ਡਾਕਟਰ ਧਰਮਵੀਰ ਗਾਂਧੀ ਨੇ ਵਿਦੇਸ਼ ਮੰਤਰੀ ਕੋਲ ਉਠਾਇਆ ਤੀਰਥ ਰਾਮ ਦਾ ਮਾਮਲਾ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਪਟਿਆਲਾ ‘ਤੋਂ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕੱਲ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲ ਕੇ ਵਿਦੇਸਾਂ ਵਿੱਚ ਰਹਿੰਦੇ ਭਾਰਤੀਆਂ ਨੂੰ ਪਾਸਪੋਰਟਾਂ ਸਬੰਧੀ ਆ ਰਹੀਆਂ ਮੁਸਕਲਾਂ ਅਤੇ ਬੈਲਜ਼ੀਅਮ ਸਥਿਤ ਭਾਰਤੀ ਦੂਤਘਰ ਵੱਲੋਂ ਨੌਕਰੀਓਂ ਕੱਢੇ ਗਏ ਵੇਟਲਿਫਟਰ ਤੀਰਥ ਰਾਮ ਦੇ ਕੇਸ ਬਾਰੇ ਵੀ ਚਰਚਾ ਕੀਤੀ। ਸ੍ਰੀ ਤੀਰਥ ਰਾਮ ਨੇ ਦੱਸਿਆ ਕਿ ਉਹਨਾਂ ਨੇ ਹੀ ਪਟਿਆਲਾ ‘ਤੋਂ ਲੋਕ ਸਭਾ ਮੈਂਬਰ ਅਤੇ ਆਂਮ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸਮਾਜ ਸੇਵੀ ਡਾਕਟਰ ਧਰਮਵੀਰ ਗਾਂਧੀ ਹੋਰਾਂ ਨਾਲ ਸੰਪਰਕ ਕਰ ਕੇ ਵਿਦੇਸਾਂ ਵਿੱਚ ਭਾਰਤੀ ਦੂਤਘਰਾਂ ਵਿੱਚ ਆਂਮ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਅਤੇ ਉਹਨਾਂ ਨੂੰ ਖੁਦ ਬਿਨਾਂ ਕਿਸੇ ਨੋਟਿਸ ਦੇ ਭਾਰਤੀ ਦੂਤਘਰ ਬਰੱਸਲਜ਼ ਵਿੱਚੋਂ ਨੌਕਰੀਓੁਂ ਕੱਢਣ ਦਾ ਮਾਮਲਾ ਉਠਾਇਆ ਸੀ ਤੇ ਜਿਸ ਤੇ ਗੌਰ ਕਰਦਿਆਂ ਡਾਕਟਰ ਸਾਹਿਬ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਇਹ ਮੁੱਦਾ ਉਠਾਇਆ ਹੈ। ਸ੍ਰੀ ਤੀਰਥ ਰਾਮ ਨੇ ਕਿਹਾ ਕਿ ਡਾਕਟਰ ਧਰਮਵੀਰ ਗਾਂਧੀ ਹੀ ਇੱਕ ਅਜਿਹੇ ਲੋਕ ਆਗੂ ਹਨ ਜਿਹੜੇ ਪ੍ਰਵਾਸੀ ਪੰਜਾਬੀਆਂ ਵੱਲੋਂ ਮੰਗੀ ਕਿਸੇ ਵੀ ਜਾਇਜ ਮੱਦਦ ਨੂੰ ਅੱਖੋ ਪਰੋਖੇ ਨਹੀ ਕਰਦੇ ਸਗੋਂ ਬਹੁਤ ਹੀ ਸੰਜੀਦਗੀ ਨਾਲ ਮਸਲੇ ਹੱਲ ਕਰਵਾਉਦੇਂ ਹਨ। ਜਿਕਰਯੋਗ ਹੈ ਕਿ ਡਾਕਟਰ ਗਾਂਧੀ ਪਹਿਲਾਂ ਵੀ ਬਹੁਤ ਸਾਰੇ ਪ੍ਰਵਾਸੀ ਭਾਰਤੀਆਂ ਦੇ ਅਜਿਹੇ ਮਸਲੇ ਹੱਲ ਕਰਵਾ ਚੁੱਕੇ ਹਨ ਤੇ ਲੋਕ ਸਭਾ ਦੇ ਇਸੇ ਸੈਸਨ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਵਿਆਹ ਕੇ ਛੱਡੀਆਂ ਗਈ ਹਜ਼ਾਰਾਂ ਪੰਜਾਬੀ ਕੁੜੀਆਂ ਬਾਰੇ ਵੀ ਬਿਲ ਆਉਣ ਦੀ ਸੰਭਾਵਨਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *