ਨਵੇਂ ਸਾਲ

ਨਵੇਂ ਸਾਲ ਦਾ ਜਸ਼ਨ ਮਨਾਈਏ,
ਚ¤ਲ ਨ¤ਥ ਮਹਿੰਗਾਈ ਨੂੰ ਪਾਈਏ,
ਦਾਲ ਰੋਟੀ ਘਰ ਦੀ
ਦੀਵਾਲੀ ਅੰਮ੍ਰਿਤਸਰ ਦੀ
ਇਹ ਕਹਾਵਤ ਸ¤ਚ ਕਰ ਜਾਈਏ,
ਖ਼ਰਚ ਨੂੰ ਛ¤ਡ ਕੇ ਪਿ¤ਛੇ
ਰਲ ਮਿਲ ਸਾਰੇ ਜਸ਼ਨ ਮਨਾਈਏ,
ਨਵੇਂ ਸਾਲ ਦਾ ਜਸ਼ਨ ਮਨਾਈਏ,
ਵਿਆਹਾਂ ਦੇ ਖ਼ਰਚੇ ਘਟਾਈਏ
ਨਾ ਵੱਡੀ ਜੰਝ ਬਰਾਤੇ ਆਵੇ
ਨਾ ਕੋਈ ਬਾਪੂ ਕਰਜ਼ਾ ਚੁ¤ਕੇ
ਨਾ ਕੋਈ ਧੀ ਕਿਸੇ ਦੀ ਫੂਕੇ……
ਕਿਸੇ ਦਾ ਮੁੰਡਾ ਕਿਸੇ ਦੀ ਧੀ
ਤੂੰ ਦ¤ਸ ਵਿਚੋਂ ਲੈਣਾ ਕੀ?
ਨਾ ਵਿਚ ਕੋਈ ਵਿਚੋਲਾ ਪਾਈਏ
ਚ¤ਲ ਨਵੇਂ ਸਾਲ ਦਾ ਜਸ਼ਨ ਮਨਾਈਏ
ਨਾ ਕੋਈ ਦਾਜ ਨਾ ਦਹੇਜ
ਨਾ ਕੋਈ ਕੁਰਸੀ ਨਾ ਕੋਈ ਮੇਜ਼
ਤੇਰੇ ਗੁਤਨੀ ਮੈਂ ਕਰਦਾ ਜੂੜਾ
ਤੂੰ ਮੇਰੀ ਸਿ¤ਖਿਆ ਮੈਂ ਤੇਰਾ ਸਿਹਰਾ
ਨਾ ਕੋਈ ਵਾਜਾ ਨਾ ਕੋਈ ਡੰਮ• ਡੰਮ•
ਆ ਜਾ ਦੋਨੋਂ ਨ¤ਚੀਏ ਛੰਮ ਛੰਮ
ਆਪੇ ਕ¤ਢੀਏ ਰੋਜ਼ਗਾਰ ਦੇ ਮੌਕੇ
ਮ¤ਕੀ ਦੀ ਰੋਟੀ ਆਲੂ ਦੇ ਪਰੌਂਠੇ
ਨੌਕਰੀ ਨਹੀਂ ਤਾਂ ਪਾਈਏ ਢਾਬਾ
ਨਾ ਕਿਸੇ ਦੀ ਝਿੜਕ ਨਾ ਕਿਸੇ ਦਾ ਦਾਬਾ
ਆਲੂ ਮਟਰਾਂ ਨਾਲ ਗੋਭੀ ਰਲਗੀ
ਦਾਲ ਮਾਂਹ ਦੀ ਮੁਰਗ਼ੇ ਵਰਗੀ
ਤੜਕਾ ਲਸਣ ਦਾ ਅਸੀਂ ਲਾਈਏ
ਨਵੇਂ ਸਾਲ ਦਾ ਜਸ਼ਨ ਮਨਾਈਏ
ਛੋਟਾ ਪਰਿਵਾਰ ਸੁਖੀ ਪਰਿਵਾਰ
ਦੇਸ਼ ਦੀ ਸਰਕਾਰ ਤੇ ਨਾ ਪਾਈਏ ਭਾਰ
ਆਪਣਾ ਖਰਚਾ ਆਪ ਉਠਾਈਏ
ਚ¤ਲ ਨਵੇਂ ਸਾਲ ਦਾ ਜਸ਼ਨ ਮਨਾਈਏ
ਆਓ ਭ੍ਰਿਸ਼ਟਾਚਾਰ ਘਟਾਈਏ
ਰਿਸ਼ਵਤਖ਼ੋਰੀ ਜੜੋਂ• ਮਿਟਾਈਏ
ਸੁ¤ਤੀ ਰਾਜਨੀਤੀ ਜਗਾਈਏ
ਬੁ¤ਢੇ ਦੀ ਥਾਂ ਨੌਜਵਾਨ ਨੇਤਾ ਲਿਆਈਏ
ਜੋਸ਼ ਨਾਲ ਫਿਰ ਜੋ ਨੇ ਅਧੂਰੇ
ਸਾਰੇ ਹੀ ਅਸੀਂ ਕੰਮ ਕਰ ਜਾਈਏ
ਦੇਸ਼ ਨੂੰ ਤਰ¤ਕੀ ਦਾ ਰਾਹ ਦਿਖਾਈਏ
ਨਵੇਂ ਸਾਲ ਦਾ ਜਸ਼ਨ ਮਨਾਈਏ
ਨਾ ਇ¤ਥੇ ਕੋਈ ਸੌਵੇਂ ਭੁ¤ਖਾ
ਠਭ¤ਟਠ ਗ਼ਰੀਬੀ ਨੂੰ ਅਸੀਂ ਜੜੋਂ• ਮਿਟਾਈਏ ……
ਨਵੇਂ ਸਾਲ ਦਾ ਜਸ਼ਨ ਮਨਾਈਏ…….

ਨਵੇਂ ਸਾਲ ਦਾ ਜਸ਼ਨ ਮਨਾਈਏ…….।

ਹਰਮਿੰਦਰ ਸਿੰਘ ਭੱਟ

Geef een reactie

Het e-mailadres wordt niet gepubliceerd. Vereiste velden zijn gemarkeerd met *