ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਕਾਸ਼ ਉਤਸਵ ਸਮਾਰੋਹ ਵਿੱਚ ‘ਵੁਈ ਦਿ ਸਿੱਖਸ’ ਦੀ ਘੁੰਡ ਚੁਕਾਈ ਕੀਤੀ

ਸੁਲਤਾਨਪੁਰ ਲੋਧੀ, ਇੰਦਰਜੀਤ ਸਿੰਘ ਚਾਹਲ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਸਿੱਖ ਧਰਮ ’ਤੇ ਇੱਕ ਨਵੀਂ ਕਿਤਾਬ ‘ਵੁਈ ਦਿ ਸਿੱਖਸ’ ਨੂੰ ਰਿਲੀਜ਼ ਕੀਤਾ। ਇਹ ਇੱਕ ਕੌਫੀ ਟੇਬਲ ਬੁੱਕ ਹੈ ਜਿਸ ਵਿੱਚ ਸਿੱਖ ਧਰਮ ਦੇ ਸੰਸਥਾਪਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਸੁਲਤਾਨਪੁਰ ਲੋਧੀ ਵਿੱਚ ਰਾਜ ਸਮਾਗਮ ਵਿੱਚ ਜਾਰੀ ਕੀਤਾ ਗਿਆ। ਇਸ ਕੌਫੀ ਟੇਬਲ ਬੁੱਕ ਨੂੰ ਉੱਘੇ ਕ੍ਰਿਕਟਰ ਕਪਿਲ ਦੇਵ ਅਤੇ ਉਨ੍ਹਾਂ ਦੇ ਸਹਿਯੋਗੀ ਅਜੇ ਸੇਠੀ ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਦੁਨੀਆ ਭਰ ਵਿੱਚ ਸਿੱਖ ਧਰਮ ਅਤੇ ਗੁਰਦੁਆਰਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕਰਦੀ ਹੈ।ਕਪਿਲ ਦੇਵ ਨੇ ਪੁਸਤਕ ਦੀ ਕਾਪੀ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਂਟ ਕੀਤੀ। ਸਮਾਗਮ ਵਿੱਚ ਕਈ ਹੋਰ ਜਾਣੀਆਂ ਪਛਾਣੀਆਂ ਹਸਤੀਆਂ ਅਤੇ ਵਿਸ਼ੇਸ਼ ਮਹਿਮਾਨ ਵੀ ਮੌਜੂਦ ਸਨ ਜਿਨ੍ਹਾਂ ਵਿੱਚ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ, ਸਹਿਕਾਰਤਾ ਮੰਤਰੀ, ਪੰਜਾਬ ਸੁਖਜਿੰਦਰ ਸਿੰਘ ਰੰਧਾਵਾ, ਖੇਡ ਮੰਤਰੀ, ਪੰਜਾਬ ਰਾਣਾ ਗੁਰਮੀਤ ਸੋਢੀ ਸ਼ਾਮਲ ਸਨ। ਇਸ ਮੌਕੇ ’ਤੇ ਪੰਜਾਬ ਸਰਕਾਰ ਨੇ ਕਪਿਲ ਦੇਵ ਨਾਲ ਮੰਚ ਸਾਂਝਾ ਕੀਤਾ।‘ਵੁਈ ਦਿ ਸਿੱਖਸ’ ਕਪਿਲ ਦੇਵ ਅਤੇ ਦੁਬਈ ਸਥਿਤ ਉੱਘੇ ਉੱਦਮੀ ਅਜੇ ਸੇਠੀ ਦਾ ਯਤਨ ਹੈ। ਇਹ ਇੱਕ ਵਿਲੱਖਣ ਕੌਫੀ ਟੇਬਲ ਬੁੱਕ ਹੈ ਜੋ ਮੂਲ ਚਿੱਤਰਾਂ, ਤਾਜ਼ਾ ਖਿੱਚੀਆਂ ਗਈਆਂ ਤਸਵੀਰਾਂ ਅਤੇ ਅਪ੍ਰਕਾਸ਼ਿਤ ਤਸਵੀਰਾਂ ਰਾਹੀਂ ਸਿੱਖ ਧਰਮ ਦਾ ਉਤਸਵ ਮਨਾਉਂਦੀ ਹੈ। ਪੁਸਤਕ ਵਿੱਚ ਤਿੰਨ ਭਾਗ ਹਨ-ਦਿ ਗੁਰੂ, ਦਿ ਹਿਸਟਰੀ ਅਤੇ ਆਰਟੀਫੈਕਟਸ ਐਂਡ ਗੁਰਦੁਆਰਾਜ਼ ਅਰਾਊਂਡ ਦਿ ਵਰਲਡ। ਇਹ ਸਿੱਖਾਂ ਦੀ ਦੁਨੀਆ ਨੂੰ ਜੀਵੰਤ ਬਣਾਉਂਦੀ ਹੈ ਜੋ ਇੱਕ ਅਜਿਹਾ ਸਮੁਦਾਏ ਹੈ ਜੋ ਆਪਣੇ ਸਾਹਸ, ਸਮਰਪਣ ਅਤੇ ਖਾਲਸ ਜੀਵਨ ਲਈ ਪ੍ਰਸਿੱਧ ਹੈ।ਪੁਸਤਕ ਨੂੰ ਜਾਰੀ ਕਰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ‘ਮੈਨੂੰ ‘ਵੁਈ ਦਿ ਸਿੱਖਸ’ ਨੂੰ ਪੇਸ਼ ਕਰਦੇ ਹੋਏ ਅਪਾਰ ਖੁਸ਼ੀ ਹੋ ਰਹੀ ਹੈ ਅਤੇ ਇਹ ਕਿਤਾਬ ਕੇਏਐੱਸ ਹੋਲਡਿੰਗ ਦਾ ਇੱਕ ਪ੍ਰਸੰਸਾਯੋਗ ਪ੍ਰਕਾਸ਼ਨ ਹੈ, ਇਹ ਇੱਕ ਵਿਲੱਖਣ ਕਿਤਾਬ ਹੈ ਕਿਉਂਕਿ ਇਹ ਸਾਨੂੰ ਦੁਨੀਆ ਦੇ ਹਰ ਕੋਨੇ ਵਿੱਚ ਅਲੱਗ ਅਲੱਗ ਗੁਰਦੁਆਰਿਆਂ ਦੀਆਂ ਤਸਵੀਰਾਂ ਦਿਖਾਉਂਦੀ ਹੈ। ਇਹ ਪੁਸਤਕ ਦਿਖਾਉਂਦੀ ਹੈ ਕਿ ਸਿੱਖਾਂ ਨੇ ਕਿੰਨੀ ਦੂਰ ਯਾਤਰਾ ਕੀਤੀ ਹੈ ਅਤੇ ਹਮੇਸ਼ਾ ਆਪਣੇ ਵਿਸ਼ਵਾਸ ਨੂੰ ਬਰਕਰਾਰ ਰੱਖਿਆ ਹੈ ਜੋ ਕਿ ਇੱਕ ਈਸ਼ਵਰ, ਸਰਬਵਿਆਪਕਤਾ ਅਤੇ ਉਦਾਰਵਾਦ ਦੇ ਸਾਡੇ ਮੁੱਲਾਂ ਪ੍ਰਤੀ ਸਮਰਪਿਤ ਰਿਹਾ ਹੈ। ਮੈਂ ਕਾਮਨਾ ਕਰਦਾ ਹਾਂ ਕਿ ‘ਵੁਈ ਦਿ ਸਿੱਖਸ’ ਪੂਰੇ ਵਿਸ਼ਵ ਵਿੱਚ ਸਫਲਤਾ ਪ੍ਰਾਪਤ ਕਰੇ।’ਕੈਪਟਨ ਅਮਰਿੰਦਰ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੌਕੇ ’ਤੇ ਮਨਾਏ ਜਾ ਰਹੇ ਉਤਸਵ ਦੇ ਵਿਭਿੰਨ ਸਮਾਰੋਹਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ ਜੋ ਕਿ ਪੰਜਾਬ ਰਾਜ ਦੇ ਨਾਲ ਹੀ ਆਉਣ ਵਾਲੇ ਪੂਰਾ ਸਾਲ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਮਨਾਏ ਜਾਣਗੇ।ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ‘ਮੈਨੂੰ ਇਹ ਦੇਖ ਕੇ ਬੇਹੱਦ ਖੁਸ਼ੀ ਹੋਈ ਹੈ ਕਿ ਕੇਏਐੱਸਐੱਸ ਹੋਲਡਿੰਗ ਨੇ ‘ਵੁਈ ਦਿ ਸਿੱਖਸ’ ਨੂੰ ਪ੍ਰਕਾਸ਼ਿਤ ਕੀਤਾ ਹੈ। ਬੇਹੱਦ ਖੂਬਸੂਰਤ ਤਸਵੀਰਾਂ ਨਾਲ ਸਜੀ ਇਸ ਕਿਤਾਬ ਵਿੱਚ ਸਿੱਖ ਧਰਮ ਦੇ ਵਿਭਿੰਨ ਪਹਿਲੂਆਂ ’ਤੇ ਪ੍ਰਕਾਸ਼ ਪਾਇਆ ਗਿਆ ਹੈ। ਇਸ ਵਿੱਚ ਸਾਡੇ ਮਹਾਨ ਗੁਰੂਆਂ ਦੇ ਜੀਵਨ ਅਤੇ ਮਾਨਵਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ, ਸਿੱਖ ਇਤਿਹਾਸ, ਕਲਾਕ੍ਰਿਤੀਆਂ ਅਤੇ ਪਰੰਪਰਾਵਾਂ ਦੇ ਨਾਲ ਹੀ ਦੁਨੀਆ ਭਰ ਵਿੱਚ ਇਤਿਹਾਸਕ ਗੁਰਦੁਆਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਿੱਖਾਂ ਲਈ ਇਹ ਪੁਸਤਕ ਸਾਡੇ ਗੁਰਦੁਆਰਿਆਂ ਅਤੇ ਦੁਨੀਆ ਭਰ ਦੇ ਸਮੁਦਾਏ ਦੀਆਂ ਤਸਵੀਰਾਂ ਦਾ ਇੱਕ ਖਜ਼ਾਨਾ ਸਾਬਤ ਹੋਏਗੀ। ਮੈਂ ਪਿਆਰ ਨਾਲ ਕੀਤੀ ਗਈ ਮਿਹਨਤ ਨੂੰ ਸਫਲਤਾ ਮਿਲਣ ਦੀ ਕਾਮਨਾ ਕਰਦਾ ਹਾਂ।ਪੁਸਤਕ ਲਈ ਕਾਫ਼ੀ ਜ਼ਿਆਦਾ ਖੋਜ ਕੀਤੀ ਗਈ ਹੈ ਅਤੇ ਇਸ ਨੂੰ ਅਨੁਭਵੀ ਇਤਿਹਾਸਕਾਰਾਂ ਨੇ ਲਿਖਿਆ ਹੈ ਅਤੇ ਤਸਵੀਰਾਂ ਨੂੰ ਵੀ ਉੱਘੇ ਫੋਟੋਗ੍ਰਾਫਰਾਂ ਨੇ ਖਿੱਚਿਆ ਹੈ। ਇਸ ਵਿੱਚ ਦੁਨੀਆ ਭਰ ਵਿੱਚ 100 ਤੋਂ ਜ਼ਿਆਦਾ ਗੁਰਦੁਆਰਿਆਂ ਅਤੇ ¦ਡਨ ਤੋਂ ਲੈ ਕੇ ਦੁਨੀਆ ਦੇ ਦੂਰ ਦੂਰ ਦੇ ਕੋਨਿਆਂ ਵਿੱਚ ਫੈਲੇ ਹੋਏ ਹਨ। ਇਸ ਕਿਤਾਬ ਲਈ ਹਰੇਕ ਗੁਰਦੁਆਰੇ ਦੀਆਂ ਵਿਸ਼ੇਸ਼ ਤੌਰ ’ਤੇ ਤਸਵੀਰਾਂ ਬਣਾਈਆਂ ਗਈਆਂ ਹਨ। ਭਾਰਤ ਵਿੱਚ ਪ੍ਰਸਿੱਧ ਕਲਾਕਾਰਾਂ ਵੱਲੋਂ ਬਣਾਏ ਗਏ ਗੁਰੂਆਂ ਦੇ ਮੂਲ ਚਿੱਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਸ਼ਾਨਦਾਰ ਢੰਗ ਨਾਲ ਡਿਜ਼ਾਇਨ ਕੀਤੇ ਗਏ ਸਫਿਆਂ ’ਤੇ ਦਿਖਾਇਆ ਗਿਆ ਹੈ।ਪੁਸਤਕ ਬਾਰੇ ਗੱਲ ਕਰਦੇ ਹੋਏ ਉੱਘੇ ਭਾਰਤੀ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਕਿਹਾ ਕਿ ‘ਕੁਝ ਸਾਲ ਪਹਿਲਾਂ ਇਸ ਪੁਸਤਕ ਨੂੰ ਤਿਆਰ ਕਰਨ ਦੀ ਪ੍ਰੇਰਣਾ ਮੇਰੇ ਦਿਮਾਗ ਵਿੱਚ ਆਈ, ਜਦੋਂ ਮੈਂ ਪਾਕਿਸਤਾਨ ਵਿੱਚ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਕੀਤੇ। ਮੇਰੇ ’ਤੇ ਉਸ ਅਨੁਭਵ ਦਾ ਗਹਿਰਾ ਅਸਰ ਪਿਆ ਅਤੇ ਮੈਂ ਦੁਨੀਆ ਭਰ ਦੇ ਗੁਰਦੁਆਰਿਆਂ ਨੂੰ ਇੱਕ ਅਮੁੱਲ ਪ੍ਰਕਾਸ਼ਨ ਵਿੱਚ ਪਿਰੋਣ ਦਾ ਫੈਸਲਾ ਕੀਤਾ। ਪੁਸਤਕ ਭਾਰਤੀ ਗੁਰਦੁਆਰਿਆਂ ’ਤੇ ਆਪਣੀ ਤਰ੍ਹਾਂ ਦਾ ਇੱਕ ਪ੍ਰਾਜੈਕਟ ਹੈ ਜੋ ਸਿੱਖਾਂ ਅਤੇ ਉਨ੍ਹਾਂ ਦੀ ਅਰਦਾਸ ਦੇ ਪਵਿੱਤਰ ਸਥਾਨ ਚਿੱਤਰ ਰਾਹੀਂ ਕਹਾਣੀ ਦੱਸਦੇ ਹਨ। ਗੁਰਦੁਆਰਾ ਸਾਹਿਬ ਭਾਰਤ ਦੇ ਧਾਰਮਿਕ ਦ੍ਰਿਸ਼ ’ਤੇ ਇੱਕ ਨਵੀਂ ਪਛਾਣ ਦੇ ਤੌਰ ’ਤੇ ਉੱਭਰੇ ਹਨ ਅਤੇ ਉਹ ਲਗਾਤਾਰ ਭਾਰਤ ਅਤੇ ਪੂਰੀ ਦੁਨੀਆ ਵਿੱਚ ਫੈਲੇ ਕਰੋੜਾਂ ਸਿੱਖਾਂ ਦੇ ਸਿੱਖ ਧਰਮ ਵਿੱਚ ਗਹਿਰੇ ਅਤੇ ਅਟੁੱਟਵਿਸ਼ਵਾਸ ਦਾ ਪ੍ਰਤੀਕ ਹਨ। ‘ਵੁਈ ਦਿ ਸਿੱਖਸ’ ਸਿੱਖ ਧਰਮ, ਗੁਰੂਆਂ ਅਤੇ ਗੁਰਦੁਆਰਿਆਂ ਨੂੰ ਸਨਮਾਨ ਦੇਣ ਦਾ ਇੱਕ ਵਿਸ਼ੇਸ਼ ਅਤੇ ਗਰਵ ਭਰਪੂਰ ਮਾਧਿਅਮ ਹੈ।’ਪੁਸਤਕ ਬਾਰੇ ਗੱਲ ਕਰਦੇ ਹੋਏ ਸ਼੍ਰੀ ਅਜੇ ਸੇਠੀ ਦੁਬਈ ਨੇ ਕਿਹਾ ਕਿ ‘ਇਹ ਪੁਸਤਕ ਗਹਿਰੇ ਖੋਜ ਅਧਿਐਨ ਦਾ ਨਤੀਜਾ ਹੈ ਜੋ ਇਨ੍ਹਾਂ ਧਰਮ ਸਥਾਨਾਂ ਅਤੇ ਉਨ੍ਹਾਂ ਦੇ ਆਕਰਸ਼ਕ ਇਤਿਹਾਸ ਅਤੇ ਸਮਾਜਿਕ, ਸੰਸਕ੍ਰਿਤਕ ਪਿਛੋਕੜ ਦੇ ਮਹੱਤਵ ਨੂੰ ਸਾਹਮਣੇ ਲਿਆਉਂਦੀ ਹੈ। ਪੁਸਤਕ ਵਿੱਚ ਇਨ੍ਹਾਂ ਸਾਰੇ ਗੁਰਦੁਆਰਿਆਂ ਨਾਲ ਜੁੜੇ ਕਈ ਮਨੋਰੰਜਕ ਕਿੱਸਿਆਂ ਅਤੇ ਕਹਾਣੀਆਂ ਦਾ ਪਤਾ ਚੱਲਦਾ ਹੈ ਜੋ ਗੁਰੂਆਂ ਵੱਲੋਂ ਉਨ੍ਹਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਵਿੱਚ ਸੰਘਰਸ਼ ਅਤੇ ਕਠਿਨਾਈਆਂ ਦੀ ਯਾਦ ਦੇ ਰੂਪ ਵਿੱਚ ਖੜ੍ਹੇ ਹਨ ਅਤੇ ਸਿੱਖ ਧਰਮ ਪ੍ਰਤੀ ਸੱਚੀ ਸੋਚ ਅਤੇ ਵਿਚਾਰ ਦੇ ਤੌਰ ’ਤੇ ਸਾਡੇ ਉਤਸ਼ਾਹ ਅਤੇ ਜੋਸ਼ ਨਾਲ ਭਰੀਆਂ ਭਾਵਨਾਵਾਂ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਪੁਸਤਕ ਜਲਦੀ ਹੀ ਮੋਹਰੀ ਔਨਲਾਈਨ ਪੋਰਟਲ ’ਤੇ ਉਪਲੱਬਧ ਹੋਏਗੀ।
–‘ਵੁਈ ਦਿ ਸਿੱਖਸ’ ਬਾਰੇ ਜਾਣ ਪਛਾਣ—
‘ਵੁਈ ਦਿ ਸਿੱਖਸ’ ਇੱਕ ਵਿਲੱਖਣ, ਸੰਪੂਰਨ ਰੰਗ, ਸ਼ਾਨਦਾਰ ਰੂਪ ਨਾਲ ਡਿਜ਼ਾਇਨ ਕੀਤੀ ਗਈ ਕੌਫੀ ਟੇਬਲ ਫਾਰਮੈੱਟ ਬੁੱਕ ਹੈ ਜੋ ਸਿੋੱਖ ਧਰਮ ਦਾ ਉਤਸਵ ਮਨਾਉਂਦੀ ਹੈ। ਆਪਣੇ ਤਿੰਨ ਮੁੱਖ ਭਾਗਾਂ ਦੇ ਮਾਧਿਅਮ ਨਾਲ-ਗੁਰੂ ਇਤਿਹਾਸ ਅਤੇ ਕਲਾਕ੍ਰਿਤੀਆਂ ਅਤੇ ਦੁਨੀਆ ਭਰ ਵਿੱਚ ਗੁਰਦੁਆਰੇ, ਇਹ ਇੱਕ ਅਲੱਗ ਅਨੁਭਵ ਪ੍ਰਦਾਨ ਕਰਦੀ ਹੈ। ਇਹ ਸਿੱਖਾਂ ਦੀ ਦੁਨੀਆਂ ਨੂੰ ਜੀਵੰਤ ਬਣਾਉਂਦੀ ਹੈ, ਜੋ ਲੋਕ ਆਪਣੇ ਸਾਹਸ, ਸਮਰਪਣ ਅਤੇ ਸ਼ੁੱਧ ਜੀਵਨ ਲਈ ਪ੍ਰਸਿੱਧ ਹਨ। ਇਨ੍ਹਾਂ ਵਿੱਚ ਮੂਲ ਪੇਂਟਿੰਗਜ਼, ਨਵੀਆਂ ਖਿੱਚੀਆਂ ਗਈਆਂ ਤਸਵੀਰਾਂ ਅਤੇ ਅਪ੍ਰਕਾਸ਼ਿਤ ਇਤਿਹਾਸਕ ਤਸਵੀਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਕਿਤਾਬ ਸਿੱਖ ਅਤੇ ਗੈਰ ਸਿੱਖ, ਦੋਨਾਂ ਲਈ ਇੱਕ ਬਿਹਤਰੀਨ ਖਜ਼ਾਨਾ ਹੈ। ‘ਵੁਈ ਦਿ ਸਿੱਖਸ’, ਸੂਚਨਾਤਮਕ ਅਤੇ ਪ੍ਰੇਰਕ ਦੋਨੋਂ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *