ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਪੀਲੀ ਜੈਕਟ ਗਰੁੱਪ ਵਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ

ਬੈਲਜੀਅਮ ੧ ਦਸੰਬਰ (ਅਮਰਜੀਤ ਸਿੰਘ ਭੋਗਲ) ਪੀਲੀ ਜਾਕਿਟ ਨਾਮ ਦੀ ਸੰਸਥਾ ਵਲੋ ਯੂਰਪ ਦੀ ਰਾਜਧਾਨੀ ਬਰੱਸਲਜ ਵਿਖੇ ਦੇਸ ਵਿਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਮੁਜਾਹਰਾ ਕੀਤਾ ਇਹ ਮੁਜਾਹਰਾ ਪਿਛਲੇ ਕਾਫੀ ਦਿਨਾ ਤੋ ਬੈਲਜੀਅਮ ਦੇ ਆਰਦੇਨਾ ਸਟੇਟ ਵਿਚ ਚੱਲਦਾ ਸੀ ਪਰ ਦੇਸ਼ ਦੇ ਪ੍ਰਧਾਨ ਮੰਤਰੀ ਮਿ: ਮਿਸ਼ੇਲ ਵਲੋ ਇਨਾ ਮੁਜਾਹਰਾਕਾਰੀਆ ਨਾਲ ਗੱਲਬਾਤ ਰਾਹੀ ਮੱਸਲੇ ਦਾ ਹੱਲ ਕਰਨ ਲਈ ਬਰੱਸਲਜ ਵਿਖੇ ਬੁਲਾਇਆ ਸੀ ਪਰ ਅਚਾਨਕ ਗੱਲਬਾਤ ਦਾ ਸਿਲਸਲਾ ਖਾਰਜ ਹੋਣ ਕਾਰਨ ਲੋਕਾ ਵਿਚ ਭੜਕਾਹਟ ਆ ਗਈ ਅਤੇ ਲੋਕਾ ਦੇ ਹਜੂਮ ਵਲੋ ਪੁਲੀਸ ਦੀਆ ਗੱਡੀਆ ਦੀ ਭੰਨਤੋੜ ਕਰਨੀ ਅਤੇ ਪੱਥਰਬਾਜੀ ਸੁਰੂ ਕਰ ਦਿਤੀ ਗਈ ਜਿਸ ਨਾਲ ਪੁਲੀਸ ਨੂੰ ਹੰਝੂ ਗੇਸ ਅਤੇ ਪਾਣੀ ਦੀਆ ਬੁਛਾੜਾ ਦਾ ਇਸਤੇਮਾਲ ਕਰਨਾ ਪਿਆ ਅਤੇ ੭੫ ਕੁ ਦੇ ਕਰੀਬ ਲੋਕਾ ਨੂੰ ਪੁਲੀਸ ਵਲੋ ਬੰਦੀ ਬਣਾ ਲਿਆ ਗਿਆ ਹੈ ੧੨ ਦੇ ਕਰੀਬ ਪੁਲੀਸ ਮੁਲਾਜਮ ਫੱਟੜ ਦੱਸੇ ਜਾਦੇ ਹਨ ੫੦੦ ਦੇ ਇਸ ਮੁਜਾਹਰਾਕਾਰੀਆ ਦੀ ਮੰਗ ਹੈ ਕਿ ਦੇਸ ਵਿਚ ਤੇਲ ਦੀਆ ਕੀਮਤਾ ਵਿਚ ਵਾਧਾਂ ਵੱਖ ਵੱਖ ਤਰਾ ਦੇ ਟੇਕਸ ਨਾਲ ਆਮ ਲੋਕਾ ਦਾ ਜੀਵਨ ਮੁਸ਼ਕਲ ਵੱਲ ਜਾ ਰਿਹਾ ਹੈ ਜਿਨਾ ਲਈ ਸਰਕਾਰ ਜੁਮੇਵਾਰ ਹੈ ਦੱਸਣਯੋਗ ਹੈ ਕਿ ਇਹ ਮੁਜਾਹਰਾ ਦੀ ਸ਼ੁਰੂਆਤ ਕੁਝ ਦਿਨ ਪਹਿਲਾ ਫਰਾਸ ਦੇ ਲੋਕਾ ਵਲੋ ਕੀਤੀ ਸੀ ਜਿਸ ਦਾ ਅਸਰ ਬੈਲਜੀਅਮ ਲੋਕਾ ਤੇ ਵੀ ਪਿਆ ਅਤੇ ਬੈਲਜੀਅਮ ਦੇ ਲੋਕ ਸੜਕਾ ਤੇ ਉਤਰ ਆਏ ।

Geef een reactie

Het e-mailadres wordt niet gepubliceerd. Vereiste velden zijn gemarkeerd met *