ਪਹਿਲੇ ਸੰਸਾਰ ਜੰਗ ਦੇ ਸ਼ਤਾਬਦੀ ਸਮਾਰੋਹ 11 ਨਵੰਬਰ ਨੂੰ

ਬੈਲਜੀਅਮ 6 ਨਵੰਬਰ (ਅਮਰਜੀਤ ਸਿੰਘ ਭੋਗਲ) ਪਹਿਲੀ ਅਤੇ ਦੂਜੀ ਸੰਸਾਰ ਜੰਗ 1914-1918 ਦੇ 100 ਸਾਲ ਪੁੂਰੇ ਹੋਣ ਤੇ ਇਤਿਹਾਸਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਸਮੂਹ ਜੰਗੀ ਫੋਜੀਆ ਅਤੇ ਸਿੱਖ ਫੋਜੀਆ ਨੂੰ ਸ਼ਰਥਾਜਲੀ ਦੇਣ ਲਈ ਸ਼ਤਾਬਦੀ ਸਮਾਰੋਹ 11 ਨਵੰਬਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਦੁਨੀਆ ਭਰ ਦੀਆ ਹਸਤੀਆ ਦੇ ਸ਼ਾਮਲ ਹੋਣਗੀਆ ਅਤੇ ਸਿੱਖ ਭਾਈਚਾਰੇ ਵਲੋ ਵੀ ਸਿੱਖ ਸ਼ਹੀਦਾ ਦੀ ਯਾਦ ਵਿਚ ਸ਼ਾਮਲ ਹੋਣ ਲਈ ਉਤਸ਼ਾਹ ਪਾਇਆ ਜਾ ਰਿਹਾ ਭਾਈ ਜਗਦੀਸ਼ ਸਿੰਘ ਭੁਰਾ ਜੋ ਸਿਖਾ ਵਲੋ ਕੀਤੇ ਜਾਦੇ ਹਰ ਸਾਲ ਇਸ ਸਮਾਗਮ ਦੀ ਹਮੇਸ਼ਾ ਰੂਪਰੇਖਾ ਤਿਆਰ ਕਰਦੇ ਹਨ ਵਲੋ ਦੱਸਿਆ ਗਿਆ ਕਿ ਇਸ ਵਾਰ ਦੁਨੀਆ ਦੇ ਕੋਨੇ ਕੋਨੇ ਤੋ ਸਿੱਖ ਇਸ ਸ਼ਤਾਬਦੀ ਸਮਾਗਮ ਵਿਚ ਸ਼ਿਰਕਤ ਕਰਨ ਆ ਰਹੇ ਹਨ ਇਸ ਦਿਨ ਫਰਾਸ ਤੋ ਗੱਤਕਾ ਪਾਰਟੀ ਸਿਖਾ ਦੇ ਮਾਰਸਲ ਲਾ ਦੇ ਅਧਾਰ ਤੇ ਗੱਤਕੇ ਦੇ ਜੋਹਰ ਵਿਖਾਵੇਗੀ ਅਤੇ ਬੈਲਜੀਅਮ ਦੇ ਸਮੂਹ ਗੁਰੂਘਰਾ ਵਲੋ ਲੰਗਰ ਦਾ ਇਤਯਾਮ ਕੀਤਾ ਜਾਵੇਗਾ ਭਾਈ ਜਗਦੀਸ਼ ਸਿੰਘ ਭੂਰਾ ਮੁਤਾਬਕ ਸਾਰੀਆ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ ਅਤੇ ਇਸੇ ਦਿਨ ਭਾਰਤ ਤੋ ਅਕਾਲ ਤੱਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸ: ਜਸਪਾਲ ਸਿੰਘ ਹੇਰਾ ਵੀ ਵਿਸ਼ੇਸ਼ ਤੋਰ ਤੇ ਪੁਜ ਰਹੇ ਹਨ ।

Geef een reactie

Het e-mailadres wordt niet gepubliceerd. Vereiste velden zijn gemarkeerd met *