ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੂਝ ਰਹੀ ਦਿੱਲੀ ਗੁਰਦੁਆਰਾ ਕਮੇਟੀ?

ਜਸਵੰਤ ਸਿੰਘ ‘ਅਜੀਤ’

ਦਸਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨਾਲ ਜੂਝਦੀ ਚਲੀ ਆ ਰਹੀ ਦਿੱਲੀ ਗੁਰਦੁਆਾਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪਣੇ ਆਪਨੂੰ ਇਸ ਸੰਕਟ ਵਿਚੋਂ ਉਭਾਰਨ ਲਈ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤਿੰ੍ਰਗ ਬੋਰਡ ਦੇ ਮੈਂਬਰਾਂ ਦੀ ਸਮੇਂ ਤੋਂ ਪਹਿਲਾਂ (ਇਥੇ ਇਹ ਗਲ ਵਰਨਣਯੋਗ ਹੈ ਕਿ ਵਰਤਮਾਨ ਅਹੁਦੇਦਰਾਂ ਤੇ ਅੰਤਿੰ੍ਰਗ ਬੋਰਡ ਦੇ ਮੈਂਬਰਾਂ ਦਾ ਕਾਰਜ-ਕਾਲ, 30 ਮਾਰਚ 2019 ਨੂੰ ਖਤਮ ਹੋਣ ਜਾ ਰਿਹਾ ਹੈ) ਨਵੀਆਂ ਚੋਣਾਂ ਕਰਵਾ ਲਏ ਜਾਣ ਦਾ ਫੈਸਲਾ ਕੀਤਾ ਹੈ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਗੁਰਦੁਆਰਾ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਆਪਣੇ ਸਾਂਝੇ ਦਸਤਖਤਾਂ ਦੇ ਨਾਲ ਇਹ ਚੋਣਾਂ 19 ਜਨਵਰੀ ਨੂੰ ਕਰਵਾਏ ਜਾਣ ਲਈ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਜਨਰਲ ਹਾਊਸ ਦੀ ਬੈਠਕ ਬੁਲਾਏ ਜਾਣ ਦੀ ਜਾਣਕਾਰੀ ਦੇਣ ਲਈ ਪਤੱਰ (ਨੋਟੀਫਿਕੇਸ਼ਨ) ਜਾਰੀ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਗੁਰਦੁਆਰਾ ਐਕਟ ਦੇ ਨਿਯਮਾਂ ਦੇ ਅਨੁਸਾਰ ਇਸਦੀ ਸੂਚਨਾ ਦਿੱਲੀ ਗੁਰਦੁਆਰਾ ਚੋਣ ਡਾਇਰੈਟੋਰੇਟ ਨੂੰ ਵੀ ਭੇਜ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇਹ ਚੋਣ ਕਰਵਾਏ ਜਾਣ ਦੀ ਸੂਚਨਾ ਮਿਲਦਿਆਂ ਹੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਦੇ ਨਾਂ ਇੱਕ ਪਤੱਰ ਭੇਜ ਕੇ ਪੁਛਿਆ ਗਿਆ ਹੈ ਕਿ ਆਖਿਰ ਅਜਿਹੀ ਕਿਹੜੀ ਗਲ ਹੋ ਗਈ, ਜਿਸ ਕਾਰਣ ਦਿੱਲੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ, ਉਨ੍ਹਾਂ ਦੇ ਦੋ ਸਾਲ ਦੇ ਕਾਰਜ-ਕਾਲ ਦੇ ਖਤਮ ਹੋਣ ਤੋਂ ਢਾਈ-ਤਿੰਨ ਮਹੀਨੇ ਪਹਿਲਾਂ ਕਰਵਾਏ ਜਾਣ ਲੋੜ ਪੈ ਗਈ ਹੈ? ਦਸਿਆ ਗਿਆ ਹੈ ਕਿ ਇਹ ਡਾਇਰੀ ਲਿਖੇ ਜਾਣ ਤਕ ਗੁਰਦੁਆਰਾ ਕਮੇਟੀ ਵਲੋਂ ਇਸ ਪਤੱਰ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਸਕਿਆ ਸੀ।
ਇਥੇ ਇਹ ਗਲ ਧਿਆਨ ਦੇਣ ਵਾਲੀ ਹੈ ਕਿ ਬੀਤੇ ਕੁਝ ਸਮੇਂ ਤੋਂ ਆਮ ਲੋਕਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਵਿੱਚ ਵੱਡੇ ਪੈਮਾਨੇ ਤੇ ਭ੍ਰਿਸ਼ਟਾਚਾਰ ਹੋਣ ਦੀ ਹੋ ਰਹੀ ਚਰਚਾ ਦੇ ਫਲਸਰੂਪ ਕਮੇਟੀ ਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਗੰਭੀਰ ਨੋਟਿਸ ਲਿਆ ਗਿਆ ਜਿਸਦੇ ਚਲਦਿਆਂ, ਉਨ੍ਹਾਂ ਵਲੋਂ ਦਿੱਤੇ ਗਏ ਆਦੇਸ਼ ਪੁਰ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਦੀ ਬੈਠਕ ਸਦ ਕੇ ਉਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਵਰਤਮਾਨ ਸੰਕਟ ਵਿਚੋਂ ਉਭਰਨ ਲਈ ਕਮੇਟੀ ਦੇ ਨਵੇਂ ਅਹੁਦੇਦਾਰ ਅਤੇ ਅੰਤਿੰ੍ਰਗ ਬੋਰਡ ਦੇ ਮੈਂਬਰਾਂ ਦੀ ਚੋਣ ਸਮੇਂ ਤੋਂ ਪਹਿਲਾਂ ਕਰਵਾ ਲਈ ਜਾਏ ਅਤੇ ਇਸਦੇ ਲਈ ਰਸਤਾ ਹਮਵਾਰ ਕਰਨ ਲਈ ਵਰਤਮਾਨ ਅਹੁਦੇਦਾਰ ਆਪਣੇ ਅਸਤੀਫੇ ਪਾਰਟੀ (ਸ਼੍ਰੋਮਣੀ ਅਕਾਲੀ ਦਲ – ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ) ਨੂੰ ਭੇਜ ਦੇਣ। ਇਸ ਫੈਸਲੇ ਤੋਂ ਬਾਅਦ ਇੱਕ ਪਾਸੇ ਤਾਂ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਨੇ ਫੈਸਲੇ ਅਨੁਸਾਰ ਆਪਣੇ ਅਸਤੀਫੇ ਪਾਰਟੀ ਪ੍ਰਧਾਨ ਨੂੰ ਭੇਜਣ ਦਿੱਤੇ ਅਤੇ ਦੂਸਰੇ ਪਾਸੇ ਇਸ ਫੈਸਲੇ ਦੀ ਜਾਣਕਾਰੀ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੂੰ ਦਿੰਦਿਆਂ, ਉਸ ਪਾਸੋਂ ਪੁਛਿਆ, ਕਿ ਜੇ ਇਹ ਚੋਣ ਵਰਤਮਾਨ ਅਹੁਦੇਦਾਰਾਂ ਅਤੇ ਅੰਤਿੰ੍ਰਗ ਬੋਰਡ ਦਾ ਕਾਰਹਕਾਲ ਖਤਮ ਹੋਣ ਤੋਂ ਪਹਿਲਾਂ ਕਰਵਾਈ ਜਾਂਦੀ ਹੈ, ਤਾਂ ਨਵ-ਗਠਤ ਹੋਣ ਵਾਲੇ ਅੰਤਿੰ੍ਰਗ ਬੋਰਡ ਅਤੇ ਅਹੁਦੇਦਾਰਾਂ ਦਾ ਕਾਰਜਕਾਲ ਵਰਤਮਾਨ ਅੰਤਿੰ੍ਰਗ ਬੋਰਡ ਦੇ ਬਾਕੀ ਰਹਿੰਦੇ ਸਮੇਂ ਲਈ ਹੋਵੇਗਾ ਜਾਂ ਪੂਰੇ ਦੋ ਸਾਲ? ਪੰ੍ਰਤੂ ਕਾਫੀ ਸਮਾਂ ਬੀਤ ਜਾਣ ਤੇ ਵੀ ਚੋਣ ਡਾਇਰੈਕਟੋਰੇਟ ਵਲੋਂ ਕੋਈ ਜਵਾਬ ਨਾ ਮਿਲਣ ’ਤੇ ਪ੍ਰਬੰਧਕਾਂ ਨੇ ਪਹਿਲਕਦਮੀ ਕਰਦਿਆਂ ਅੁਹਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਨਵੀਂ ਚੋਣ ਕਰਵਾਉਣ ਲਈ 19 ਜਨਵਰੀ ਦੀ ਤਾਰੀਖ ਮਿੱਥ ਕੇ ਜਨਰਲ ਹਾਊਸ ਦੀ ਬੈਠਕ ਸਦੇ ਜਾਣ ਲਈ ਨਪਤੱਰ ਜਾਰੀ ਕਰ ਦਿੱਤਾ ਅਤੇ ਨਿਯਮਾਂ ਅਨੁਸਾਰ ਇਸਦੀ ਸੂਚਨਾ ਚੋਣ ਡਾਇਰੈਕਟਰ ਨੂੰ ਭੇਜ ਦਿੱਤੀ। ਜਿਸ ਪੁਰ ਚੋਣ ਡਾਇਰੈਟਰ ਨੇ ਉਨ੍ਹਾਂ ਪਾਸੋਂ ਇਹ ਚੋਣ ਸਮੇਂ ਤੋਂ ਪਹਿਲਾਂ ਕਰਵਾਏ ਜਾਣ ਦਾ ਕਾਰਣ ਪੁਛ ਲਿਆ।
ਇਧਰ ਇਹ ਵੀ ਦਸਿਆ ਜਾਂਦਾ ਹੈ ਕਿ ਇੱਕ ਪਸੇ ਤਾਂ ਕਾਨੂੰਨੀ ਮਾਹਿਰਾਂ ਦੀ ਮਾਨਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ ਵਿੱਚ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤਿੰਗ ਬੋਰਡ ਦੇ ਮੈਂਬਰਾਂ ਦੀ ਅੰਤ੍ਰਿੰਮ ਚੋਣ ਕਰਵਾਏ ਜਾਣ ਦਾ ਕੋਈ ਪ੍ਰਾਵਧਾਨ ਨਾ ਹੋਣ ਕਾਰਣ ਇਨ੍ਹਾਂ ਦੀ ਚੋਣ ਜੇ ਨਿਸ਼ਚਿਤ ਸਮੇਂ ਤੋਂ ਪਹਿਲਾਂ ਕਰਵਾਏ ਜਾਂਦੇ ਹਨ ਤਾਂ ਨਵ-ਗਠਤ ਅੰਤਿੰ੍ਰਗ ਬੋਰਡ ਦਾ ਕਾਰਜਕਾਲ ਪੂਰੇ ਦੋ ਵਰ੍ਹੇ ਦਾ ਹੋਵੇਗਾ, ਜਦਕਿ ਦਿੱਲੀ ਗੁਰਦੁਆਰਾ ਚੋਣਾਂ ਨਾਲ ਸੰਬੰਧਤ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰਤਮਾਨ ਅੰਤ੍ਰਿੰਗ ਬੋਰਡ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਨਵੀਂ ਚੋਣ ਕਰਵਾ ਗਠਤ ਹੋਣ ਵਾਲੇ ਅੰਤਿੰ੍ਰਗ ਬੋਰਡ ਦਾ ਕਾਰਜਕਾਲ ਵਰਤਮਾਨ ਅੰਤ੍ਰਿੰਗ ਬੋਰਡ ਦੇ ਬਚ ਰਹੇ ਸਮੇਂ ਦੇ ਲਈ ਹੀ ਹੋਵੇਗਾ।
ਧਾਰਮਕ ਸੰਸਥਾਵਾਂ ਬਨਾਮ ਰਾਜਨੀਤੀ : ਬੀਤੇ ਕਾਫੀ ਸਮੇਂ ਤੋਂ ਜਿਸ ਤਰ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਸੱਤਾਧਾਰੀਆਂ ਪੁਰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਜਾਂਦੇ ਚਲੇ ਆ ਰਹੇ ਹਨ, ਇੱਕ ਪਾਸੇ ਤਾਂ ਉਨ੍ਹਾਂ ਦੇ ਚਲਦਿਆਂ ਬਣ ਰਹੀ ਸਥਿਤੀ ਆਮ ਸਿੱਖਾਂ ਲਈ ਚਿੰਤਾ ਦਾ ਕਾਰਣ ਬਣ ਰਹੀ ਹੈ ਅਤੇ ਦੂਜੇ ਪਾਸੇ ਗੈਰ-ਸਿੱਖਾਂ ਦੀ ਚਰਚਾ ਦਾ ਵਿਸ਼ਾ। ਇਸ ਸਥਿਤੀ ਵਿਚੋਂ ਉਭਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਵਲੋਂ ਜੋ ਵੀ ਕਦਮ ਉਠਾਏ ਜਾਂਦੇ ਹਨ, ਉਹ ਕਾਰਗਰ ਸਾਬਤ ਨਹੀਂ ਹੋ ਰਹੇ। ਫਲਸਰੂਪ ਇਸ ਚਿੰਤਾਜਨਕ ਸਥਿਤੀ ਲੈ ਕੇ ਸਭ ਤੋਂ ਵੱਧ ਦੁੱਖੀ ਅਤੇ ਪ੍ਰੇਸ਼ਾਨ ਵੀ ਆਮ ਸਿਖ ਹੀ ਹੋ ਰਹੇ ਹਨ। ਕਿਉਂਕਿ ਉਨ੍ਹਾਂ ਨੂੰ ਹੀ ਸਭ ਤੋਂ ਵੱਧ ਗੈਰ-ਸਿੱਖਾਂ ਦੇ ਨਾਲ ਹੀ ਆਪਣਿਆਂ ਦੇ ਵੀ ਵਿਅੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ।
…ਅਤੇ ਅੰਤ ਵਿੱਚ : ਇਸੇ ਸਥਿਤੀ ਦੇ ਚਲਦਿਆਂ ਹੀ ਸਿੱਖਾਂ ਦਾ ਇੱਕ ਵਰਗ ਇਹ ਮੰਨਣ ਨੂੰ ਮਜਬੂਰ ਹੋ ਰਿਹਾ ਹੈ ਕਿ ਇਨ੍ਹਾਂ ਵਿਵਾਦਾਂ ਅਤੇ ਝਗੜਿਆਂ ਦਾ ਮੁੱਖ ਕਾਰਣ ਸਿੱਖ ਰਾਜਨੀਤੀ ਵਿੱਚ ਮੂੰਹ ਮਾਰਨ ਵਾਲਿਆਂ ਵਿੱਚ ਧਰਮ ਦੇ ਸਹਾਰੇ ਰਾਜਨੀਤੀ ਵਿੱਚ ਸਥਾਪਤ ਹੋਣ ਦੀ ਲਾਲਸਾ ਵਧਦੀ ਚਲੀ ਜਾ ਰਹੀ ਹੈ। ਸਿੱਖਾਂ ਦੇ ਇਸ ਵਰਗ ਦਾ ਇਹ ਵੀ ਮੰਨਣਾ ਹੈ ਕਿ ਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਦੇ ਮੇਲ ਦੀ ਧਾਰਣਾ ਉਨ੍ਹਾਂ ਲੋਕਾਂ ਵਲੋਂ ਪੈਦਾ ਕੀਤੀ ਗਈ ਹੋਈ ਹੈ, ਜੋ ਰਾਜ-ਸੱਤਾ ਤਕ ਪਹੁੰਚਣ ਦੀ ਆਪਣੀ ਲਾਲਸਾ ਨੂੰ ਪੂਰਿਆਂ ਕਰਨ ਲਈ ਧਰਮ ਨੂੰ ਪੌੜੀ ਵਜੋਂ ਵਰਤਣਾ ਚਾਹੁੰਦੇ ਹਨ। ਇਨ੍ਹਾਂ ਸਿੱਖਾਂ ਦਾ ਕਹਿਣਾ ਹੈ ਕਿ ਜੇ ਸਿੱਖ ਇਤਿਹਾਸ, ਵਿਸ਼ੇਸ਼ ਰੂਪ ਵਿੱਚ ਗੁਰੂ ਸਾਹਿਬਾਨ ਦੇ ਜੀਵਨ-ਇਤਿਹਾਸ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿੱਚ ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਧਰਮ ਤੇ ਰਾਜਨੀਤੀ ਦਾ ਨਹੀਂ, ਸਗੋਂ ਧਰਮ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕੀਤਾ ਹੈ। ਜਿਸਦਾ ਉਦੇਸ਼ ਜਿਥੇ ਧਾਰਮਕ ਮਾਨਤਾਵਾਂ ਦਾ ਪਾਲਣ ਕਰਦਿਆਂ ਆਪਣੇ ਆਪਨੂੰ ਨਾਮ ਸਿਮਰਨ ਪ੍ਰਤੀ ਸਮਰਪਤ ਰਖਣਾ ਹੈ, ਉਥੇ ਹੀ ਧਰਮ ਦੇ ਨਾਲ ਜਬਰ-ਜ਼ੁਲਮ ਅਤੇ ਅਨਿਆਇ ਦਾ ਸ਼ਿਕਾਰ ਹੋ ਰਹੇ ਗਰੀਬਾਂ-ਮਜ਼ਲੂਮਾਂ ਦੀ ਵੀ ਰਖਿਆ ਕਰਨਾ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *