ਬੀਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ ਵਿੱਚ ਬੀਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ-ਅਮਨਵੀਰ ਸਿੰਘ ਕਪੂਰਥਲਾ, ਇੰਦਰਜੀਤ ਸਿੰਘ ਚਾਹਲ

ਵਿਸ਼ਵ ਏਡਜ਼ ਡੇ ਮੌਕੇ ਫਗਵਾੜਾ ਵਿਖੇ ਸੋਸਵਾ ਐਨਜੀਓ ਦੇ ਚੈਅਰਮੈਨ ਆਰਕੇ ਕੁੰਦਰਾ ਅਤੇ ਮੈਂਬਰ ਡਾਇਰੈਕਟਰ ਜੀਐਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੋਸਵਾ ਕੰਪੋਜਿਟ ਐਚਆਈਵੀ/ਏਡਜ਼ ਪ੍ਰੋਜੈਕਟ ਵਿਚ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਜਿਸ ਵਿਚ ਵੱਖ ਵੱਖ ਵਰਗ ਦੇ ਲੋਕਾਂ ਨੇ ਭਾਗ ਲਿਆ। ਸੈਮੀਨਾਰ ਵਿਚ ਸੰਸਥਾ ਦੇ ਮੈਨੇਜਰ ਅਮਨਵੀਰ ਸਿੰਘ ਵਲੋ ਐਚਆਈਵੀ/ਏਡਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਏਡਜ ਇੱਕ ਭਿਆਨਕ ਰੋਗ ਹੈ ਇਸ ਬਾਰੇ ਜਾਗਰੂਕਤਾ ਹੋਣੀ ਬਹੁਤ ਹੀ ਜਰੂਰੀ ਹੈ। ਇਸ ਬੀਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ ਵਿੱਚ ਇਸ ਬੀਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਪੀੜਤ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਅਤੇ ਏਡਜ ਦੇ ਫੈਲਣ ਨੂੰ ਲੈ ਕੇ ਜੋ ਗਲਤ ਧਾਰਨਾਵਾਂ ਹਨ ਉਨ੍ਹਾਂ ਤੋਂ ਬਚਣਾ ਚਾਹੀਦਾ ਹੈ। ਮੰਨੋਰੰਗੀ ਮਾਹਿਰ ਡਾ ਸੰਜੀਵ ਲੋਚਨ ਸਿਵਲ ਹਸਪਤਾਲ ਫਗਵਾੜਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਏਡਜ਼ ਕਿਵੇ ਫੈਲਦੀ ਹੈ ਤੇ ਇਸ ਤੋਂ ਕਿਵੇ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਨੋ ਯੂਅਰ ਸਟੇਟਸ ਯਾਨਿ ਕਿ ਹਰ ਬੰਦੇ ਨੂੰ ਆਪਣਾ ਐਚ.ਆਈ.ਵੀ. ਸਟੇਟਸ ਪਤਾ ਹੋਣਾ ਚਾਹੀਦਾ ਹੈ ਦੇ ਥੀਮ ਹੇਠ ਵਿਸ਼ਵ ਏਡਜ ਦਿਵਸ ਮਣਾਇਆ ਜਾ ਰਿਹਾ ਹੈ।ਉਨ੍ਹਾਂ ਨੇ ਦੱਸਿਆ ਕਿ ਸੈਂਟਰ ਫਾਰ ਡਿਜੀਜ ਕੰਟਰੋਲ ਅਮੇਰਿਕਾ ਵੱਲੋਂ ਸਿਫਾਰਿਸ਼ ਵੀ ਕੀਤੀ ਗਈ ਹੈ ਵਰਤਮਾਨ ਸਮੇਂ ਵਿੱਚ ਐਂਟੀਰੈਟ੍ਰੋਵਾਈਰਲ ਮੈਡੀਸਨ ਨਾਲ ਬੀਮਾਰੀ ਦੇ ਪ੍ਰਭਾਵ ਨੂੰ ਘੱਟ ਕਰਕੇ ਪੀੜਤ ਦੀ ਉਮਰ ਨੂੰ ਵਧਾਇਆ ਜਾ ਸਕਦਾ ਹੈ ਬਸ਼ਰਤੇ ਪੀੜਤ ਦਵਾਈ ਨੂੰ ਡਾਕਟਰੀ ਸਲਾਹ ਨਾਲ ਅਤੇ ਨਿਰੰਤਰ ਲਏ। ਇਸ ਮੌਕੇ ਪ੍ਰਜੈਕਟ ਵਿਚ ਵਧੀਆ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੈਮੀਨਾਰ ਦ ਆਖਿਰ ਵਿਚ ਮੁੱਖ ਮਹਿਮਾਨ ਡਾ ਸੰਜੀਵ ਲੋਚਨ ਨੂੰ ਯਾਦਗਾਰੀ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਮੈਡਮ ਨਿਰਮਲਾ, ਮੈਡਮ ਸੀਮਾ, ਪੰਮਾ ਮਹੰਤ, ਕਾਜਲ ਮਹੰਤ, ਇੰਦੂਬਾਲਾ, ਰਾਜਰਾਣੀ, ਲੀਜਾ, ਮੋਨਾ , ਰੀਚਾ ਸ਼ਰਮਾ, ਰਮਨਵਾਸੂ, ਬਬਲੂ, ਦੀਪਾ ਸੰਧੂ, ਪਰਮਜੀਤ ਕੌਰ ਆਦਿ ਹਾਜ਼ਰ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *