ਬਰੱਸਲਜ ਗੈਂਟ ਅਤੇ ਅਲਕਣ ਵਿਖੇ ਗੁਰੂ ਨਾਨਕ ਦੇਵ ਜੀ ਦੇ ਪੁਰਬ ਮਨਾਏ ਗਏ


ਬੈਲਜੀਅਮ 27 ਨਵੰਬਰ (ਅਮਰਜੀਤ ਸਿੰਘ ਭੋਗਲ) ਸੰਗਤਾ ਅਤੇ ਪ੍ਰਬੰਧਕਾ ਵਿਚਕਾਰ ਹੋਈ ਖਿਚੋਤਾਣ ਨੂੰ ਲੈ ਕੇ ਦੋ ਸਾਲ ਪਹਿਲਾ ਗੁਰਦੁਆਰਾ ਗੁਰੂ ਨਾਨਕ ਸਾਹਿਬ ਬਰੱਸਲਜ ਸ਼ਹਿਰ ਦੇ ਮੈਅਰ ਟੋਮ ਬੋਨ ਐਸ ਪੀ ਏ ਵਲੋ ਬੰਦ ਕਰ ਦਿਤਾ ਗਿਆ ਸੀ ਜਿਸ ਦੇ ਤਹਿਤ ਬਰੱਸਲਜ ਦੀਆ ਸੰਗਤਾ ਵਲੋ ਕੋਈ ਵੀ ਸਿੱਖ ਇਤਿਹਾਸ ਨਾਲ ਸਬੰਧਤ ਪੁਰਬ ਨਹੀ ਮਨਾਇਆ ਗਿਆ ਜਿਸ ਨਾਲ ਸੰਗਤਾ ਵਿਚ ਭਾਰੀ ਪਰੇਸ਼ਾਨੀ ਪਾਈ ਜਾਦੀ ਸੀ ਜਿਸ ਨੂੰ ਮੁਖ ਰੱਖ ਕੇ ਸ: ਤਰਸੇਮ ਸਿੰਘ ਸ਼ੇਰਗਿਲ ਦੇ ਪ੍ਰੀਵਾਰ ਦੇ ਉਪਰਾਲੇ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ ਇਕ ਬਰੱਸਲਜ ਵਿਖੇ ਹਾਲ ਕਰਾਏ ਤੇ ਲੇਕੇ ਗੁਰੂ ਨਾਨਕ ਦੇਵ ਜੀ ਦਾ 549 ਆਗਮਨ ਪੁਰਬ ਬੜੀ ਧੁਮਧਾਮ ਨਾਲ ਮਨਾਇਆ ਜਿਸ ਵਿਚ ਸੁਖਮਣੀ ਸਾਹਿਬ ਦੇ ਭੋਗ ਉਪਰੰਤ ਕਥਾ ਵਿਚਾਰਾ ਅਤੇ ਕੀਰਤਨ ਕੀਤੇ ਗਏ ਇਸੇ ਤਰਾ ਗੁਰਦੁਆਰਾ ਮਾਤਾ ਸਾਹਿਬ ਕੌਰ ਗੈਂਟ ਵਿਖੇ ਅੰਖਠਪਾਠ ਸਾਹਿਬ ਦੇ ਭੋਗ ਤੋ ਬਾਦ ਗੁਰਦੁਆਰਾ ਸਾਹਿਬ ਦੇ ਮੁਖ ਗਰੰਥੀ ਭਾਈ ਭਗਵਾਨ ਸਿੰਘ , ਇੰਡੀਆ ਤੋ ਆਏ ਭਾਈ ਗੁਰਪ੍ਰੀਤ ਸਿੰਘ ਅਤੇ ਬੱਚਿਆ ਵਲੋ ਕੀਰਤਨ ਕੀਤਾ ਗਿਆ ਗੁਰਦੁਆਰਾ ਸਿੰਘ ਸਭਾ ਅਲਕਣ ਵਿਖੇ ਵੀ ਭੋਗ ਤੋ ਬਾਦ ਗੁਰੂਘਰ ਦੇ ਮੁਖ ਗਰੰਥੀ ਭਾਈ ਬਲਜਿੰਦਰ ਸਿੰਘ ਹੁਰਾ ਕਥਾ ਵਿਚਾਰਾ ਨਾਲ ਅਤੇ ਇੰਡੀਆ ਤੋ ਵਿਸ਼ੇਸ਼ ਸੱਦੇ ਤੇ ਆਈ ਬੀਬੀ ਜਸਕਿਰਨ ਕੌਰ ਲੁੀਧਆਣੇ ਵਾਲਿਆ ਨੇ ਗੁਰਬਾਣੀ ਦਾ ਨਿਰੋਲ ਕੀਰਤਨ ਕਰਕੇ ਸੰਗਤਾ ਨੂੰ ਗੁਰੂ ਚਰਨਾ ਨਾਲ ਜੋੜਿਆ ਉਪਰੰਤ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਗੁਰਦਿਆਲ ਸਿੰਘ ਹੁਰਾ ਸੰਗਤਾ ਨੂੰ ਗੁਰੂ ਨਾਨਕ ਦੇਵ ਜੀ ਦੇ 549 ਪੁਰਬ ਦੀਆ ਮੁਬਾਰਕਾ ਦਿਤੀਆ ਅਤੇ ਗੁਰੂਘਰ ਆਉਣ ਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਗੁਰੂ ਕੇ ਲੰਗਰ ਅਟੁਟ ਬਰਤਾਏ ਗਏ।

Geef een reactie

Het e-mailadres wordt niet gepubliceerd. Vereiste velden zijn gemarkeerd met *