ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਰਾਸ਼ਟਰੀ ਕਾਨੂੰਨ ਦਿਵਸ ਨੂੰ ਸਮਰਪਿਤ ਪੇਪਰ ਰੇਡਿੰਗ ਮੁਕਾਬਲੇ ਕਰਵਾਏ ਗਏ

ਫਗਵਾੜਾ 29 ਨਵੰਬਰ (ਚੇਤਨ ਸ਼ਰਮਾ) ਮੋਹਨ ਲਾਲ ਉਪੱਲ ਡੀ.ਏ.ਵੀ. ਕਾਲਜ ਫਗਵਾੜਾ ਵਿੱਚ ਰਾਸ਼ਟਰੀ ਕਾਨੂੰਨ ਦਿਵਸ ਮੌਕੇ ਪੇਪਰ ਰੀਡਿੰਗ ਮੁਕਾਬਲੇ ਕਰਵਾਏ ਗਏ।ਇਸ ਨੂੰ ਕਰਵਾਉਣ ਦਾ ਮੁੱਖ ਉਦੇਸ਼ ਭਾਰਤੀ ਸੰਵਿਧਾਨ ਪ੍ਰਤੀ ਜਾਣਕਾਰੀ ਮੁਹੱਈਆ ਕਰਵਾੁੳਣਾ ਸੀ।ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਨੇ ਸੰਵਿਧਾਨ ਦੇ ਪਿਤਾ ਡਾ: ਬੀ.ਆਰ. ਅੰਬੇਦਕਰ ਦੇ ਜੀਵਨ ਅਤੇ ਉਹਨਾਂ ਦੁਆਰਾ ਬਣਾਏ ਗਏ ਸੰਵਿਧਾਨ ਉਪੱਰ ਚਾਨਣ ਪਾਇਆ।ਡਾ:ਬੀ.ਆਰ. ਅੰਬੇਦਕਰ ਨੇ 26 ਨਵੰਬਰ 1949 ਈ:ਨੂੰ ਸੰਵਿਧਾਨ ਪੂਰਾ ਕਰਕੇ ਰਾਸ਼ਟਰ ਨੂੰ ਸੋਂਪ ਦਿੱਤਾ।ਫਿਰ ਆਜ਼ਾਦ ਭਾਰਤ ਵਿੱਚ 26 ਜਨਵਰੀ 1950 ਨੂੰ ਸੰਵਿਧਾਨ ਨੂੰ ਅਮਲ ਵਿੱਚ ਲਿਆਦਾਂ ਗਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ: ਕਿਰਨਜੀਤ ਰੰਧਾਵਾ ਨੇ ਕਿਹਾ ਕਿ ਸੰਵਿਧਾਨ ਡਾ: ਬੀ.ਆਰ. ਅੰਬੇਦਕਰ ਦੀ ਦੇਸ਼ ਨੂੰ ਇੱਕ ਵੱਡਮੁੱਲੀ ਦੇਣ ਹੈ।26 ਨਵੰਬਰ ਦਾ ਦਿਨ ਅਧਿਕਾਰਾਂ ਦੇ ਪ੍ਰਸਾਰ ਲਈ ਚੁਣਿਆ ਗਿਆ ਹੈ । ਭਾਰਤ ਸਰਕਾਰ ਦੁਆਰਾ ਪਹਿਲੀ ਵਾਰ 2015 ਨੂੰ ਡਾ: ਬੀ.ਆਰ. ਅੰਬੇਦਕਰ ਦੀ ਜਯੰਤੀ ਤੇ ਸੰਵਿਧਾਨ ਦਿਨ ਨੂੰ ਮਨਾਉਣ ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ।ਇਸ ਮੌਕੇ ਜੇਤੂਆਂ ਨੂੰ ਪੁਰਸਕਾਰ ਦਿਤੱੇ ਗਏ।ਇਸ ਦੇ ਨਾਲ ਹੀ ਇਸ ਮੌਕੇ ‘ਤੇ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਮੌਜੁੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *