ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵਿਚ ਮਨਾਇਆ ਗਿਆ

ਬੈਲਜੀਅਮ 25 ਨਵੰਬਰ (ਹਰਚਰਨ ਸਿੰਘ ਢਿੱਲੋਂ) ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸੱਜਣਾ ਅਤੇ ਸਾਰੀ ਸੰਗਤ ਨੇ ਮਿਲਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਵਾਂ ਪ੍ਰਕਾਸ਼ ਦਿਹਾੜਾ ਮਨਾਇਆ, ਪਰਸੋ ਰੋਜ ਤੋ ਸ਼੍ਰੀ ਅਖੰਡਪਾਠ ਸਾਹਿਬ ਅਰੰਭ ਸਨ ਜਿਹਨਾ ਦੇ ਅੱਜ ਐਤਵਾਰ 25ਨਵੰਬਰ ਨੂੰ ਭੋਗ ਪਏ , ਭੋਗ ਤੋ ਉਪਰੰਤ ਸਥਾਨਿਕ ਜਥੇ ਜੋ ਇਸੇ ਗੁਰਦੁਆਰਾ ਸਾਹਿਬ ਵਿਚ ਧਾਰਮਿਕ ਵਿਦਿਆ ਲੈਦੇ ਹਨ ਉਹਨਾ ਨੇ ਵਾਰੀ ਵਾਰੀ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਵਿਚ ਕੀਰਤਨ ਰਾਹੀ ਹਾਜਰੀ ਭਰੀ ,’ਕਲਿ ਤਾਰਣ ਗੁਰੁ ਨਾਨਕ ਆਇਆ’,ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਵਜੀਰ ਭਾਈ ਭਗਵਾਨ ਸਿੰਘ ਜੀ ਬੜੇ ਸੁਲਜੇ ਹੋਏ ਸੁਗੜ ਸਿਆਣੇ ਅਤੇ ਸੁਰੀਲੀ ਅਵਾਜ ਦੇ ਧਨੀ ਜੀ ਨੇ ਵਾਹਿਗੁਰੂ ਜਾਪ ਅਤੇ ਕੀਰਤਨ ਰਾਹੀ ਗੁਰੂ ਜੱਸ ਗਾਇਣ ਕੀਤਾ, ਸ਼ਪੈਸ਼ਲ ਇੰਡੀਆਂ ਤੋ ਭਾਈ ਗੁਰਪ੍ਰੀਤ ਸਿੰਘ ਜੀ ਨੇ ਵਿਚਾਰਾਂ ਅਤੇ ਕੀਰਤਨ ਰਾਹੀ ਹਾਜਰੀ ਭਰੀ ‘ਚਾਰੇ ਪੈਰ ਧਰਮ ਦੇ ਚਾਰਿ ਵਰਨ ਇਕ ਵਰਨੁ ਕਰਾਇਆ’, ਕਾਦਿਰ ਕੁਦਰਤ ਦੀ ਰਚਨਾ ਇਸ ਧਰਤੀ ਦੇ ਜੀਵਾ ਦੇ ਸੁਭਾਵ ਦੀ ਵੰਡ ਜਿਵੇ ਸੱਤਜੁੱਗ ਵਿਚ ਧਰਮ ਚਾਰ ਪੈਰਾਂ ਤੇ ਖੜਾ ਜਾਨਿ ਚਾਰ ਪੈਰ ਸਨ ,ਹਰ ਜੁੱਗ ਦੇ ਜੀਵਾ ਦੇ ਸੁਭਾਵ ਕਾਰਣ ਹਰ ਜੁੱਗ ਵਿਚ ਇਕ ਪੈਰ ਘੱਟਦਾ ਗਿਆ ਚੌਥੇ ਜੁੱਗ ਤੱਕ ਧਰਮ ਇੱਕ ਪੈਰ ਤੇ ਖੜ ਗਿਆ, ਘੋਰ ਜੁਲਮ ਨੂੰ ਨਾ ਸਹਾਰਦੇ ਹੋਏ ਧਰਤੀ ਦੀ ਪੁਕਾਰ ਨੂੰ ਸੁਣਕੇ ਪ੍ਰਮਾਤਮਾ ਨੇ ਇਸ ਧਰਤੀ ਦੇ ਜੀਵਾ ਦੇ ਉਧਾਰ ਵਾਸਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇਸ ਧਰਤੀ ਤੇ ਜੀਵ ਕਲਿਆਣ ਲਈ ਭੇਜਿਆ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਆਸਾ ਦੀ ਵਾਰ’ ਵਿਚ ਮਾਨਸ ਸਰੀਰ ਨੂੰ ਜੁੱਗਾਂ ਦੀ ਵੰਡ ਵਿਚ ਇਵੈ ਬਿਆਨ ਕੀਤਾ ਹੈ, ਇਨਸਾਨੀ ਸਰੀਰ ਨੂੰ ਰੱਥ ਕਿਹਾ ਹੈ ਅਤੇ ਆਤਮਾ ਨੂੰ ਰਥਵਾਹ ਕਿਹਾ ਹੈ, ਸਤਜੁੱਗ ਦਾ ਰੱਥ ‘ਸੰਤੋਖ’ ਸੀ ਅਤੇ ਰਥਵਾਹ ‘ਧਰਮ’ ਸੀ, ਤ੍ਰੇਤਾ ਜੁੱਗ ਦਾ ਰੱਥ ‘ਜੱਤ’ ਹੈ ਅਤੇ ‘ਜੋਰ’ ਇਸਦਾ ਰਥਵਾਹ ਹੈ, ਦੁਆਪਰ ਦਾ ਮਨੁੱਖਾ ਸਰੀਰ ਦਾ ਰੱਥ ‘ਤਪੂ’ ਹੈ ਅਤੇ ਰਥਵਾਹੀ ‘ਸਤੁ’ ਹੈ, ਅਤੇ ਕਲਜੁੱਗ ਦਾ ਰੱਥ ‘ਤ੍ਰਿਸ਼ਨ’ (ਅੱਗ) ਹੈ ਅਤੇ ਰਥਵਾਰ ‘ਕੂੜ’ ਹੈ, ਜੋ ਇਹ ਚੱਲ ਰਿਹਾ ਜੁੱਗ ਭਰ ਜਵਾਨੀ ਵਿਚ ਚੱਲ ਰਿਹਾ ਹੈ ਜਿਸ ਨੂੰ ਆਪ ਖੁਦ ਦੇਖ ਰਹੇ ਹੋ ‘ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ’ ਧਰਮ ਦਾ ਮਖੌਟਾ ਪਾ ਕੇ ਭੋਲੀ ਭਾਲੀ ਜਨਤਾ ਦਾ ਘਾਣ ਕਰਨਾ ਇਸ ਜੁੱਗ ਦਾ ਸੁਭਾਵ ਹੈ, ਜਿਸ ਦੀਆਂ ਉਦਾਹਰਣਾ ਆਪ ਸਭ ਇਸ ਜੀਵਨ ਕਾਲ ਵਿਚ ਵਰਤਦੀਆਂ ਦੇਖ ਰਹੇ ਹੋ , ਭਾਵੇ ਭੁਮੀਆਂ ਚੋਰ ਸੱਜਣ ਠੱਗ ਵਰਗੇ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਇੱਕ ਸ਼ਬਦ ਗ੍ਰਹਿਣ ਕਰਕੇ ਸਮਾਜ ਸੁਧਾਰ ਦੇ ਕੰਮ ਕਰਨੇ ਲੱਗ ਗਏ ਸੀ ਅੱਜ ਅਸੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਬ ਤਾ ਮਨਾਉਦੇ ਹਾਂ ਪਰ ਗੁਰੂ ਦੀ ਮੰਨਦੇ ਕੋਈ ਨਹੀ ਹਾਂ, ਆਪੋ ਆਪਣੇ ਕੂੜ ਹੰਕਾਰ ਦਾ ਟੋਕਰਾ ਸਿਰ ਤੇ ਚੁੱਕੇ ਫਿਰਦੇ ਹਾ, ਹਰ ਕੋਈ ਆਪੋ ਆਪਣੇ ਮਤਲੱਭ ਦੇ ਸ਼ਬਦ ਗੁਰਬਾਣੀ ਵਿਚੋ ਬੋਲ ਕੇ ਦੁਜਿਆਂ ਨੂੰ ਨੀਵਾ ਦਿਖਾਉਣ ਲਗਿਆਂ ਕੋਈ ਕਸਰ ਨਹੀ ਛੱਡਦੇ, ਭਾਵੇ ਸਾਝੀਵਾਲਤਾ ਦਾ ਬਹੁਤ ਉਚੀ ਢਡੌਰਾ ਫੇਰ ਰਹੇ ਹਾਂ ਪਰ ਇੱਕ ਦੂਜੇ ਨਾਲ ਮਿਲ ਕੇ ਚੱਲਣ ਲਈ ਇੱਕ ਕਦਮ ਵੀ ਮੁਸ਼ਕਲ ਲੱਗ ਰਿਹਾ ਹੈ, ਭੂਮੰਡਲ ਵਿਚ ਸਿਤਾਰੇ ਗਿਣੇ ਜਾਤ ਹੈ ਪਰ ਜਿਤਨੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਜਗਤ ਵਿਚ ਤਾਰੇ ਹਨ ਉਹਨਾ ਦੀ ਗਿਣਤੀ ਨਹੀ ਕੀਤੀ ਜਾ ਸਕਦੀ, ਇਸ ਜਗਤ ਨੂੰ ਜੋ ‘ਵਾਹਿਗੁਰੂ’ਮੰਤਰ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਆ ਉਹ ਇਸ ਜੁੱਗ ਦੇ ਜੀਵਾ ਵਾਸਤੇ ਬਹੁਤ ਸਰਲ ਅਤੇ ਸੌਖਾ ਤਰੀਕਾ ਪ੍ਰਮਾਤਮਾ ਦੀ ਭਗਤੀ ਦਾ ਗੁਰੂ ਜੀ ਨੇ ਬਖਸਿਆ ਹੈ, ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕ ਸਾਥੀਆਂ ਅਤੇ ਸੰਗਤ ਵਲੋ ਖਾਲਸੇ ਦੇ ਨਿਸ਼ਾਨ – ਨਿਸ਼ਾਨ ਸਾਹਿਬ ਜੀ ਦੇ ਵਸਤਰ ਬਦਲਣ ਦੀ ਸੇਵਾ ਵੀ ਕੀਤੀ ਗਈ, ਸਾਲ ਵਿਚ ਦੋ ਵਾਰ ਵਿਸਾਖੀ ਅਤੇ ਨਵੰਬਰ ਵਿਚ ਨਿਸ਼ਾਨ ਸਾਹਬ ਜੀ ਦੇ ਵਸਤਰ ਚੋਲ੍ਹਾ ਸਾਹਬ ਬਦਲਣ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੁੰਦੀ ਹੈ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਵਲੋ ਅਟੁੱਟ ਲੰਗਰ ਅਤੇ ਕਈ ਕਿਸਮ ਦੀਆਂ ਮਠਿਆਈਆਂ ਦੀ ਸੇਵਾ ਹੋਈ, ਅਤੇ ਪ੍ਰਬੰਧਿਕਾਂ ਵਲੋ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ।

Geef een reactie

Het e-mailadres wordt niet gepubliceerd. Vereiste velden zijn gemarkeerd met *