ਬਾਬੇ ਦਾ ਲੰਗਰ

ਸਿਆਣੇ ਗੱਲ ਕਰਦੇ ਹੁਦੇ ਸਨ ਕਿ ਇਕ ਵਾਰ ਭਾਰਤ ਵਿਚ ਅਮੀਰ ਮੰਨੇ ਜਾਦੇ ਪ੍ਰੀਵਾਰ ਟਾਟਾ ਬਿਰਲਾ ਦੀ ਇਕ ਇਕੱਤਰਤਾ ਵਿਚ ਬਣਾਏ ਗਏ ਬਿਰਲਾ ਪ੍ਰੀਵਾਰ ਵਲੋ ਮੰਦਰਾ ਵਿਚ ਲੰਗਰ ਲਾਉਣ ਦੀ ਗੱਲ ਚੱਲੀ ਜਿਸ ਤੇ ਬਿਰਲਾ ਪ੍ਰੀਵਾਰ ਦੇ ਮੁਖੀ ਵਲੋ ਗੁਰੂ ਨਾਨਕ ਦੇਵ ਜੀ ਦੇ 20 ਰੁਪਏ ਦੇ ਲੰਗਰਾ ਦੀ ਗੱਲ ਸੁਣਾ ਕੇ ਇਸ ਚਰਚਾ ਨੂੰ ਇਹ ਕਹਿ ਕੇ ਬੰਦ ਕਰ ਦਿਤਾ ਕਿ ਧੰਨ ਹਨ ਗੁਰੂ ਨਾਨਕ ਅਤੇ ਉਨਾ ਦੇ ਸਿੱਖ ਜੋ ਇਹ ਲੰਗਰ ਲਾ ਸਕਦੇ ਹਨ ਸਾਡੇ ਵੱਸ ਦੀ ਇਹ ਗੱਲ ਨਹੀ, ਭਾਵੇ ਉਹ ਬਹੁਤ ਅਮੀਰ ਸੀ ਪਰ ਆਪਣੇ ਆਪ ਨੂੰ ਸਿੱਖਾ ਵਲੋ ਕੀਤੀ ਜਾਦੀ ਇਹ ਸੇਵਾ ਵਿਚ ਉਸ ਨੇ ਆਪਣਾ ਬੋਨਾਪਨ ਸਾਬਤ ਕੀਤਾ ਜਦੋ ਮੈ ਇਸ ਗੱਲ ਵੱਲ ਬਾਜ ਅੱਖ ਨਾਲ ਨਿਗਾਹ ਮਾਰੀ ਤਾ ਮੈ ਸ: ਕਮਲਜੀਤ ਸਿੰਘ ਅਤੇ ਉਨਾ ਘਰ ਨੂੰ ਇਕ ਸਿੱਖੀ ਵਿਚ ਘੜਨ ਵਾਲੀ ਪਤਨੀ ਜਸਪ੍ਰੀਤ ਕੌਰ ਦੀ ਉਹ ਗੱਲ ਯਾਦ ਆ ਗਈ ਜਦੌ ਉਨਾ ਮੇਨੂੰ ਪਹਿਲੀ ਵਾਰ ਹਰਕ-ਦੇ-ਸਟੱਡ ਸਕੂਲ ਵਿਚ ਬੁਲਾਇਆ ਜਿਥੇ ਉਨਾ ਨੇ ਕ੍ਰਿਸ਼ਚਨ ਬੱਚਿਆ ਨੂੰ ਗੁਰੂ ਨਾਨਕ ਦੇ ਫਲਸਫੇ ਤੇ ਸਿਖਿਆ ਦੇਣੀ ਸੀ ਮੈ ਸੋਚਦਾ ਸੀ! ਕੀ ਇਹ ਦੱਸਣਗੇ? ਟਾਇਮ ਹੀ ਬਰਬਾਦ ਕਰਨ ਜਾਣਾ ਮੈ, ਪਰ ਹੱਥ ਵਿਚ ਕਲਮ ਦੀ ਜੁਮੇਵਾਰੀ ਨੂੰ ਸਮਝ ਦੇ ਹੋਏ ਮੈ ਚਲਾ ਗਿਆ ਜੋ ਮੇ ਉਥੇ ਜਾ ਕੇ ਦੇਖਿਆ? ਉਸ ਨੂੰ ਦੇਖ ਮੈ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਕੌਣ ਪ੍ਰੀਵਾਰ ਹੈ ਜੋ ਆਪਣੇ ਘਰ ਨੂੰ ਅੱਗ ਲਾ ਕੇ ਤਮਾਸ਼ਾ ਦੇਖ ਰਿਹਾ ਹੈ! ਜੱਸਪ੍ਰੀਤ ਕੌਰ ਵਲੋ ਇਸ ਮੋਕੇ ਤੇ ਆਪਣੀ ਬੇਟੀ ਅੰਸ਼ਪ੍ਰੀਤ ਨਾਲ ਮਿਲ ਕੇ ਸਕੂਲੀ ਬੱਚਿਆ ਨੂੰ ਗੁਰੂ ਨਾਨਕ ਤੋ ਲੇ ਕੇ ਗੁਰੂ ਗਰੰਥ ਸਾਹਿਬ ,ਪੰਜ ਕਕਾਰ ਅਤੇ ਲੰਗਰ ਦੀ ਮਹੱਤਤਾ ਵਾਰੇ ਜਾਣਕਾਰੀ ਦਿਤੀ ਇਥੇ ਹੀ ਬੱਸ ਨਹੀ ਬਾਦ ਵਿਚ ਲੰਗਰ ਤੇ ਤੋਰ ਤੇ ਸਭ ਨੂੰ ਜਮੀਨ ਤੇ ਬਿਠਾ ਕੇ ਖਾਣ ਪੀਣ ਨੂੰ ਦਿਤਾ ਇਹ ਸਭ ਦੇਖ ਕੇ ਮੈ ਆਪਣੇ ਆਪ ਨੂੰ ਕੋਸ ਰਿਹਾ ਸਾ ਕਿ ਜੇਕਰ ਅੱਜ ਮੈ ਨਾ ਆਉਦਾ ਤਾ ਕਿਨਾ ਭਾਰੀ ਪਾਪ ਕਰ ਦੇਂਦਾ ਇਸ ਸਬੰਧ ਵਿਚ ਪੱਤਰਕਾਰ ਹੋਣ ਦੇ ਨਾਤੇ ਮੇਰੇ ਕੋਲੋ ਰਿਹਾ ਨਾ ਗਿਆ ਤੇ ਸਵਾਲ ਕਰਨੇ ਸ਼ੁਰੂ ਕਰ ਦਿਤੇ ਉਨਾ ਸਵਾਲਾ ਤੋ ਬਾਦ ਮੇਰੇ ਪੱਲੇ ਭਾਵੇ ਹੋਰ ਕੁਝ ਪਿਆ ਜਾ ਨਹੀ ਪਿਆ ਪਰ ਇਕ ਗੱਲ ਜਰੂਰ ਪੇ ਗਈ ਕੇ ਆਉਣ ਵਾਲੇ ਦਿਨਾ ਵਿਚ ਇਸ ਪ੍ਰੀਵਾਰ ਵਲੋ ਸਿੱਖ ਧਰਮ, ਸਿੱਖ ਗੁਰੂ, ਦਸਤਾਰ ਅਤੇ ਲੰਗਰ ਲਈ ਕੁਝ ਨਾ ਕੁਝ ਵੱਖਰਾ ਕੀਤਾ ਜਾਵੇਗਾ ਪਰ ਕੀ ਕੀਤਾ ਜਾਵੇਗਾ ਇਸ ਤੋ ਮੇ ਕੋਹਾ ਦੂਰ ਸੀ ਅਚਾਨਕ ਇਕ ਦਿਨ ਜਸਪ੍ਰੀਤ ਕੌਰ ਹੁਰਾ ਦਾ ਫੋਨ ਆਇਆ ਜਿਸ ਵਿਚ ਉਨਾ ਨੇ ਦੱਸਿਆ ਕਿ ਉਨਾ ਵਲੋ ਗੁਰੂ ਨਾਨਕ ਦੇਵ ਜੀ ਦੇ ਜਨਮਦਿਨ ਨੂੰ ਸਮਾਰਪਿਤ 13 ਵੱਖ ਵੱਖ ਸ਼ਹਿਰਾ ਵਿਚ ਲੰਗਰ ਲਾ ਰਹੇ ਹਾ ਅਤੇ ਸਿੱਖ ਕੀ ਹਨ ਅਤੇ ਦਸਤਾਰ ਕਿਉ ਬੰਨਦੇ ਹਨ ਵਾਰੇ ਜਾਣਕਾਰੀ ਦੇਣ ਲਈ ਇਕ ਪੇਪਰ ਦੇ ਰੂਪ ਵਿਚ ਜਾਣਕਾਰੀ ਪੱਤਰ ਵੰਡ ਰਹੇ ਹਾ ਇਹ ਸੁਣ ਕੇ ਮੇਰੀ ਖੁਸ਼ੀ ਦਾ ਅੰਤ ਨਾ ਰਿਹਾ ਮੈ ਸੋਚਣ ਲੱਗਾ ਸਾਡੇ ਸਿੱਖਾ ਵਲੋ ਹਰ ਗੁਰੂਘਰ ਵਿਚ ਲ਼ੰਗਰ ਲਾਏ ਜਾਦੇ ਹਨ ਜਿਸ ਨੂੰ 95% ਅਸੀ ਖੁਦ ਹੀ ਖਾ ਲੇਦੇ ਹਾ ਇਹ ਗੱਲ ਮੈ ਵਿਦੇਸ਼ਾ ਵਿਚ ਬਣੇ ਗੁਰੂਘਰਾ ਦੀ ਕਰ ਰਿਹਾ ਹਾ ਜਿਥੇ ਜਿਆਦਾਤਰ ਬਿਨਾ ਬੋਲੀ ਜਾਣਦੇ ਪ੍ਰਧਾਨ ਬਣਾਏ ਜਾਦੇ ਹਨ ਜੇਕਰ ਕਦੀ ਗੋਰਿਆ ਦਾ ਗਰੁੰਪ ਆ ਜਾਵੇ ਤਾ ਸਾਡੇ ਪ੍ਰਧਾਨ ਜੀ ਨੂੰ ਭਾਜੜਾ ਪੇ ਜਾਦੀਆ ਹਨ ਕੇ ਮੇ ਹੁਣ ਕਿਸ ਭਾਸ਼ਾ ਵਿਚ ਇਨਾ ਦੇ ਸਵਾਲਾ ਦਾ ਜਬਾਬ ਦੇਵਾ ਦਸਤਾਰ ਵਾਰੇ ਤਾ ਕੀ ਦੱਸਣਾ ਹੋਇਆ ਕਈ ਪ੍ਰਧਾਨ ਤਾ ਫਿਰ ਹਿੰਦੀ ਵਿਚ ਸ਼ੁਰੂ ਹੋ ਜਾਦੇ ਹਨ! ਪਰ ਖੇਰ ਇਸ ਪਾਸੇ ਨਾ ਜਾਵਾ ਇਸ ਪ੍ਰੀਵਾਰ ਵਲੋ ਕੀਤਾ ਉਪਰਾਲਾ 13 ਸ਼ਹਿਰਾ ਵਿਚ ਲੰਗਰ ਉਹ ਵੀ ਗੋਰੇ ਛੱਕ ਰਹੇ ਹਨ ਤੇ ਸਵਾਲ ਕੀ ਕਰਦੇ ਹਨ ਆਹ ਸਾਨੂੰ ਤਾ ਅੱਜ ਪਤਾ ਲੱਗਾ ਕਿ ਤੁਸੀ ਸਿੱਖ ਹੋ ਅਸੀ ਤਾ ਤੁਹਾਨੂੰ ਬਿਨ ਲਾਦਨ ਜਾ ਮੁਸਲਮਾਨ ਹੀ ਸਮਝਦੇ ਰਹੇ ਜਿਸ ਲਈ ਮੈ ਸਲਾਘਾ ਕਰਨ ਤੋ ਨਹੀ ਰਹਿ ਸਕਦਾ ਬੇਟੀ ਅੰਸ਼ਪ੍ਰੀਤ ਦੀ ਜਿਸ ਨੇ ਆਪਣੇ ਮਾ-ਬਾਪ ਤੋ ਗੁਰੂਆ ਦੇ ਉਪਦੇਸ਼ ਦੀ ਜਾਣਕਾਰੀ ਲੈ ਕੇ ਉਨਾ ਗੋਰਿਆ ਨਾਲ ਸਾਝੀ ਕੀਤੀ ਜਿਨਾਂ ਨੂੰ ਸਾਡੇ ਵਾਰੇ ਕੁਝ ਪਤਾ ਹੀ ਨਹੀ ਸੀ ਉਸ ਨੇ ਚੌਂਕ ਵਿਚ ਖੜ ਕੇ ਸਿੱਖ ਦੀ ਦਸਤਾਰ ਦੀ ਖੁਲ ਕੇ ਜਾਣਕਾਰੀ ਦਿਤੀ ਮੈ ਇਕ ਦਿਨ ਸਧਾਰਨ ਹੀ ਅੰਸ਼ਪ੍ਰੀਤ ਨੂੰ ਪੁਛ ਲਿਆ ਬੇਟਾ ਅੱਜ ਸਕੂਲ ਨਹੀ ਗਏ ਤੇ ਉਸ ਨੇ ਕੀ ਜਬਾਬ ਦਿਤਾ? ਮੈ ਤਸੱਲੀ ਦੀ ਉਸ ਪੋੜੀ ਤੇ ਚੜ ਗਿਆ ਸੀ ਜਿਸ ਦੀ ਮੇਨੂੰ ਲੋੜ ਸੀ, ਇਸ ਲੰਗਰ ਨਾਲ ਬੈਲਜੀਅਮ ਦਾ ਪੂਰਾ ਮੀਡੀਆ ਸਰਦਾਰ ਅਤੇ ਦਸਤਾਰ ਦੀ ਹੀ 13 ਦਿਨ ਗੱਲ ਕਰਦਾ ਰਿਹਾ ਅਤੇ ਗੋਰੇ ਲੋਕ ਸਾਡੀਆ ਤਰੀਫਾ ਟੇਲੀਵੀਜਨ ਤੇ ਕਰਦੇ ਸੁਣੇ ਗਏ ਆਖਰੀ ਲੰਗਰ ਵਾਲੇ ਦਿਨ ਮੇਰੇ ਕੋਲੋ ਰਿਹਾ ਨਾ ਗਿਆ ਤੇ ਫਿਰ ਆਪਣੀ ਕਲਮ ਚੱਕ ਸਵਾਲ ਕਰ ਦਿਤਾ ਭਾਜੀ ਕਮਲਜੀਤ ਸਿੰਘ ਅਤੇ ਜਸਪ੍ਰੀਤ ਕੌਰ ਜੀ ਅੱਜ ਕੀ ਮਹਿਸੂਸ ਕਰ ਰਹੇ ਹੋ ਉਨਾ ਦੇ ਜਬਾਬ ਮੁਤਾਬਕ ਉਨਾ ਦਾ ਕਹਿਣਾ ਸੀ ਜੋ ਸੇਵਾ ਸਾਡੇ ਕੋਲੋ ਗੁਰੂ ਨਾਨਕ ਦੇਵ ਜੀ ਨੇ ਲਈ ਹੈ ਅਸੀ ਕਦੀ ਸੋਚ ਵੀ ਨਹੀ ਸਕਦੇ ਸੀ ਜੋ ਅੱਜ ਅਸੀ ਮਹਿਸੂਸ ਕਰਦੇ ਹਾ ਉਹ ਬਿਆਨ ਕਰਨ ਲਈ ਸਾਡੇ ਕੋਲ ਸ਼ਬਦ ਨਹੀ ਹਨ ਮੈ ਇਹ ਗੱਲ ਨੂੰ ਵੀ ਚੰਗੀ ਤਰਾ ਸਮਝਦਾ ਸੀ ਕਿ ਘਰ ਵਿਚ ਜੇਕਰ ਚਾਰ ਮਹਿਮਾਨ ਆ ਜਾਣ ਤਾ ਕਾਰੋਬਾਰੀ ਪ੍ਰੀਵਾਰ ਲਈ ਉਨਾ ਦੀਆ ਰੋਟੀਆ ਬਣਾਉਣੀਆ ਬਹੁਤ ਮੁਸ਼ਕਲ ਹੋ ਜਾਦੀਆ ਹਨ ਇਹ ਤਾ ਫਿਰ ਲੰਗਰ ਸੀ ਜਿਸ ਨੂੰ ਬਹੁਤ ਆਦਰਸਹਿਤ ਤਿਆਰ ਕਰਨਾ ਸੀ ਇਥੇ ਮੈ ਇਕ ਗੱਲ ਹੋਰ ਕਰਨੀ ਭੁਲ ਨਾ ਜਾਵਾ ਇਸ ਲਈ ਜਿਸ ਕਈ ਮੇਨੂੰ ਗੁਰੂ ਤੋ ਜਬਾਬੀ ਹੋਣਾ ਪਵੇ ਉਹ ਇਹ ਕਿ ਇਸ ਸੇਵਾ ਵਿਚ ਜਿਥੇ ਜਸਪ੍ਰੀਤ ਕੌਰ ਸ: ਕਮਲਜੀਤ ਸਿੰਘ ਤੇ ਉਨਾ ਦੇ ਬੱਚਿਆ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਉਥੇ ਨਾਲ ਹੀ ਹਰਮਨ ਸਿੰਘ ਢਿਲੋ,ਅਵਤਾਰ ਸਿੰਘ ਰਾਹੋ, ਸ਼ਰਮੀਲਾ ਸਿੰਘ, ਗੁਰਦੇਵ ਸਿੰਘ ਢਿਲੋ,ਪਲਵਿੰਦਰ ਕੌਰ,ਹਰਮੀਤ ਸਿੰਘ,ਰਣਜੀਤ ਕੌਰ,ਅਮਨ ਸਿੰਘ,ਮਨਪ੍ਰੀਤ ਕੌਰ,ਸ਼ੁਖਵਿੰਦਰ ਕੌਰ,ਹਰਮਨ ਕੌਰ, ਤਰਸੇਮ ਸਿੰਘ ਸ਼ੇਰਗਿਲ ਨਛੱਤਰ ਕੌਰ ਸ਼ੇਰਗਿਲ,ਬਲਵਿੰਦਰ ਵਰਿੰਦਰ ਕੌਰ,ਰਾਜ ਕੌਰ,ਅਤੇ ਕੁਲਵਿੰਦਰ ਕੌਰ ਵਲੋ 13 ਦਿਨ ਮੋਢੇ ਨਾਲ ਮੋਢਾ ਲਾ ਕੇ ਸੇਵਾ ਕੀਤੀ ਇਨਾ ਸਭਨਾ ਜੀਆ ਦਾ ਮੈ ਅਤੇ ਯੋਰਪ ਸਮਾਚਾਰ ਦੀ ਪੂਰੀ ਟੀਮ ਧੰਨਵਾਦੀ ਹੈ ਉਥੇ ਨਾਲ ਹੀ ਅਸੀ ਅਰਦਾਸ ਕਰਦੇ ਹਾ ਕਿ ਵਾਹਿਗੁਰੂ ਇਨਾ ਪ੍ਰੀਵਾਰਾ ਨੂੰ ਚੜਦੀ ਕਲਾ ਅਤੇ ਹੋਰ ਨਵੇ ਸਿੱਖ ਧਰਮ ਨੂੰ ਵਿਦੇਸ਼ਾ ਵਿਚ ਬੁਲੰਦ ਕਰਨ ਵਾਲੇ ਸਾਧਨਾ ਦੀ ਸੇਵਾ ਦੇਵੇ ਤਾ ਜੋ ਗੁਰੂ ਨਾਨਕ ਦਾ ਸਨੇਹਾ “ਮਾਣਸ ਕੀ ਜਾਤ” ਹਰ ਘਰ ਘਰ ਵਿਚ ਜਾਵੇ

ਅਮਰਜੀਤ ਸਿੰਘ ਭੋਗਲ

Geef een reactie

Het e-mailadres wordt niet gepubliceerd. Vereiste velden zijn gemarkeerd met *