ਪੰਜਾਬ ਸਰਕਾਰ ਦਾ ਆਧਿਆਪਕਾਂ ਪ੍ਰਤੀ ਨਾਦਰਸ਼ਾਹੀ ਰਵੱਈਆ ਸਿਖਿਆ ਨੀਤੀ ਤੇ ਵੱਡਾ ਪ੍ਰਸ਼ਨ ਚਿੰਨ੍ਹ-ਚੀਮਾ

ਕਪੂਰਥਲਾ, ਪੱਤਰ ਪ੍ਰੇਰਕ
ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਨੇ ਅਧਿਆਪਕਾਂ ਪ੍ਰਤੀ ਪੰਜਾਬ ਸਰਕਾਰ ਵਲੋ ਅਪਣਾਈ ਜਾ ਰਹੀ ਮਤਰੇਈ ਮਾਂ ਵਾਲੀ ਸਿਖਿਆ ਵਿਰੋਧੀ ਨੀਤੀ ਤੇ ਸਖਤ ਪ੍ਰਤੀਕਿਆ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਦੇਸ਼ ਦਾ ਭਵਿੱਖ ਸੰਵਾਰਨ ਵਾਲੇ ਅਧਿਆਪਕਾਂ ਨਾਲ ਬੇਹੱਦ ਮਾੜਾ ਸਲੂਕ ਕਰਕੇ ਦੇਸ਼ ਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲਗਾ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਸਿਰਫ ਪੰਦਰਾਂ ਹਜ਼ਾਰ ਰੁਪਏ ਤਨਖਾਹ ਤੇ ਪੱਕੇ ਕਰਨ ਦਾ ਜੋ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ ਉਸ ਨਾਲ ਸੂਬੇ ਵਿਚ ਸਿਖਿਆ ਦਾ ਮਾਹੌਲ ਪੂਰੀ ਤਰ੍ਹਾਂ ਨਾਲ ਪੂਰੀ ਤਰਾਂ ਨਾਲ ਹਿਲਜੁਲ ਜਾਵੇਗਾ। ਕਿਉਕਿ ਜੇ ਅਧਿਆਪਕ ਅਜਿਹੇ ਮਾਹੌਲ ਵਿਚ ਸਕੂਲ ਵਿਚ ਜਾ ਰਹੇ ਬੱਚਿਆਂ ਨੂੰ ਪੜ੍ਹਾਉਣ ਤਾਂ ਉਹ ਆਪਣੀ ਸੌਂ ਫੀਸਦੀ ਬੱਚਿਆਂ ਨੂੰ ਨਹੀ ਦੇ ਪਾਉਣਗੇ ਜਿਸ ਦਾ ਮਾੜਾ ਅਸਰ ਬੱ੍ਯਚਿਆਂ ਦੀ ਪੜ੍ਹਾਈ ਤੇ ਪੈਣਾ ਸੁਭਾਵਿਕ ਹੈ। ਚੀਮਾ ਨੇ ਕਿਹਾ ਕਿ 45 ਹਜਾਰ ਰੁਪਏ ਤਕ ਦੀ ਤਨਖਾਹ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਿਰਫ ਪੰਦਰਾਂ ਵਿਚ ਪੱਕੇ ਕਰਨ ਦਾ ਫੈਸਲਾ ਲੈ ਕੇ ਪੰਜਾਬ ਸਰਕਾਰ ਨੇ ਅਧਿਆਪਕਾਂ ਨੂੰ ਭਾਰੀ ਦੁਵਿਧਾ ਵਿਚ ਪਾ ਦਿੱਤਾ ਹੈ ਕਿਉਕਿ ਪੰਦਰਾਂ ਹਜ਼ਾਰ ਤਾਂ ਅਧਿਆਪਕਾਂ ਦਾ ਸਕੂਲਾਂ ਵਿਚ ਆਉਣ ਜਾਣ ਦਾ ਹੀ ਖਰਚ ਆ ਜਾਂਦਾ ਹੈ ਤੇ ਫਿਰ ਅਧਿਆਪਕ ਪੰਦਰਾਂ ਹਜ਼ਾਰ ਵਿਚ ਪੂਰਾ ਮਹੀਨਾ ਕਿਵੇ ਗੁਜ਼ਾਰਾ ਕਰ ਸਕਦਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਆਪਣੇ ਨਾਦਰਸਾਹੀ ਫਰਮਾਨ ਨੂੰ ਲਾਗੂ ਕਰਵਾਉਣ ਲਈ ਤਾਨਾਸ਼ਾਹੀ ਤਰੀਕੇ ਨਾਲ ਅਧਿਆਪਕਾਂ ਦੀਆਂ ਦੂਰ ਦੇ ਸਕੂਲਾਂ ਵਿਚ ਬਦਲੀਆਂ ਕਰਕੇ ਅਧਿਆਪਕਾਂ ਤੇ ਮਾਨਸਿਕ ਦਬਾਅ ਪਾ ਰਹੀ ਹੈ ਕਿ ਆਧਿਆਪਕਾਂ ਸਰਕਾਰ ਅੱਗੇ ਝੁਕ ਜਾਣ।

Geef een reactie

Het e-mailadres wordt niet gepubliceerd. Vereiste velden zijn gemarkeerd met *