ਸ੍ਰੀ ਗੁਰੂ ਨਾਨਕ ਦੇਵ ਜੀ ਵਲੋ ਚਲਾਈ ਲੰਗਰ ਪ੍ਰਥਾ ਸਾਰੀ ਦੁਨੀਆ ਵਿਚ ਪ੍ਰਚਲਿਤ


ਬੈਲਜੀਅਮ 29 ਨਵੰਬਰ (ਹਰਚਰਨ ਸਿੰਘ ਢਿੱਲੋਂ) ਸਰਭਸਾਝੀ ਵਾਲਤਾ ਦੇ ਰਹਿਬਰ ਅਤੇ ਪਾਪਾ ਦੇ ਘੋਰ ਅੰਧਕਾਰ ਚੋ ਬਾਹਰ ਕੱਢ ਕੇ ਮਨੁੱਖਤਾਂ ਨੂੰ ਸਿੱਧੇ ਰਸਤੇ ਤੇ ਪਾਉਣ ਵਾਲੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549 ਵੇ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਮੁੱਖ ਰੱਖਕੇ ਗੁਰੂ ਸਾਹਿਬ ਜੀ ਵਲੋ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਮਾਨਵਤਾ ਦੀ ਸਹਾਇਤਾ ਕਰਨ ਦਾ ਸੰਕਲਪ ਚਲਾਉਣਾ ਗੁਰੂ ਜੀ ਦੇ ਸਿਧਾਂਤ ਨੂੰ ਦੁਨੀਆਂ ਤੱਕ ਪਹੂੰਚਾਉਣ ਅਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਵਲੋ ਲੰਗਰ ਅਤੇ ਪੰਗਤ ਪ੍ਰਥਾ ਨੂੰ ਅੱਜ ਸਾਰੀ ਦੁਨੀਆਂ ਵਿਚ ਗੁਰੂ ਸਾਹਿਬ ਜੀ ਦੇ ਚਾਹੂੰਣ ਵਾਲੇ ਨਿਰੰਤਰ ਚਲਾ ਰਹੇ ਹਨ, ਅੱਜ ਦੁਨੀਆਂ ਦਾ ਕੋਈ ਅਜਿਹਾ ਦੇਸ਼ ਨਹੀ ਜਿਥੇ ਸਿੱਖ ਨਾ ਪਹੂੰਚਿਆ ਹੋਵੇ ਜਿਥੇ ਵੀ ਸਿੱਖ ਵੱਸਦਾ ਉਥੇ ਗੁਰੂ ਕਾ ਲੰਗਰ ਜਰੂਰ ਚੱਲ ਰਿਹਾ ਹੈ, ਗੁਰੂ ਜੀ ਦੀ ਬਖਸ਼ਿਸ਼ ਲੰਗਰ ਪੰਗਤ ਸਿੱਖ ਧਰਮ ਦਾ ਪ੍ਰਚਾਰ ਕਰਨ ਦੀ ਸੇਵਾ ਵਿਚ ਬੈਲਜੀਅਮ ਨਿਵਾਸੀ ਸ੍ਰ ਕਮਲਜੀਤ ਸਿੰਘ ,ਬੀਬੀ ਜਸਪ੍ਰੀਤ ਕੌਰ, ਹਰਦੇਵ ਸਿੰਘ ਢਿੱਲੋਂ, ਬੀਬੀ ਪਲਵਿੰਦਰ ਕੌਰ ਸੰਧੂ, ਅਵਤਾਰ ਸਿੰਘ ਬੈਂਸ, ਬੀਬੀ ਸ਼ਰਮੀਲਾ ਬੈਂਸ ਆਦਿ ਪ੍ਰਵਾਰਾਂ ਸਮੇਤ ਅਤੇ ਹੋਰ ਵੀ ਕੁਝ ਸਾਥੀ ਸੇਵਾਦਾਰ ਜਿਹਨਾ ਨੇ 13 ਦਿਨ ਦੇ ਲੰਗਰ ਬੁੱਧਵਾਰ ਛਨੀਚਰਵਾਰ ਐਤਵਾਰ ਵੱਖ ਵੱਖ ਸ਼ਹਿਰਾਂ ਦੇ ਮੇਨ ਸੈਂਟਰ ਵਿਚ ਸਾਰੇ ਪ੍ਰਵਾਰਾਂ ਸਮੇਤ ਮਿਲਕੇ ਘਰੋ ਤਿਆਰ ਕਰਕੇ ਲੰਗਰ ਬੈਲਜੀਅਮ ਦੀ ਧਰਤੀ ਤੇ ਵਿਚਰਦੇ ਹਰ ਫਿਰਕੇ ਦੇ ਲੋਕਾਂ ਨੂੰ ਵਰਤਾਇਆ- ਛਕਾਇਆ, ਹਰ ਨਵੇ ਦਿਨ ਵਿਚ ਵੱਖਰੇ ਵੱਖਰੇ ਕਿਸਮ ਦੇ ਲੰਗਰ ਦਾਲ ਰੋਟੀ ਚਾਵਲ ਛੋਲੇ ਪਠੂਰੇ ਪੂੜੀਆਂ ਚਾਹ ਕਾਫੀ ਕੋਕਾ ਜੂਸ ਪਾਣੀ ਆਦਿ ਯੂਰਪ ਦੀ ਠੰਡ ਦੇ ਮੌਸਮ ਦੀ ਪ੍ਰਵਾਹ ਨਾ ਕਰਦੇ ਹੋਏ ਬੜੀ ਹਲੀਮੀ ਅਤੇ ਪਿਆਰ ਨਾਲ ਸਾਰਿਆ ਨਾਲ ਮਿਲ ਵਰਤਣ ਦੀ ਭਾਵਨਾ ਨੂੰ ਮੁੱਖ ਰੱਖਕੇ ਸੇਵਾ ਨਿਭਾਈ,ਇਹ ਸਾਰੇ ਸੇਵਾਦਾਰ ਕੰਮਕਾਰ ਮਿਹਨਤ ਕਰਕੇ ਜੀਵਨ ਬਸਰ ਕਰਨ ਵਾਲੇ ਪ੍ਰਵਾਰ ਆਪਣੀ ਕਮਾਈ ਅਤੇ ਸਮਾ ਸੇਵਾ ਵਿਚ ਲਗਾ ਰਹੇ ਹਨ, ਯੂਰਪ ਦੇ ਪਬਲਿਕ ਥਾਵਾਂ ਤੇ ਫਰੀ ਲੰਗਰ ਲਗਾਣਾ ਕੋਈ ਅਸਾਨ ਨਹੀ ਫੂਂਡ ਕੰਟਰੋਲ ਸਾਫ ਸੂਥਰਾ ਭੋਜਨ ਹੋਣਾ ਚਾਹੀਦਾ ਹੈ ਪ੍ਰਸ਼ਾਸ਼ਨ ਤੋ ਪ੍ਰਮਿਸ਼ਨ ਲੈਣੀ ਜਰੂਰੀ ਹੈ ਅਤੇ ਘਰਾਂ ਵਿਚ ਜਿਥੈ ਭੋਜਨ ਤਿਆਰ ਕਰਦੇ ਹਨ ਸਫਾਈ ਦਾ ਚੰਗੀਆਂ ਸਬਜੀਆਂ ਦਾਲ ਆਦਿ ਦਾ ਖਾਸ ਧਿਆਨ ਰਖਿਆ ਗਿਆ ਹੈ, ਇਹਨਾ ਸੇਵਾਦਰਾਂ ਨੇ ਲੰਗਰ ਵਰਤਾਉਦਿਆ ਹਰ ਪ੍ਰਾਣੀ ਨੂੰ ਲੰਗਰ ਦੀ ਮਾਹਨਤਾ ਅਤੇ ਸਿੱਖ ਧਰਮ ਦੀ ਜਰੂਰੀ ਜਾਣਕਾਰੀ ਦੇਣ ਦੀ ਹਰ ਕੋਸ਼ਿਸ਼ ਕੀਤੀ ਗਈ ਹੈ, ਬੀਬੀ ਜਸਪ੍ਰੀਤ ਕੌਰ ਅਤੇ ਇਹ ਸੇਵਾਦਾਰ ਸਾਰੇ ਪ੍ਰਵਾਰਾਂ ਦਾ ਮੇਨ ਮਕਸੱਦ ਬੈਲਜੀਅਮ ਵਸਦੇ ਜਾਂ ਰਾਹਗੀਰਾਂ ਤੱਕ ਸਿੱਖ ਧਰਮ ਦੀ ਵੱਧ ਤੋ ਵੱਧ ਜਾਣਕਾਰੀ ਦੇਣਾ ਹੈ, ਭਾਵੇ ਅਸੀ ਗੁਰਦੁਆਰਿਆਂ ਵਿਚ ਅਤੇ ਨਗਰ ਕੀਰਤਨ ਰਾਹੀ ਸਿੱਖ ਧਰਮ ਦੀ ਜਾਣਕਾਰੀ ਦੇਣ ਦਾ ਉਪਰਾਲਾ ਬਹੁਤ ਕਰਦੇ ਹਾਂ ਪਰ ਫਿਰ ਵੀ ਸਾਰੀ ਦੁਨੀਆਂ ਦੇ ਲੋਕਾਂ ਤੱਕ ਸਾਡੇ ਧਰਮ ਦੀ ਜਾਣਕਾਰੀ ਜਿਆਦਾ ਪਹੂੰਚ ਨਹੀ ਰਹੀ, ਜਿਹੜਾ ਵੀ ਇਨਸਾਨ ਲੋਕ ਸੇਵਾ ਸਿੱਖ ਧਰਮ ਦੀ ਜਾਣਕਾਰੀ ਜਿਆਦਾ ਤੋ ਜਿਆਦਾ ਲੋਕਾਂ ਤੱਕ ਪਹੂੰਚਾਣ ਦੀ ਹਿਮਤ- ਕੋਸ਼ਿਸ਼ ਕਰ ਰਿਹਾ ਹੈ ਉਹ ਜੀਵ ਧੰਨਤਾ ਦੇ ਯੋਗ ਹੈ, ਮੀਡੀਆ ਪੰਜਾਬ ਬੀਬੀ ਜਸਪ੍ਰੀਤ ਕੌਰ ਦੇ ਸਾਰੇ ਸਾਥੀਆਂ ਦਾ ਦਿਲੋ ਧੰਨਵਾਦ ਕਰਦਾ ਹੈ ਅਤੇ ਚੜਦੀ ਕਲਾ ਦੀ ਅਰਦਾਸ ਕਰਦੇ ਹਾ,

Geef een reactie

Het e-mailadres wordt niet gepubliceerd. Vereiste velden zijn gemarkeerd met *