ਕੌਮ ਦੇ ਰੌਸ਼ਨ ਭਵਿੱਖ ਲਈ ਸਿਰਫ ਸਿਧਾਂਤਕ ਏਕਤਾ ਦੀ ਜਰੂਰਤ ਹੈ – ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਰਜਿਸਟਰਡ

ਲੰਡਨ 29 ਨਵੰਬਰ – 25 ਨਵੰਬਰ ਐਤਵਾਰ ਵਾਲੇ ਦਿਨ ਬਰਗਾੜੀ ਮੋਰਚੇ ਤੋਂ ਇਕ ਵਾਰੀ ਫਿਰ ਕੌਮੀ ਏਕਤਾ ਦੀ ਗੱਲ੍ਹ ਚੱਲੀ ਹੈ, ਜਿਸਦਾ ਅਸੀਂ ਸਵਾਗਤ ਕਰਦੇ ਹਾਂ।ਕਿਸੇ ਵੀ ਕੌਮ ਵਿੱਚ ਪੂਰਨ ਰੂਪ ਵਿੱਚ ਏਕਤਾ ਕਦੇ ਨਹੀਂ ਹੁੰਦੀਂ, ਕੌਮ ਦੇ ਰੌਸਨ ਭਵਿੱਖ ਲਈ ਸਿਰਫ ਸਿਧਾਂਤਕ ਏਕਤਾ ਦੀ ਜਰੂਰਤ ਹੈ। ਸਿੱਖ ਕੌਮ ਵਿੱਚ ਰਾਜਨੀਤਕ ਤੌਰ ‘ਤੇ ਮੁੱਖ ਰੂਪ ਵਿੱਚ 3 ਤਰ੍ਹਾਂ ਦੀ ਵਿਚਾਰਧਾਰਾ ਵੇਖੀ ਜਾ ਸਕਦੀ ਹੈ, 1. ਕੌਮੀ ਤੌਰ ‘ਤੇ ਸਿੱਖਾਂ ਦੀ ਕੋਈ ਮੰਗ ਨਹੀਂ ਹੈ ਅਤੇ ਇੰਡੀਆ ਦੇ ਮੌਜੂਦਾ ਸਿਆਸੀ ਢਾਂਚੇ ਵਿੱਚ ਸਿੱਖ ਪੂਰੀ ਤਰ੍ਹਾਂ ਸਤੁੰਸ਼ਟ ਹਨ, 2. ਸਿੱਖ ਕੌਮ ਦੇ ਕੁੱਝ ਮਸਲੇ ਹਨ ਜੋ ਭਾਰਤ ਵਿੱਚ ਰਹਿੰਦੇ ਹੋਏ ਹੱਲ੍ਹ ਹੋ ਸਕਦੇ ਹਨ, 3. ਸਿੱਖ ਕੌਮ ਨੂੰ ਪੂਰਨ ਪ੍ਰਭੂਸੱਤਾ ਸੰਪਨ ਦੇਸ਼ ਖ਼ਾਲਿਸਤਾਨ ਦੀ ਜਰੂਰਤ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਏਕਤਾ ਦੇ ਨਾਂ ਹੇਠ ਇਨ੍ਹਾਂ ਤਿੰਨਾਂ ਵਿਚਾਰਧਾਰਾਵਾਂ ਨੂੰ ਰਲਗੱਡ ਕਰਨ ਨਾਲ ਉਸਾਰੂ ਸਿੱਟਿਆਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ਵਿੱਚ ਵਾਪਰੇ ਘੱਲੂਘਾਰੇ ਤੋਂ ਬਾਦ ਜਿੰਨੀ ਵਾਰੀ ਵੀ ਏਕਤਾ ਕਰਵਾਈ ਗਈ ਸ਼ਾਇਦ ਕੁੱਝ ਸਮੇਂ ਬਾਦ ਉਸ ਦੇ ਟੁੱਟ ਜਾਣ ਦਾ ਮੁੱਖ ਕਾਰਨ ਇਹ ਹੀ ਰਿਹਾ ਹੈ।ਪ੍ਰੈਸ ਸਕੱਤਰ ਸ੍ਰ: ਜਗਤਾਰ ਸਿੰਘ ਵਿਰਕ ਨੇ ਪਾਰਟੀ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਚਨ ਕੀਤੇ ਸਨ ਕਿ ‘ ਜੇ ਫੌਜ਼ ਦਰਬਾਰ ਸਾਹਿਬ ਵਿੱਚ ਦਾਖ਼ਲ ਹੋਈ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ’ 1986 ਦੇ ਸਰਬੱਤ ਖ਼ਾਲਸਾ ਸਮਾਗਮ ਨੇ ਇਸਨੂੰ ਪ੍ਰਵਾਨਗੀ ਦਿੱਤੀ ਅਤੇ ਕੌਮ ਇਸ ਮਿਸ਼ਨ ਦੀ ਪੂਰਤੀ ਲਈ ਸੰਘਰਸ਼ ਕਰਦੀ ਆ ਰਹੀ ਹੈ ‘ਤੇ ਪ੍ਰਾਪਤੀ ਤੱਕ ਕਰਦੀ ਰਹੇਗੀ।ਅਸੀਂ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਨੀ ਚਹੁੰਦੇ ਹਾਂ ਕਿ ਇਸ ਸੋਚ ਨੂੰ ਸਮਰਪਿਤ ਸਿੱਖਾਂ ਵਿੱਚ ਏਕਤਾ ਕਰਵਾਉ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ. ਕੇ. ਰਜਿਸਟਰਡ ਹਮੇਸ਼ਾਂ ਦੀ ਤਰ੍ਹਾਂ ਇੰਗਲੈਂਡ ਦੇ ਕਨੂੰਨਾਂ ਦੀ ਪਾਲਣਾਂ ਕਰਦੇ ਹੋਏ ਡੈਮੋਕ੍ਰੇਟਿਕ ਢੰਗ ਨਾਲ ਇਸ ਸੋਚ ਦੇ ਧਾਰਨੀ ਆਗੂਆਂ ਅਤੇ ਜਥੇਬੰਦੀਆਂ ਦੀ ਸਮਰੱਥਾ ਅਨੁਸਾਰ ਮੱਦਦ ਕਰਦਾ ਰਹੇਗਾ। ਸਮੇਂ ਅਤੇ ਹਲਾਤ ਦੇ ਮੁਤਾਬਕ ਇਹ ਅਕਾਲੀ ਦਲ ਦੂਜੀਆਂ ਵਿਚਾਰਧਾਰਾਵਾਂ ਦੀਆਂ ਪਾਰਟੀਆਂ ਨਾਲ ਘੱਟੋ ਘੱਟ ਸਾਂਝ ਵਾਲਾ ਪ੍ਰੋਗਰਾਮ ਤਹਿਤ ਸਮਝੌਤਾ ਜਾਂ ਸੀਟ ਵੰਡ ਕਰ ਸਕਦਾ ਹੈ। ਉਮੀਦ ਕਰਦੇ ਹਾਂ ਕਿ ਜਥੇਦਾਰ ਸਹਿਬਾਨ, ਕੌਮੀ ਆਗੂ ਅਤੇ ਸਿੱਖ ਕੌਮ ਸਾਡੇ ਨਾਲ ਸਹਿਮਤ ਹੁੰਦੇਂ ਹੋਏ ਇਸ ਬੇਨਤੀ ਨੂੰ ਪ੍ਰਵਾਨ ਕਰੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *