂ ਹਿੱਸਾ ਲੈਣਗੀਆਂ। ਫਰਾਂਸ ਤੋਂ ਆ ਰਹੀ ਗੱਤਕੇ ਦੀ ਟੀਮ ਅਪਣੀ ਕਲਾ ਦੇ ਜੌਹਰ ਦਿਖਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਭਾਈ ਜਗਦੀਸ਼ ਸਿੰਘ ਭੂਰਾ ਨੇ ਦੱਸਿਆ ਕਿ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤੇ ਇਸ ਵਿਸਾਲ ਸਮਾਗਮ ਲਈ ਲੰਗਰਾਂ ਦਾ ਪ੍ਰਬੰਧ ਬੈਲਜ਼ੀਅਮ ਦੀਆਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਾਧ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਕਰ ਰਹੀਆਂ ਹਨ। ਉਹਨਾਂ ਹਿੱਸਾ ਲੈਣ ਵਾਲੀ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਸ ਦਿਨ ਕੇਸਰੀ ਦਸਤਾਰਾਂ, ਚੁੰਨੀਆਂ ਅਤੇ ਕੇਸਰੀ ਪਟਕੇ ਸਜਾ ਕੇ ਹਿੱਸਾ ਲੈਣ ਤਾਂ ਜੋ ਸਿੱਖ ਇੱਕ ਵੱਖਰੀ ਕੌਂਮ ਅਤੇ ਦਸਤਾਰ ਦੀਆਂ ਵਿਲੱਖਣਤਾਂ ਅਜਿਹੇ ਅੰਤਰਾਸਟਰੀ ਮੌਕੇ ਸੁਚੱਜਤਾ ਨਾਲ ਪੇਸ਼ ਕੀਤੀ ਜਾ ਸਕੇ। ਇਸ ਅਹਿਮ ਸਮਾਗਮ ਦਾ ਪ੍ਰਬੰਧ ਕਰ ਰਹੀ ਕਮੇਟੀ ਵੱਲੋਂ ਅਨੁਸਾਸ਼ਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਕਿਉਕਿ ਹਰ ਸਾਲ ਸਾਡੇ ਵਿੱਚਲੇ ਕੁੱਝ ਸੱਜਣ ਮੀਨਨ ਗੇਟ ਹੇਠਾਂ ਤਸਵੀਰਾਂ ਖਿੱਚਣ ਸਮੇਂ ਇਹ ਖਿਆਲ ਨਹੀ ਰਖਦੇ ਕਿ ਉਹਨਾਂ ਦੇ ਅੜਿਕੇ ਪਾਉਣ ਕਾਰਨ ਸਮੁੱਚਾ ਪ੍ਰੋਗਰਾਂਮ ਪ੍ਰਭਾਵਿਤ ਹੋ ਰਿਹਾ ਹੁੰਦਾ ਹੈ ਅਤੇ ਪ੍ਰਬੰਧਕਾਂ ਵੱਲੋਂ ਵਾਰ-ਵਾਰ ਅੱਗ ਤੁਰਨ ਵਾਸਤੇ ਅਪੀਲਾਂ ਕਰਨ ਲਈ ਮਜਬੂਰ ਹੋਣਾ ਪੈਦਾਂ ਹੈ ਇਸ ਕਰਕੇ ਅਜਿਹੇ ਮਹੱਤਵਪੂਰਨ ਮੌਕਿਆ ਸਮੇਂ ਕੁੱਝ ਸਮੇਂ ਲਈ ਅਨੁਸਾਸ਼ਨ ਬਣਾਈ ਰੱਖਣਾ ਚਾਹੀਦਾਂ ਹੈ ਤਾਂ ਕਿ ਦੁਨੀਆਂ ਦੀਆਂ ਨਜਰਾਂ ਵਿੱਚ ਸਤਿਕਾਰ ਦੇ ਪਾਤਰ ਬਣੇ ਰਹੀਏ।

Geef een reactie

Het e-mailadres wordt niet gepubliceerd. Vereiste velden zijn gemarkeerd met *