ਮੰਗਤ ਮਾਨ ਦੂਲੋਵਾਲ ਦੀ ਨਵੀ ਧਾਰਮਕ ਕੈਸੇਟ ਭੋਲੇ ਦਾ ਜੈਕਾਰਾ ਰਿਲੀਜ਼


ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਪੰਜਾਬੀ ਸੰਗੀਤਕ ਖੇਤਰ ਵਿਚ ਕਈ ਹਿੱਟ ਗੀਤ ਪੇਸ਼ ਕਰਨ ਵਾਲੇ ਤੇ ਪਿਛਲੇ ਕੁਝ ਸਮੇਂ ਤੋਂ ਵਧੀਆ ਧਾਰਮਕ ਗੀਤ ਗਾਉਣ ਵਾਲੇ ਪੰਜਾਬੀ ਲੋਕ ਗਾਇਕ ਮੰਗਤ ਮਾਲ ਦੁਲੋਵਾਲ ਦੀ ਨਵੀ ਧਾਰਮਕ ਐਲਬਮ ਭੋਲੇ ਦਾ ਜੈਕਾਰਾ ਰਿਲੀਜ਼ ਹੋਈ ਹੈ। ਜਿਸ ਨੂੰ ਬੀਤੇ ਦਿਨ ਮਾਸਟਰ ਅਮਿਤ ਸਾਹਬ ਵਲੋ ਜਾਰੀ ਕੀਤਾ ਗਿਆ ਹੈ। ਇਸ ਐਲਬਲ ਦੇ ਸਾਰੇ ਗੀਤਾਂ ਨੂੰ ਨਿਰਮਲ ਸਹੋਤਾ ਵਲੋ ਮਿਊਜਕ ਦਿੱਤਾ ਗਿਆ ਹੈ। ਗਾਇਕ ਮੰਗਤ ਮਾਨ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਇਸ ਧਾਰਮਕ ਐਲਬਮ ਨੂੰ ਦਰਸ਼ਕਾਂ ਵਲੋ ਭਰਵਾ ਹੁੰਗਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਸਾਫ ਸੁਥਰੇ ਤੇ ਧਾਰਮਕ ਗੀਤ ਗਾਉਣ ਨੂੰ ਪਹਿਲ ਦਿੰਦੇ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਭਿਆਚਾਰ ਬਹੁਤ ਅਮੀਰ ਹੈ ਅਤੇ ਇਸ ਲਈ ਸਾਨੂੰ ਸੁਥਰੇ ਤੇ ਪਰਿਵਾਰਕ ਗੀਤ ਹੀ ਗਾਉਣੇ ਤੇ ਸੁਣਨੇ ਚਾਹੀਦੇ ਹਨ।

Geef een reactie

Het e-mailadres wordt niet gepubliceerd. Vereiste velden zijn gemarkeerd met *