ਬਰੱਸਲਜ਼ ਵਿਖੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ 2 ਦਸੰਬਰ ਨੂੰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਦਸ਼ਮ ਪਾਤਸ਼ਾਹ, ਪੁੱਤਰਾਂ ਦੇ ਦਾਂਨੀ, ਮਰਦ ਅਗੰਮੜਾ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਸਰੇ ਫਰਜੰਦ ਬਾਬਾ ਜੋਰਾਵਰ ਸਿੰਘ ਜੀ ਦਾ 322ਵਾਂ ਜਨਮ ਦਿਹਾੜਾ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਿੱਖ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਉਪਰਾਲਾ ਕਰ ਰਹੇ ਸੇਵਾਦਾਰਾਂ ਦਾ ਕਹਿਣਾ ਹੈ ਕਿ ਬਰੱਸਲਜ਼ ਵਿੱਚ ਇੱਕ ਹਾਲ ਕਿਰਾਏ ਤੇ ਲੈ ਕੇ ਹਫਤਾਵਾਰੀ ਦੀਵਾਨਾਂ ਸਮੇਂ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ। ਕੱਲ ਐਤਵਾਰ 2 ਦਸੰਬਰ ਨੂੰ 10 ਵਜੇ ਸੁਖਮਨੀ ਸਾਹਿਬ ਦੇ ਪਾਠ ਹੋਣਗੇ ਤੇ ਭੋਗ ਉਪਰੰਤ ਕਥਾ-ਕੀਰਤਨ ਦਰਬਾਰ ਸਜਾਇਆ ਜਾਵੇਗਾ। ਦੁਪਹਿਰੇ 2 ਵਜੇ ਸਮਾਪਤੀ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਬਰੱਸਲਜ਼ ਅਤੇ ਨਜਦੀਕ ਦੀ ਸੰਗਤਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਉਹ ਸਮਾਂਗਮ ਵਿੱਚ ਜਰੂਰ ਸਿ਼ਰਕਤ ਕਰਨ। ਹਾਲ ਦਾ ਪਤਾ Chaussee de Wavre 1236, 1160 Auderghem ( Near Metro Hankar ) ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *