ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਨੂੰ ਮਾਨਤਾ ਮਿਲਣ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਡੇਰਾ ਭਰੋਮਜਾਰਾ ਵਿਖੇ ਮੀਟਿੰਗ

ਫਗਵਾੜਾ 30 ਨਵੰਬਰ (ਚੇਤਨ ਸ਼ਰਮਾ) ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਸਮੂਹ ਮੈਂਬਰਾਂ ਦੀ ਅਹਿਮ ਮੀਟਿੰਗ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਸੁਸਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਪ੍ਰਧਾਨਗੀ ਵਿੱਚ ਹੋਈ ।ਸੁਸਾਇਟੀ ਦੇ ਚੇਅਰਮੈਨ ਸੰਤ ਮਹਿੰਦਰਪਾਲ ਪੰਡਵਾਂ ਨੇ ਸਮੂਹ ਸੰਤਾਂ ਅਤੇ ਸੰਗਤਾਂ ਨੂੰ ਉਕਤ ਸੁਸਾਇਟੀ ਨੂੰ ਸਰਕਾਰੀ ਮਾਨਤਾ ਮਿਲਣ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਸ਼.ਭ.ਸ.ਨਗਰ ਹਨ ਅਸੀ ਸਮੂਹ ਸੰਤ ਸਮਾਜ ਅਤੇ ਸੰਗਤਾਂ ਇਨ੍ਹਾ ਦੇ ਨਾਲ ਹਾਂ ।ਉਨ੍ਹਾ ਹੋਰ ਕਿਹਾ ਕਿ ਸੁਸਾਇਟੀ ਅਧੀਨ ਚੱਲ ਰਹੇ ਅਦਾਰਿਆ ਅਤੇ ਸੰਪਤੀ ਸਬੰਧੀ ਵੀ ਜਲਦੀ ਵਿਚਾਰਾ ਕੀਤੀਆਂ ਜਾਣਗੀਆਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੂਰਬ ਮਨਾਉਣ ਸਬੰਧੀ ਵੀ ਗੱਲਬਾਤ ਕੀਤੀ ਗਈ ।ਸੁਸਾਇਟੀ ਦੇ ਸਕੱਤਰ ਸੰਤ ਨਿਰਮਲ ਸਿੰਘ ਅਵਾਦਾਨ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਆਗਮਨ ਪੁਰਬ ਸਾਰੇ ਸੰਤਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਉਤਸ਼ਾਹ ਨਾਲ ਮਨਾਇਆ ਜਾਵੇਗਾ ।ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਨੇ ਵੱਖ-ਵੱਖ ਡੇਰਿਆ ਤੋਂ ਆਏ ਸੰਤਾਂ ਮਹਾਂਪੁਰਸ਼ਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਮੈਂ ਸਾਰੇ ਸੰਤਾਂ ਮਹਾਪੁਰਸ਼ਾ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਗਾਂ ।ਇਥੇ ਇਹ ਵੀ ਜਿਕਰਯੋਗ ਹੈ ਕਿ ਸੰਤ ਬੀਬੀ ਮੀਨਾ ਦੇਵੀ ਡੇਰਾ ਜੇਜੋਂ ਦੁਆਬਾ ਨੇ ਸੁਸਾਇਟੀ ਨੂੰ ਮਾਨਤਾ ਮਿਲਣ ਦੀ ਖੁਸ਼ੀ ਵਿੱਚ ਸਾਰੇ ਸੰਤਾਂ ਅਤੇ ਸੰਗਤਾਂ ਦਾ ਪੇੜਿਆਂ ਨਾਲ ਮੂੰਹ ਮਿੱਠਾ ਕਰਵਾਇਆ।ਇਸ ਮੌਕੇ ਚੇਅਰਮੈਨ ਸੰਤ ਮਹਿੰਦਰਪਾਲ ਡੇਰਾ ਸੱਚਖੰਡ ਪੰਡਵਾਂ (ਫਗਵਾੜਾ) ,ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ (ਨਵਾਂਸ਼ਹਿਰ) ,ਸੰਤ ਸੀਤਲ ਦਾਸ ਵਾਈਸ ਚੇਅਰਮੈਨ ਕਾਲੇਵਾਲ ਭਗਤਾਂ (ਹੁਸ਼ਿਆਰਪੁਰ) ,ਸੰਤ ਨਿਰਮਲ ਸਿੰਘ ਸਕੱਤਰ ਅਵਾਦਾਨ ,ਸੰਤ ਤਾਰਾ ਚੰਦ ਸੰਧਵਾਂ ਜੁਆਇੰਟ ਸਕੱਤਰ ,ਸੰਤ ਸਤਨਾਮ ਸਿੰਘ ਵਾਈਸ ਖਜਾਨਚੀ ਨਰੂੜ ,ਸੰਤ ਸਤਨਾਮ ਦਾਸ ਪ੍ਰੈਸ ਸਕੱਤਰ ਮਹਿਦੂਦ ,ਸੰਤ ਬੀਬੀ ਮੀਨਾ ਦੇਵੀ ਜੇਜੋਂ ਦੁਆਬਾ ਸਟੇਜ ਸਕੱਤਰ ,ਸੰਤ ਆਤਮਾ ਦਾਸ ਬਿਲਡਿੰਗ ਸਕੱਤਰ ,ਸੰਤ ਸਤਨਾਮ ਦਾਸ ਡੇਰਾ ਖੰਨੀ (ਹੁਸ਼ਿਆਰਪੁਰ) ,ਸੰਤ ਟਹਿਲ ਨਾਥ ਡੇਰਾ ਨੰਗਲ ,ਸੰਤ ਨਿਰਭੈਅ ਸਿੰਘ ਲੜੋਆ ,ਸੰਤ ਮੋਹਣ ਦਾਸ ਲੱਖਣਪਾਲ ,ਸੰਤ ਬੇਲਾ ਦਾਸ ਨਰੂੜ ,ਸੰਤ ਸੀਤਲ ਦਾਸ ਪਰਸਰਾਮਪੁਰ ,ਸੰਤ ਤਰਸੇਮ ਲਾਲ ਗੜਸ਼ੰਕਰ ,ਸੰਤ ਹਾਕਮ ਦਾਸ ਸੰਧਵਾਂ ,ਸੰਤ ਉਮੈਸ਼ ਦਾਸ ਫਗਵਾੜਾ ,ਸੰਤ ਗੁਰਮੁੱਖ ਦਾਸ ਸਾਹਰੀ ,ਸੰਤ ਗੁਰਮੀਤ ਦਾਸ ਮੋਰੋਂ ,ਸੰਤ ਮਹਿੰਦਰਪਾਲ ਬੀਰਮਪੁਰ ,ਸੰਤ ਕਪੂਰ ਦਾਸ ਅਬਾਦਪੁਰਾ ,ਸੰਤ ਓਮ ਪ੍ਰਕਾਸ਼ ਹਵੇਲੀ ,ਗਿਆਨੀ ਨਾਜਰ ਸਿੰਘ ਜੱਸੋਮਜਾਰਾ ਆਦਿ ਸੰਤ ਮਹਾਪੁਰਸ਼ਾਂ ਨੇ ਸ਼ਮੂਲੀਅਤ ਕੀਤੀ ।ਹੋਰਨਾ ਤੋਂ ਇਲਾਵਾ ਸਮਾਜ ਸੇਵਕ ਮਦਨ ਲਾਲ ਰੰਧਾਵਾਂ ,ਜੱਸੀ ਤੱਲ੍ਹਣ ,ਸੁਰਿੰਦਰ ਢੰਡਾ ਫਗਵਾੜਾ ,ਪਾਲ ਰਾਮ ਗੋਬਿੰਦਪੁਰਾ ,ਸੁਰਜੀਤ ਖੇੜਾ ਆਦਿ ਹਾਜਰ ਸਨ ।

Geef een reactie

Het e-mailadres wordt niet gepubliceerd. Vereiste velden zijn gemarkeerd met *