ਸੀਨੀਅਰ ਸਿਟੀਜਨ ਕੌਂਸਲ ਫਗਵਾੜਾ ਨੇ ਬਜੁਰਗਾਂ ਦੀਆਂ ਔਂਕੜਾਂ ਤੇ ਵਿਚਾਰ ਕੀਤਾ


ਫਗਵਾੜਾ 27 ਅਕਤੂਬਰ (ਅਸ਼ੋਕ ਸ਼ਰਮਾ ) ਸੀਨੀਅਰ ਸਿਟੀਜ਼ਨ ਕੌਂਸਲ ਕੋਰਟ ਕੰਪਲੈਕਸ ਫਗਵਾੜਾ ਨੇ ਆਪਣੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਮਹਿੰਦਰ ਪਾਲ ਅਤੇ ਜਨਰਲ ਸਕੱਤਰ ਰਵਿੰਦਰ ਚੋਟ ਦੀ ਰਹਿ-ਲੁਮਾਈ ਵਿੱਚ ਬਜੁਰਗਾਂ ਦੀਆਂ ਸੱਮਸਿਆਵਾਂ ਤੇ ਵਿੱਚਾਰ ਕਰਨ ਲਈ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਸੀਨੀਅਰ ਸਿਟੀਜ਼ਨ ਫੈਡਰੇਸ਼ਨ ਦੇ ਪ੍ਰਧਾਨ ਸਤਿਆ ਪਾਲ ਕਰਕਰਾ(ਆਈ.ਏ.ਐਸ ਰਿਟਾ.), ਜਨਰਲ ਸਕੱਤਰ ਰਘਵੀਰ ਸਿੰਘ ਬਹਿਲ ਅਤੇ ਸੁਰੇਸ਼ ਚੌਧਰੀ ਕਨਵੀਨਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਫਗਵਾੜਾ ਦੇ ਵੈਟਰਨ ਪੱਤਰਕਾਰ ਟੀ.ਡੀ. ਚਾਵਲਾ ਨੇ ਸਭਦਾ ਸੁਆਗਤ ਕਰਦੇ ਹੋਏ ਬਜੁਰਗਾਂ ਨੂੰ ਸਮਾਜ ਵਿੱਚ ਆ ਰਹੀਆਂ ਔਂਕੜਾ ਤੇ ਚਾਨਣਾ ਪਾਇਆ। ਅਸ਼ਵਨੀ ਕੋਹਲੀ ਨੇ ਵੀ ਵਿਸਥਾਰ ਸਹਿਤ ਇਸ ਵਿਸ਼ੇ ਤੇ ਗੱਲ ਕਰਦਿਆਂ ਕਿਹਾ ਬਜ਼ੁਰਗਾਂ ਦਾ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਹਰ ਥਾਂ ਸਤਿਕਾਰ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ। ਸਤਿਆਪਾਲ ਕਰਕਰਾ ਨੇ ਦੱਸਿਆ ਕਿ ਜਿਹੜਾ ਐਕਟ 2007 ਵਿੱਚ ਬਜੁਰਗਾਂ ਲਈ ਬਣਾਇਆ ਗਿਆ ਸੀ ਉਸ ਦਾ ਨਿਰਾਰਥਿਕ ਸਿੱਟਾ ਨਿਕਲਿਆ ਹੈ ਕਿਉਂਕਿ ਕਾਨੂੰਨ ਨੂੰ ਸਹੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾਂਦਾ। ਬਜੁਰਗਾਂ ਦੀਆਂ ਪੈਨਸ਼ਨਾਂ ਅਤੇ ਡੀ.ਏ. ਦੀਆਂ ਕਿਸ਼ਤਾਂ ਵੀ ਸਮੇਂ ਸਿਰ ਨਹੀਂ ਮਿਲਦੀਆਂ। ਜੁਆਨ ਪਿੜ੍ਹੀ ਵਿੱਚ ਘੱਟ ਰਹੇ ਬਜੁਰਗਾਂ ਦੇ ਸਤਿਕਾਰ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਗਈ। ਪ੍ਰਧਾਨ ਨੇ ਸਭ ਦਾ ਧੰਨਵਾਦ ਕੀਤਾ ਅਤੇ ਮੀਟਿੰਗ ਦੀ ਕਾਰਵਾਈ ਰਵਿੰਦਰ ਚੋਟ ਜਨਰਲ ਸਕੱਤਰ ਨੇ ਨਿਭਾਈ। ਹੋਰਾਂ ਤੋਂ ਇਲਾਵਾਂ ਗੁਲਾਬ ਸਿੰਘ, ਕੇਕੇ ਸੇਠੀ, ਰਜਿੰਦਰ ਸਾਹਨੀ, ਸੰਤੋਖ ਸਿੰਘ ਬਾਂਸਲ, ਵਿਪਨ ਜੈਨ, ਕਰਨਲ ਆਰ. ਕੇ. ਭਾਟੀਆਂ, ਰਮੇਸ਼ ਧੀਮਾਨ, ਗੁਰਜੀਤ ਸਿੰਘ, ਰਕੇਸ਼ ਗੌੜ ਅਤੇ ਕਾਹਲੋਂ ਸਾਹਿਬ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *