ਬੈਲਜ਼ੀਅਮ ‘ਚ ਪੰਜਾਬੀ ਨੌਜਵਾਂਨ ਨੇ ਕ੍ਰਿਸਮਿਸ ਨੂੰ 200 ਪੀਜ਼ੇ ਮੁਫਤ ਵੰਡੇ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਭਾਰਤ ਵਿੱਚ ਸਿਆਸਤਦਾਨਾਂ ਵੱਲੋਂ ਕੀਤੀ ਜਾਂਦੀ ਸਿਆਸੀ, ਆਰਥਿਕ ਲੁੱਟ ਅਤੇ ਰਿਸਵਤਖੋਰੀ ਦੇ ਸਤਾਏ ਸਾਡੇ ਲੋਕ ਵਿਦੇਸਾਂ ਵਿੱਚ ਜਾ ਕੇ ਵਸ ਰਹੇ ਹਨ। ਮਿਹਨਤ ਦਾ ਸਹੀ ਮੁੱਲ ਨਾਂ ਮਿਲਣ ਅਤੇ ਅਪਣੇ ਬਣਦੇ ਮੁੱਢਲੇ ਅਧਿਕਾਰਾਂ ‘ਤੋਂ ਵਾਂਝੇ ਪ੍ਰਦੇਸ਼ੀ ਆ ਵਸੇ ਸਿੱਖ ਕੁੱਝ ਨਾਂ ਕੁੱਝ ਵੱਖਰਾ ਕਰਦੇ ਹੀ ਰਹਿੰਦੇ ਹਨ। ਖ਼ੁਸੀ ਦੀ ਖ਼ਬਰ ਇਹ ਵੀ ਹੈ ਕਿ ਸਾਡੀ ਅਗਲੀ ਪੀੜੀ ਵੀ ”ਨਾਨਕ ਨਾਂਮ ਚੜਦੀ ਕਲਾ,, ਤੇਰੇ ਭਾਣੇ ਸਰਬੱਤ ਦਾ ਭਲਾ” ਨੂੰ ਅਪਣਾਉਦੀ ਹੋਈ ਪੱਛਮੀ ਦੁਨੀਆਂ ਵਿੱਚ ਕੁੱਝ ਅਜਿਹਾ ਕਰਦੀ ਰਹਿੰਦੀ ਹੈ ਜਿਸ ਨਾਲ ”ਸਿੰਘ” ਨਾਂਮ ਵੱਡੇ-ਵੱਡੇ ਅਖ਼ਬਾਰਾਂ ਦੀਆਂ ਸੁਰਖੀਆਂ ਬਟੋਰਦਾ ਹੋਇਆ ਸਤਿਕਾਰ ਦਾ ਪਾਤਰ ਬਣਦਾ ਹੈ।
ਬੈਲਜ਼ੀਅਮ ਦੇ ਵੈਸਟ ਫਲਾਨਦਰਨ ਸੂਬੇ ਦੇ ਛੋਟੇ ਜਿਹੇ ਸ਼ਹਿਰ ਤੀਲਤ ਵਿੱਚ ਪਿਜਰਈਆ ( ਪੀਜ਼ੇ ਬਣਾਉਣ ਵਾਲਾ ਅਧੁਨਿਕ ਢਾਬਾ ) ਚਲਾ ਰਹੇ ਪੰਜਾਬੀ ਨੌਜਵਾਂਨ ਜਸਪ੍ਰੀਤ ਸਿੰਘ ਜਗਪਾਲ ਅਤੇ ਉਸਦੀ ਗੋਰੀ ਪਤਨੀ ਕਿਮਬਰਲੀ ਵੱਲੋਂ ਕੱਲ ਕ੍ਰਿਸਮਿਸ ਮੌਕੇ ਲੋੜਵੰਦਾਂ ਨੂੰ ਮੁਫਤ ਵੰਡੇ 200 ਪੀਜਿ਼ਆਂ ਦੀ ਚਰਚਾ ਪੂਰੇ ਬੈਲਜ਼ੀਅਮ ਦੀਆਂ ਪ੍ਰਮੁੱਖ ਅਖ਼ਬਾਰਾਂ ਵਿੱਚ ਹੈ। ਜਸਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਹਰ ਮੁਲਕ ਵਾਂਗ ਇੱਥੇ ਵੀ ਕੁੱਝ ਲੋੜਵੰਦ ਲੋਕ ਵਸਦੇ ਹਨ ਜਿਹਨਾਂ ਨੂੰ ਇਸ ਦੇਸ਼ ਦੇ ਮੁੱਖ ਤਿਉਹਾਰ ਦੇ ਮੌਕੇ ਅਜਿਹੀ ਛੋਟੀ ਜਿਹੀ ਖ਼ੁਸੀ ਦੇਣ ਦਾ ਉਪਰਾਲਾ ਕੀਤਾ ਗਿਆ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *