ਸਰਬ ਨੌਜਵਾਨ ਸਭਾ ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

* ਕ੍ਰਿਕੇਟ ਅਤੇ ਕਬ¤ਡੀ ਤੋਂ ਇਲਾਵਾ ਹੋਰ ਖੇਡਾਂ ਵ¤ਲ ਵੀ ਧਿਆਨ ਦੇਣ ਦੀ ਲੋੜ ਤੇ ਦਿ¤ਤਾ ਜੋਰ-ਪੀ.ਐਸ. ਭੰਡਾਲ
ਫਗਵਾੜਾ 25 ਨਵੰਬਰ (ਚੇਤਨ ਸ਼ਰਮਾ) ਸਰਬ ਨੌਜਵਾਨ ਸਭਾ (ਰਜਿ.) ਵਲੋਂ ‘ਖੇਡਾਂ ਦੇ ਮਹ¤ਤਵ’ ਵਿਸ਼ੇ ਤੇ ਇਕ ਸੈਮੀਨਾਰ ਦਾ ਆਯੋਜਨ ਸਥਾਨਕ ਹੋਟਲ ਹੇਅਰ ਪੈਲੇਸ ਵਿਖੇ ਕੀਤਾ ਗਿਆ। ਜਿਸਦੀ ਪ੍ਰਧਾਨਗੀ ਅਰਜੁਨ ਅਵਾਰਡੀ ਸ੍ਰੀ ਪੀ.ਐਸ. ਭੰਡਾਲ ਏ.ਡੀ.ਸੀ.ਪੀ.-1 ਜਲੰਧਰ ਨੇ ਕੀਤੀ। ਇਸ ਮੌਕੇ ਵਿਚਾਰ ਪੇਸ਼ ਕਰਦੇ ਹੋਏ ਸਮਾਜ ਸੇਵਕ ਅਵਤਾਰ ਸਿੰਘ ਮੰਡ ਨੇ ਪੰਜਾਬ ਵਿਚ ਕਰਵਾਏ ਜਾ ਰਹੇ ਕਬ¤ਡੀ ਟੂਰਨਾਮੈਂਟਾਂ ’ਚ ਨਿਰੰਤਰਤਾ ਬਣਾਈ ਰ¤ਖਣ ਬਾਰੇ ਜੋਰ ਦਿ¤ਤਾ। ਏ.ਡੀ.ਸੀ.ਪੀ. ਪੀ.ਐਸ. ਭੰਡਾਲ ਨੇ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਪ¤ਧਰ ਤੇ ਰਵਾਇਤੀ ਖੇਡਾਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ ਟ੍ਰੇਨਿੰਗ ਦੇ ਵਿਸ਼ੇਸ਼ ਪ੍ਰਬੰਧ ਕਰਨ ਦੇ ਨਾਲ ਹੀ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਆਦਿ ਦੇਣ ਦੀ ਗ¤ਲ ਕੀਤੀ। ਉਹਨਾਂ ਸਰਬ ਨੌਜਵਾਨ ਸਭਾ ਦੇ ਖੇਡਾਂ ਨੂੰ ਪ੍ਰਫੁ¤ਲਤ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁ¤ਲਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਾਣ। ਉਹਨਾਂ ਦ¤ਸਿਆ ਕਿ ਹੁਣ ਤ¤ਕ ਸਰਕਾਰ ਵਲੋਂ ਦੇਸ਼ ਦੀਆਂ 16 ਸ਼ਖਸੀਅਤਾਂ ਨੂੰ ਬਾਸਕਟਬਾਲ ਵਿਚ ਅਰੁਜਨ ਅਵਾਰਡ ਦਿ¤ਤੇ ਗਏ ਹਨ। ਜਿਹਨਾਂ ਵਿਚ 4 ਪੰਜਾਬ ਵਿਚੋਂ ਹਨ ਅਤੇ ਉਹਨਾਂ ’ਚ ਤਿੰਨ 3 ਕਪੂਰਥਲਾ ਅਤੇ 1 ਅੰਮ੍ਰਿਤਸਰ ਨੂੰ ਪ੍ਰਾਪਤ ਹੋਇਆ ਹੈ। ਭੰਡਾਲ ਨੇ ਕਿਹਾ ਕਿ ਜਿ¤ਥੇ ਕ੍ਰਿਕੇਟ ਅਤੇ ਕਬ¤ਡੀ ਨੂੰ ਲੈ ਕੇ ਸਰਕਾਰਾਂ ਕਾਫੀ ਸੰਜੀਦਾ ਹਨ ਉ¤ਥੇ ਹੀ ਬਾਸਕਟਬਾਲ, ਵਾਲੀਬਾਲ, ਹਾਕੀ ਅਤੇ ਫੁ¤ਟਬਾਲ ਵਰਗੀਆਂ ਖੇਡਾਂ ਵ¤ਲ ਵੀ ਧਿਆਨ ਦੇਣ ਦੀ ਲੋੜ ਹੈ ਅਤੇ ਸਭਾ ਨੂੰ ਇਹਨਾਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਪਵਨ ਕੁਮਾਰ ਬੀਸਲਾ ਅਡੀਸ਼ਨਲ ਐਸ.ਈ. ਪਾਵਰਕਾਮ ਜਲੰਧਰ, ਉਦਯੋਗਪਤੀ ਅਸ਼ਵਨੀ ਕੋਹਲੀ ਅਤੇ ਸਾਹਿਤਕਾਰ ਗੁਰਮੀਤ ਪਲਾਹੀ ਨੇ ਮੌਜੂਦਾ ਦੌਰ ਵਿਚ ਬ¤ਚਿਆਂ ਦੇ ਖੇਡਾਂ ਪ੍ਰਤੀ ਘਟਦੇ ਰੁਝਾਨ ਅਤੇ ਮੋਬਾਇਲ ਫੋਨ, ਟੀ.ਵੀ. ਅਤੇ ਇੰਟਰਨੈਟ ਵ¤ਲ ਵਧੇਰੇ ਰੁਚੀ ਰ¤ਖਣ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕੀਤਾ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਅਖੀਰ ਵਿਚ ਸਮੂਹ ਮਹਿਮਾਨਾ ਦਾ ਪਹੁੰਚਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਸਭਾ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰ ਨਾਲ ਦ¤ਸਦੇ ਹੋਏ ਭਰੋਸਾ ਦਿ¤ਤਾ ਕਿ ਬਹੁਤ ਜਲਦੀ ਖੇਡਾਂ ਨੂੰ ਪ੍ਰਫੁ¤ਲਤ ਕਰਨ ਦੀ ਦਿਸ਼ਾ ਵਿਚ ਵੀ ਪ੍ਰੋਗਰਾਮ ਉਲੀਕੇ ਜਾਣਗੇ। ਇਸ ਮੌਕੇ ਹਰਜਿੰਦਰ ਗੋਗਨਾ, ਪੰਜਾਬੀ ਗਾਇਕ ਮਨਮੀਤ ਮੇਵੀ, ਡਾ. ਵਿਜੇ ਕੁਮਾਰ, ਡਾ. ਕੁਲਦੀਪ ਸਿੰਘ, ਹਰਵਿੰਦਰ ਸੈਣੀ, ਯਤਿੰਦਰ ਰਾਹੀ, ਕੁਲਬੀਰ ਬਾਵਾ, ਉਂਕਾਰ ਜਗਦੇਵ, ਨਿਰੰਜਣ ਸਿੰਘ ਬਿਲਖੂ, ਪਰਮਜੀਤ ਬਸਰਾ, ਰਣਜੀਤ ਮ¤ਲ•ਣ, ਤੇਜਵਿੰਦਰ ਦੁਸਾਂਝ, ਅਜੇ ਮਹਿਤਾ, ਅਜੇ ਭਗਤ ਆਦਿ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *