ਸੰਤ ਸੀਚੇਵਾਲ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਅਹੁੱਦੇ ਤੋਂ ਹਟਾਉਣਾ ਗਲਤ-ਚੀਮਾ—

ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਸਰਕਾਰ ਵਲੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਦੇ ਅਹੁੱਦੇ ਤੋਂ ਹਟਾਉਣ ਤੇ ਆਮ ਆਦਮੀ ਪਾਰਟੀ ਦੇ ਜਿਲਾ ਕਪੂਰਥਲਾ ਦੇ ਪ੍ਰਧਾਨ ਤੇ ਅਰੁਜਨ ਐਵਾਰਡੀ ਪਲੇਅਰ ਸੱਜਣ ਸਿੰਘ ਚੀਮਾ ਨੇ ਸੁਆਲ ਖੜੇ ਕੀਤੇ ਹਨ। ਚੀਮਾ ਨੇ ਕਿਹਾ ਹੈ ਕਿ ਵਾਤਾਵਰਣ ਪ੍ਰੇਮੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਗੰਧਰੇ ਹੋ ਰਹੇ ਪਾਣੀਆਂ ਨੂੰ ਸ਼ੁਧ ਰੱਖਣ ਕੰਮ ਕਰ ਰਹੇ ਹਨ ਤੇ ਪਵਿੱਤਰ ਕਾਲੀ ਵੇਂਈ ਦੀ ਦਿੱਖ ਸੁਵਾਰਨ ਨੇ ਉਨ੍ਹਾਂ ਬਹੁਤ ਵੱਡਾ ਕਾਰਜ ਕੀਤਾ ਹੈ। ਪਰ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਬਰ ਦੇ ਅਹੁੱਦੇ ਤੋਂ ਹਟਾ ਕੇ ਵਾਤਾਵਰਣ ਵਿਰੋਧੀ ਹੋਣ ਦਾ ਵੀ ਸਬੂਤ ਦੇ ਦਿੱਤਾ ਹੈ। ਚੀਮਾ ਨੇ ਕਿਹਾ ਕਿ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਥਾਂ ਤੇ ਚਾਹੇ ਪ੍ਰਦੂਸ਼ਨ ਕੰਟਰੋਲ ਦਾ ਮੈਂਬਰ ਬਣਾਇਆ ਗਿਆ ਹੈ ਜੋ ਕਿ ਚੰਗੀ ਗੱਲ ਹੈ ਪਰ ਉਨ੍ਹਾਂ ਦੇ ਨਾਲ ਸੰਤ ਸੀਚੇਵਾਲ ਨੂੰ ਵੀ ਮੈਂਬਰ ਬਰਕਰਾਰ ਰੱਖਣਾ ਚਾਹੀਦਾ ਸੀ। ਕਿਉਕਿ ਸੰਤ ਸੀਚੇਵਾਲ ਦੀਆਂ ਵਾਤਾਵਰਣ ਦੀ ਸ਼ੁਧਤਾ ਲਈ ਜੋ ਅਣਥੱਕ ਮਿਹਨਤ ਕਰ ਰਹੇ ਹਨ ਉਸਨੂੰ ਨਜ਼ਰਅੰਦਾਜ਼ ਕਿਸੇ ਵੀ ਕੀਮਤ ਤੇ ਨਹੀ ਕੀਤਾ ਜਾ ਸਕਦਾ।

Geef een reactie

Het e-mailadres wordt niet gepubliceerd. Vereiste velden zijn gemarkeerd met *