ਪਿੰਡ ਰੱਤਾ ਕਦੀਮ ਤੇ ਨਵਾ ਕੋਲੀਅਵਾਂਲ ’ਚ ਕਦੇ ਨਹੀ ਪਈਆਂ ਪੰਚਾਇਤੀ ਚੋਣਾਂ ’ਚ ਵੋਟਾਂ, ਦੂਜਿਆਂ ਲਈ ਮਿਸਾਲ ਬਣੇ ਇਹ ਪਿੰਡ

ਤਸਵੀਰ-ਸਰਸੰਮਤੀ ਨਾਲ ਚੁਣੀ ਗਈ ਪਿੰਡ ਰੱਤਾ ਕਦੀਮ ਦੀ ਪੰਚਾਇਤ ਨਾਲ ਮੌਜੂਦ ਬਲਾਕ ਸੰਮਤੀ ਮੈਂਬਰ ਪ੍ਰਭਦੀਪਰਤਨਪਾਲ ਤੇ ਹੋਰ।
ਤਸਵੀਰ-ਨਵਾਂ ਕੋਲੀਆਂਵਾਲ ਦੀ ਸਰਬਸੰਮਤੀ ਨਾਲ ਚੁਣੀ ਪੰਚਾਇਤ ਪਿੰਡ ਦੇ ਮੋਹਤਵਰ ਵਿਅਕਤੀਆਂ ਨਾਲ।

ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਸੂਬੇ ਵਿਚ ਪੰਚਾਇਤੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਪਿੰਡਾਂ ਵਿਚ ਜਿਥੇ ਸਰਪੰਚ ਬਣਨ ਦੀ ਚਾਹਤ ਵਿਚ ਨੂੰਹ-ਸੱਸ, ਪਿਓ-ਪੁੱਤਰ, ਚਾਚਾ-ਭਤੀਜਾ ਤੇ ਕਈ ਪਿੰਡਾਂ ਵਿਚ ਇਕੋ ਹੀ ਪਾਰਟੀ ਦੇ ਕਈ ਕਈ ਉਮੀਦਵਾਰ ਚੋਣ ਮੈਦਾਨ ਵਿਚ ਹਨ ਉਥੇ ਕਈ ਪਿੰਡਾਂ ਨੇ ਆਪਸੀ ਏਕਤਾ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਉਹ ਦੂਜੇ ਪਿੰਡਾਂ ਵਾਸਤੇ ਪ੍ਰੇਰਨਾ ਸ੍ਰੋਤ ਬਣਕੇ ਪਿੰਡ ਦੀ ਆਪਸੀ ਏਕਤਾ ਦੀ ਇਕ ਨਵੀ ਉਦਾਹਰਨ ਪੇਸ਼ ਕਰ ਰਹੇ ਹਨ। ਕਪੂਰਥਲਾ ਜਿਲੇ ਅਧੀਨ ਪੈਂਦੇ ਪਿੰਡ ਰੱਤਾ ਕਦੀਮ ਵਿਚ ਅੱਜ ਤਕ ਪੰਚਾਇਤੀ ਚੋਣਾਂ ਸਮੇਂ ਕਦੇ ਬੂਥ ਨਹੀ ਲੱਗਾ, ਪਿੰਡ ਵਾਸੀ ਹਰ ਵਾਰ ਆਪਣੀ ਪੰਚਾਇਤ ਸਰਬਸੰਮਤੀ ਨਾਲ ਚੁਣਦੇ ਹਨ। ਚਾਹੇ ਸੀਟ ਜਨਰਲ ਹੋਵੇ, ਔਰਤਾਂ ਵਾਸਤੇ ਹੋਵੇ ਚਾਹੇ ਐਸਸੀ ਹੋਵੇ। ਪਰ ਪਿੰਡ ਵਾਸੀ ਕਦੇ ਵਿਚ ਪੰਚਾਇਤੀ ਚੋਣ ਵਿਚ ਪਿੰਡ ਦੀ ਆਪਸੀ ਏਕਤਾ ਵਿਚ ਦਰਾੜ ਨਹੀ ਪੈਣ ਦਿੰਦੇ। ਇਸ ਪਿੰਡ ਦੀ ਖਾਸ ਗੱਲ ਇਹ ਹੈ ਕਿ ਪਿੰਡ ਵਾਸੀਆਂ ਨੇ ਹੁਣ ਤੋਂ ਹੀ ਇਹ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ 2023 ਵਿਚ ਸਰਪੰਚ ਕਿਸ ਨੂੰ ਬਣਾਇਆ ਜਾਵੇ। ਇਸ ਵਾਰ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਚੁਣਨ ਵਿਚ ਬਲਾਕ ਸੰਮਤੀ ਮੈਂਬਰ ਪ੍ਰਭਦੀਪਰਤਨਪਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਪ੍ਰਭਦੀਪ ਬਲਾਕ ਸੰਮਤੀ ਮੈਂਬਰ ਬਣਨ ਵਾਲੇ ਸਭ ਤੋਂ ਘੱਟ ਉਮਰ ਦੇ ਨੌਜਵਾਨ ਹਨ। ਰੱਤਾ ਕਦੀਮ ਨਵੀ ਚੁਣੀ ਪੰਚਾਇਤ ਵਿਚ ਸਰਪੰਚ ਬਲਵੀਰ ਕੌਰ, ਮੈਂਬਰ ਪੰਚਾਇਤ ਸ਼ਮਸ਼ੇਰ ਸਿੰਘ, ਜੀਤ ਸਿੰਘ, ਰਾਜਵਿੰਦਰ ਕੌਰ, ਸੁਖਜੀਤ ਸਿੰਘ, ਭੁਪਿੰਦਰ ਕੌਰ ਚੁਣੇ ਗਏ ਹਨ। ਉਧਰ ਨੇੜਲੇ ਪਿੰਡ ਨਵਾ ਕੋਲੀਆਂਵਾਲ ਵੀ ਰੱਤਾ ਕਦੀਮ ਦੀ ਰਾਹ ਤੇ ਚੱਲ ਰਿਹਾ ਹੈ ਇਥੇ ਵੀ ਕਦੇ ਸਰਪੰਚੀ ਚੌਣਾਂ ਦੌਰਾਨ ਵੋਟਾਂ ਨਹੀ ਪਈਆਂ। ਹਰ ਵਾਰ ਪਿੰਡ ਵਾਸੀਆਂ ਵਲੋ ਆਪਸੀ ਸਹਿਮਤੀ ਨਾਲ ਹੀ ਪੰਚਾਇਤ ਦੀ ਚੋਣ ਕੀਤੀ ਜਾਂਦੀ ਹੈ। ਸਰਬਸੰਮਤੀ ਨਾਲ ਨਵਾ ਕੋਲੀਆਂਵਾਲ ਦੀ ਨਵੀ ਚੁਣੀ ਪੰਚਾਇਤ ਵਿਚ ਬਲਵਿੰਦਰ ਕੌਰ ਨੂੰ ਸਰਪੰਚ ਬਣਾਇਆ ਗਿਆ ਹੈ। ਜਦਕਿ ਜਗੀਰ ਸਿੰਘ, ਜਗੀਰ ਸਿੰਘ ਫੌਜੀ, ਸਰਬਜੀਤ ਕੌਰ, ਸੰਤੌਖ ਸਿੰਘ, ਪਿਆਰੀ ਨੂੰ ਮੈਂਬਰ ਪੰਚਾਇਤ ਚੁਣਿਆ ਗਿਆ ਹੈ। ਪਿੰਡ ਵਾਸੀਆਂ ਵਲੋ ਨਵੀ ਚੁਣੀ ਗਈ ਪੰਚਾਇਤ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਨਵੀ ਚੁਣੀ ਸਰਪੰਚ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਪਿੰਡ ਦੇ ਵਿਕਾਸ ਵਾਸਤੇ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨਗੇ, ਪਿੰਡ ਵਿਚ ਜੋ ਵੀ ਵਿਕਾਸ ਦੇ ਕਾਰਜ ਅਧੂਰੇ ਹਨ ਉਨ੍ਹਾਂ ਨੂੰ ਛੇਤੀ ਹੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਸ਼ਿੰਗਾਰਾ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਜੋਗਿੰਦਰ ਸਿੰਘ, ਜੀਤ ਸਿੰਘ, ਸੁਰਜਣ ਸਿੰਘ, ਦੀਦਾਰ ਸਿੰਘ, ਸ਼ਿੰਦਰ ਸਿੰਘ ਨੰਬਰਦਾਰ, ਨੱਥਾ ਸਿੰਘ, ਜਸਵਿੰਦਰ ਸਿੰਘ, ਸਰਬਣ ਸਿੰਘ, ਕੁਲਵਿੰਦਰ ਸਿੰਘ, ਗੁਰਚਰਨ ਸਿੰਘ, ਮੁਖਤਿਆਰ ਸਿੰਘ, ਗੱਜਣ ਸਿੰਘ, ਸਲਵੰਤ ਕੌਰ, ਅਮਨਦੀਪ ਕੌਰ, ਬਲਵਿੰਦਰ ਕੌਰ, ਸੰਦੀਪ ਕੌਰ, ਚਰਨਜੀਤ ਕੌਰ, ਕਮਲਪ੍ਰੀਤ ਕੌਰ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *