ਸਿੱਖ ਪ੍ਰੀਵਾਰ ਵਲੋ ਲਾਏ ਬੈਲਜੀਅਮ ਵਿਚ ਲੰਗਰਾ ਦੀ ਹੋਈ ਸਮਾਪਤੀ

ਬੈਲਜੀਅਮ 29 ਨਵੰਬਰ(ਅਮਰਜੀਤ ਸਿੰਘ ਭੋਗਲ) ਕਾਫੀ ਲੰਮੇ ਸਮੇ ਤੋ ਬੈਲਜੀਅਮ ਵਸਦੇ ਕਮਲਜੀਤ ਸਿੰਘ ਅਤੇ ਜਸਪ੍ਰੀਤ ਕੌਰ ਵਲੋ ਜੋ ਪਿਛਲੇ ਦਿਨੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿਚ 13 ਦਿਨਾ ਲਈ ਵੱਖ ਵੱਖ ਬੈਲਜੀਅਮ ਦੇ ਸ਼ਹਿਰਾ ਵਿਚ ਲੰਗਰ ਲਾਏ ਸਨ ਦੀ ਸਮਾਪਤੀ ਲਿਮਬਰਗ ਸਟੇਟ ਦੇ ਸ਼ਹਿਰ ਹਾਸਲਟ ਵਿਖੇ ਕੀਤੀ ਗਈ ਜਿਥੇ ਅਵਤਾਰ ਸਿੰਘ ਰਾਹੋ ਸ਼ਰਮੀਲਾ ਸਿੰਘ ਗੁਰਦੇਵ ਸਿੰਘ ਢਿਲੋ ਹਰਮਨ ਸਿੰਘ ਢਿਲੋ ਪਲਵਿੰਦਰ ਕੌਰ ਹਰਮੀਤ ਸਿੰਘ ਰਣਜੀਤ ਕੌਰ,ਅਮਨ ਸਿੰਘ,ਮਨਪ੍ਰੀਤ ਕੌਰ,ਸੁਖਵਿੰਦਰ ਕੌਰ,ਹਰਮਨ ਕੌਰ ਤਰਸੇਮ ਸਿੰਘ ਸ਼ੇਰਗਿਲ,ਨਛੱਤਰ ਕੌਰ ਸ਼ੇਰਗਿਲ,ਬਲਵਿੰਦਰ ,ਵਰਿੰਦਰ ਕੌਰ,ਰਾਜ ਕੌਰ ਅਤੇ ਕੁਲਵਿੰਦਰ ਕੌਰ ਤੋ ਇਲਾਵਾ ਬਹੁਤ ਸੰਗਤਾ ਨੇ ਹਾਜਰੀ ਭਰੀ ਇਸ ਮੌਕੇ ਤੇ ਸ: ਕਮਲਜੀਤ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਭਾਵੇ ਇਹ ਕਾਰਜ ਛੋਟਾ ਨਹੀ ਸੀ ਪਰ ਗੁਰੂ ਸਾਹਿਬ ਨੇ ਜੋ ਸਾਡੇ ਤੋ ਇਹ ਸੇਵਾ ਲਈ ਹੈ ਉਸ ਨਾਲ ਅੱਜ ਸਾਨੂੰ ਸਕੂਨ ਜੋ ਮਹਿਸੂਸ ਹੋ ਰਿਹਾ ਹੈ ਉਸ ਵਾਰੇ ਦੱਸਣ ਲਈ ਸ਼ਬਦ ਨਹੀ ਹਨ ਜਸਪ੍ਰੀਤ ਕੌਰ ਵਲੋ ਸਮੂਹ ਸੰਗਤਾ ਦਾ ਤਹਿਦਿਲੋ ਧੰਨਵਾਦ ਕੀਤਾ ਗਿਆ ਜਿਨਾ ਨੇ ਇਸ ਕਾਰਜ ਵਿਚ ਉਨਾ ਦਾ ਹੋਸਲਾ ਵਧਾਇਆ ਅਤੇ ਦਿਲੋ ਸਹਿਯੋਗ ਦਿਤਾ ਅੰਤ ਪ੍ਰੀਵਾਰ ਵਲੋ ਸਾਰੇ ਸਹਿਯੋਗੀਆ ਦਾ ਲੰਗਰ ਸਮੇ ਖਿਚੀਆ ਫੋਟੋਆ ਦਾ ਤੋਹਫਾ ਦੇ ਕੇ ਸਨਮਾਨ ਕੀਤਾ

Geef een reactie

Het e-mailadres wordt niet gepubliceerd. Vereiste velden zijn gemarkeerd met *