ਪੰਜਾਬ ਇੰਟਰ ਸਟੇਟ ਸਕੂਲ ਖੇਡਾਂ 2018 ਵਿੱਚ

ਰਨਦੀਪ ਕੌਰ ਹੁੰਦਲ ਨੇ ਜਿੱਤਿਆ ਚਾਂਦੀ ਦਾ ਤਗਮਾਂ ਅਤੇ 5100 ਰੁਪਿਆ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪੰਜਾਬ ਇੰਟਰ ਸਟੇਟ ਸਕੂਲ ਖੇਡਾਂ 2018 ਵਿੱਚ ਭਾਗ ਲੈਦਿਆਂ ਰਮਨਦੀਪ ਕੌਰ ਹੁੰਦਲ ਨੇ ਚਾਂਦੀ ਦਾ ਤਗਮਾਂ ਜਿੱਤਿਆ ਹੈ। 24 ‘ਤੋਂ 26 ਅਕਤੂਬਰ ਨੂੰ ਲੁਧਿਆਣਾ ਵਿਖੇ ਹੋਈਆਂ ਇਹਨਾਂ ਖੇਡਾਂ ਵਿੱਚ ਅੰਡਰ 19 ਵਰਗ ਵਿੱਚ 100 ਮੀਟਰ, 200 ਮੀਟਰ ਅਤੇ 400 ਸੌ ਮੀਟਰ ਦੌੜ ਵਿੱਚ ਹਿੱਸਾ ਲੈਦਿਆਂ ਰਨਦੀਪ ਕੌਰ ਨੇ ਚਾਂਦੀ ਦਾ ਤਗਮਾਂ, ਕੱਪ ਅਤੇ 5100 ਰੁਪਿਆ ਇਨਾਮ ਜਿੱਤਿਆ ਹੈ। ਜਿਕਰਯੋਗ ਹੈ ਕਿ ਹੁਸਿ਼ਆਰਪੁਰ ਜਿ਼ਲ੍ਹੇ ਦੇ ਪਿੰਡ ਚਟਾਲਾ ਵਾਸੀ 15 ਸਾਲਾਂ ਦੀ ਰਮਨਦੀਪ ਅਮਰੀਕਾ ਰਹਿੰਦੇ ਸਰਦਾਰ ਅਮਰੀਕ ਸਿੰਘ ਕਾਹਲੋਂ ਦੀ ਦੋਹਤੀ ਹੈ ਅਤੇ ਜਰਮਨੀ ਰਹਿੰਦੇ ਤਰਲੋਚਨ ਸਿੰਘ ਕਾਹਲੋਂ ਪਰਿਵਾਰ ਦੇ ਤਿੰਨੋ ਬੱਚਿਆਂ ਅਮ੍ਰਿਤ, ਅਨੀਤ ਅਤੇ ਅਮਨ ਕਾਹਲੋਂ ਦੀਆਂ ਅੰਤਰਾਸਟਰੀ ਪੱਧਰ ਦੀ ਪ੍ਰਾਪਤੀਆਂ ‘ਤੋਂ ਉਤਸ਼ਾਹਿਤ ਹੈ। ਅਨੀਤ ਕਾਹਲੋਂ ਨੇ ਹੀ ਰਨਦੀਪ ਨੂੰ ਖੇਡਾਂ ਦੇ ਗੁਣ, ਸਿੱਖਿਆ ਅਤੇ ਹਰ ਤਰਾਂ ਦੀ ਮੱਦਦ ਦੇ ਕੇ ਸਟਾਰ ਖਿਡਾਰੀ ਬਣਾਉਣ ਦੀ ਜਿੰਮੇਬਾਰੀ ਚੁੱਕੀ ਹੋਈ ਹੈ। ਬੱਚੀ ਰਨਦੀਪ ਦੀਆਂ ਪ੍ਰਾਪਤੀਆਂ ਤੇ ਮਾਤਾ ਕੁਲਵਿੰਦਰ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਹੁੰਦਲ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *