ਸੰਤਿਰੂਧਨ ਵਿਖੇ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਮਨਾਇਆ

ਬੈਲਜੀਅਮ 4 ਦਸੰਬਰ (ਅਮਰਜੀਤ ਸਿੰਘ ਭੋਗਲ) ਲਿਮਬਰਗ ਸਟੇਟ ਦੇ ਮਿੰਨੀ ਪੰਜਾਬ ਵਜੋ ਜਾਣੇ ਜਾਦੇ ਸੰਤਿਰੂਧਨ ਸ਼ਹਿਰ ਵਿਚ ਬੈਲਜੀਅਮ ਦੇ ਸਭ ਤੋ ਪਹਿਲੇ ਸਥਾਪਿਤ ਹੋਏ ਗੁਰਦੁਆਰਾ ਸੰਗਤ ਸਾਹਿਬ ਵਿਖੇ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 549 ਅਵਤਾਰ ਪੁਰਬ ਸੰਗਤਾ ਵਲੋ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਵਿਚ ਅਖੰਡ ਪਾਠ ਸਾਹਿਬ ਅਤੇ ਲੰਗਰਾ ਦੀ ਸੇਵਾ ਸਿਮਰਜੀਤ ਸਿੰਘ ਸੰਧੂ, ਹਰਮੀਤ ਸਿੰਘ ਗੁਰਜੀਤ ਸਿੰਘ, ਹਰਦੇਵ ਸਿੰਘ ਢਿਲੋ ਅਤੇ ਰਣਜੀਤ ਸਿੰਘ ਹੁਰਾ ਵਲੋ ਕਰਾਈ ਗਈ ਗੁਰੂਘਰ ਦੇ ਮੁਖ ਗਰੰਥੀ ਭਾਈ ਰਣਜੀਤ ਸਿੰਘ ਹੁਰਾ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗੁਰੂਘਰ ਦੇ ਮੁਖ ਸੇਵਾਦਾਰ ਭਾਈ ਕਰਨੈਲ ਸਿੰਘ ਵਲੋ ਜਿਥੇ ਸੰਗਤਾ ਦਾ ਗੁਰੂਘਰ ਪੁਜਣ ਤੇ ਸਵਾਗਤ ਕੀਤਾ ਉਥੇ ਨਾਲ ਹੀ ਗੁਰਪੁਰਬ ਦੀਆ ਵਧਾਈ ਦਿਤੀਆ

Geef een reactie

Het e-mailadres wordt niet gepubliceerd. Vereiste velden zijn gemarkeerd met *