ਗੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਹਾਨ ਉਪਰਾਲਾ

ਗੈਂਟ 31 ਦਸੰਬਰ (ਯ.ਸ) ਗੁਰਦੁਆਰਾ ਮਾਤਾ ਸਾਹਿਬ ਕੋਰ ਜੀ ਗੈਂਟ ਵਿਖੇ ਨਵੇਂ ਸਾਲ ਦੀ ਪੂਰਵ ਸੰਧਿਆ ਤੇ ਰਾਤ 12 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਇਆ ਜਾ ਰਿਹਾ ਹੈ।ਇਸ ਸੰਬੰਧੀ ਬਾਹਰੋਂ ਆਉਣ ਵਾਲੀਆਂ ਸੰਗਤਾਂ ਦਾ ਗੁਰੂ ਘਰ ਵਿਖੇ ਰਾਤ ਰਹਿਣ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ।31 ਦਸੰਬਰ ਸ਼ਾਮ 7 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ ਉਪਰੰਤ ਬਚਿਆਂ ਵਲੋਂ ਕੀਰਤਨ ਕੀਤਾ ਜਾਵੇਗਾ। 9 ਵਜੇ ਤੋਂ ਭਾਈ ਗੁਰਮੁੱਖ ਸਿੰਘ ਜੀ ਦਿੱਲੀ ਵਾਲਿਆਂ ਅਤੇ ਉਪਰੰਤ ਭਾਈ ਭਗਵਾਨ ਸਿੰਘ ਜੀ ਵਲੋਂ ਕੀਰਤਨ ਕੀਤਾ ਜਾਵੇਗਾ।ਰਾਤ 11:30 ਤੋਂ 12:00 ਵਜੇ ਤੱਕ ਸਮੂਹ ਸੰਗਤਾਂ ਵਲੋਂ ਨਾਮ ਸਿਮਰਨ ਅਤੇ ਕੀਰਤਨ ਕਰਦੇ ਹੋਏ ਨਵੇਂ ਸਾਲ ਦਾ ਆਰੰਭ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਭਾਈ ਭਗਵਾਨ ਸਿੰਘ ਜੀ ਨੂੰ 0466391804 ਤੇ ਸੰਪਰਕ ਕਰੋ ਜੀ। ਗੁਰਦੁਆਰਾ ਸਾਹਿਬ ਦਾ ਪਤਾ ਇਸ ਪ੍ਰਕਾਰ ਹੈ-

Geef een reactie

Het e-mailadres wordt niet gepubliceerd. Vereiste velden zijn gemarkeerd met *