ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ

ਅੱਜ ਗੁਰਦੁਆਰਾ ਮਾਤਾ ਸਾਹਿਬ ਕੋਰ ਜੀ ਗੈਂਟ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਮੋਕੇ ਤੇ ਸਹਿਜ ਪਾਠ ਦੇ ਭੋਗ ਪੈਣਗੇ ਅਤੇ ਸੁਖਮਣੀ ਸਾਹਿਬ ਦੇ ਜਾਪ ਹੋਣਗੇ।ਜਿਕਰਯੋਗ ਹੈ ਕਿ ਗੁਰੂਘਰ ਵਲੋਂ 24, 25 ਅਤੇ 26 ਦਸੰਬਰ ਨੂੰ ਗੁਰੂਘਰ ਵਿੱਚ ਕੀਰਤਨ ਦੀਆਂ ਕਲਾਸਾਂ ਲਗਾਈਆਂ ਗਈਆਂ ਸਨ ਜਿਸ ਵਿੱਚ ਬਚਿਆਂ ਨੂੰ ਤਬਲਾ, ਹਰਮੋਨੀਅਮ ਦੀ ਸਿਖਲਾਈ ਦਿੱਤੀ ਗਈ।ਬਚਿਆਂ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ। ਅੱਜ ਉਹ ਬੱਚੇ ਸ਼ਹੀਦੀ ਦਿਹਾੜੇ ਦੇ ਮੋਕੇ ਤੇ ਕੀਰਤਨ ਕਰਨਗੇ। ਗੁਰੂਘਰ ਦੇ ਸੇਵਾਦਾਰ ਭਾਈ ਭਗਵਾਨ ਸਿੰਘ ਜੀ ਵਲੋਂ ਕਥਾ ਵਿਚਾਰ ਕੀਤੀ ਜਾਵੇਗੀ।

Geef een reactie

Het e-mailadres wordt niet gepubliceerd. Vereiste velden zijn gemarkeerd met *