ਬੈਲਜੀਅਮ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੱਧ ਰਹੀਆਂ ਚੋਰੀਆਂ


ਬਰੂਸਲ 23 ਨਵੰਬਰ (ਯ.ਸ)ਬੈਲਜੀਅਮ ਦੇ ਸ਼ਹਿਰ ਕੂਰਨ ਵਿਖੇ ਇੱਕ ਇਲੈਕਟ੍ਰੋਨਿਕਸ ਸਟੋਰ Tiger Experience ਵਿੱਚ ਲੱਗੇ ਕੈਮਰੇ ਦੀ ਰਿਕਾਡਿਂਗ ਦੇਖਣ ਤੇ ਪਤਾ ਲਗਿਆ ਕਿ ਕਿਸ ਤਰਾਂ ਚੋਰ ਇਕ ਹਥੋੜੇ ਨਾਲ ਸਟੋਰ ਦਾ ਸ਼ੀਸ਼ਾ ਤੋੜ ਕੇ ਅੰਦਰ ਘੁੱਸ ਗਏ ਅਤੇ 3 ਮਿੰਟ ਵਿੱਚ ਉਹਨਾਂ ਨੇ ਲੈਪਟਾਪਾਂ, ਟੈਬਲੇਟਾਂ ਅਤੇ ਸਮਾਰਟਫੋਨਸ ਦੀ ਚੋਰੀ ਕੀਤੀ । ਲਗੱਭਗ 10,000 ਯੂਰੋ ਦੇ ਸ਼ੀਸ਼ੇ ਨੂੰ ਤੋੜ ਕੇ ਨੁਕਸਾਨ ਦੇ ਨਾਲ ਨਾਲ ਹਜਾਰਾਂ ਯੂਰੋ ਦਾ ਸਮਾਨ ਲੁੱਟ ਲਿਆ।ਪੁਲਿਸ ਜਲੱਦ ਹੀ ਦੁਰਘਟਨਾ ਵਾਲੇ ਸਥਾਨ ਤੇ ਪਹੁੰਚੀ ਪਰ ਚੋਰ ਪਹਿਲਾਂ ਹੀ ਰਫੂ ਚੱਕਰ ਹੋ ਗਏ ਸਨ। ਪੁਲਿਸ ਵਲੋਂ ਇਹਨਾਂ ਚੋਰਾਂ ਦੀ ਭਾਲ ਜਾਰੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *