ਅੱਜ ਲਾਇਆ ਸਿੱਖ ਪ੍ਰੀਵਾਰ ਵਲੋ ਪਹਿਲਾ ਲੰਗਰ

ਬੈਲਜੀਅਮ 1 ਨਵੰਬਰ(ਅਮਰਜੀਤ ਸਿੰਘ ਭੋਗਲ) ਪੰਜਾਬੀ ਜਿਥੇ ਵੀ ਹੋਣ ਆਪਣੇ ਕੱਲਚਰ, ਵਿਰਸੇ ਅਤੇ ਧਰਮ ਨੂੰ ਨਹੀ ਭੁਲਦੇ, ਭਾਵੇ ਕੀਨੀਆ ਵੀ ਮਸ਼ਕਲਾ ਨਾਲ ਗੁਜਰਨਾ ਪਵੇ ਗੁਰੁ ਨਾਨਕ ਦਾ ਉਪਦੇਸ਼ ਕਿਰਤ ਕਰਨੀ ਵੰਡ ਕੇ ਛਕਣਾ ਦੁਨੀਆ ਦੇ ਹਰ ਕੋਨੇ ਕੋਨੇ ਵਿਚ ਲੈ ਕੇ ਗਏ ਹਨ, ਬੈਲਜੀਅਮ ਵੱਸਦੇ ਕਾਰੋਬਾਰੀ ਕਮਲਜੀਤ ਸਿੰਘ ਜਸਪ੍ਰੀਤ ਕੌਰ ਅਤੇ ਉਨਾ ਦਾ ਪ੍ਰੀਵਾਰ ਵੀ ਇਸ ਉਦੇਸ ਨੂੰ ਅੱਗੇ ਤੋਰਦਾ ਹੋਇਆ 2 ਨਵੰਬਰ ਤੋ ਵੱਖ ਵੱਖ ਦਿਨਾ ਵਿਚ ਅਤੇ ਵੱਖ ਵੱਖ ਸ਼ਹਿਰਾ ਵਿਚ ਗੁਰੁ ਨਾਨਕ ਦੇਵ ਜੀ ਦੇ ਜਨਮਦਿਨ ਨੂੰ ਸਮੱਰਪਿਤ 13 ਵਾਰ ਲੰਗਰ ਲਾ ਰਹੇ ਹਨ ਇਸ ਸਬੰਧ ਵਿਚ ਜਸਪ੍ਰੀਤ ਕੌਰ ਜੋ ਪਹਿਲਾ ਵੀ ਬੈਲਜੀਅਮ ਦੇ ਵੱਖ ਵੱਖ ਸਕੂਲਾ ਵਿਚ ਗੋਰੇ ਬੱਚਿਆ ਨੂੰ ਸਿੱਖ ਧਰਮ ਵਾਰੇ ਜਾਣਕਾਰੀ ਦੇਣ ਜਾਦੇ ਰਹਿੰਦੇ ਹਨ ਨੇ ਆਪਣੇ ਪਤੀ ਕਮਲਜੀਤ ਸਿੰਘ ਨਾਲ ਦੱਸਿਆ ਕਿ ਅਗਲੇ ਸਾਲ ਉਨਾ ਦਾ ਟੀਚਾ 15 ਵੀ ਸਦੀ ਵਿਚ ਸੁਰੂ ਕੀਤਾ ਗੁਰੁ ਨਾਨਕ ਦੇਵ ਜੀ ਵਲੋ ਇਹ ਲੰਗਰ 550 ਸਾਲਾ ਜਨਮਦਿਨ ਤੇ ਹੋਰ ਵੀ ਵੱਧ ਚੜਕੇ ਸਹਿਯੋਗੀ ਸੱਜਣਾ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ ।

Geef een reactie

Het e-mailadres wordt niet gepubliceerd. Vereiste velden zijn gemarkeerd met *