ਪਿੰਡ ਅਠੌਲਾ ਦੀ ਸਰਪੰਚੀ ਤੇ ਮੁੜ ਅਕਾਲੀ ਦਲ ਕਾਬਜ਼ ਤਿਕੌਣੇ ਮੁਕਾਬਲੇ ’ਚ ਪ੍ਰੋ ਭੁਪਿੰਦਰ ਕੌਰ ਬਣੀ ਸਰਪੰਚ


ਕਪੂਰਥਲਾ, ਪੱਤਰ ਪ੍ਰੇਰਕ
ਕਾਲਾ ਸੰਘਿਆਂ ਦੇ ਨਜ਼ਦੀਕੀ ਪਿੰਡ ਅਠੌਲਾ ਵਿਖੇ ਹੋਈ ਪੰਚਾਇਤੀ ਚੋਣ ਵਿਚ ਸਰਪੰਚ ਦੀ ਚੋਣ ਵਾਸਤੇ ਜੇਤੂ ਉਮੀਦਵਾਰ ਪ੍ਰੋ ਭੁਪਿੰਦਰ ਕੌਰ ਨੂੰ 436 ਵੋਟਾਂ ਹਾਸਲ ਹੋਈਆਂ, ਵਿਰੋਧੀ ਉਮੀਦਵਾਰ ਜਸਵਿੰਦਰ ਕੌਰ ਨੂੰ 413, ਨਵਤੇਜ ਕੌਰ ਨੂੰ 386 ਵੋਟਾਂ ਹਾਸਲ ਹੋਈਆਂ। ਮੈਂਬਰ ਪੰਚਾਇਤ ਦੀ ਚੋਣ ਵਿਚ ਸੁਖਦੇਵ ਸਿੰਘ, ਸੁਖਜਿੰਦਰ ਸਿੰਘ, ਚਰਨਜੀਤ ਕੌਰ, ਹਰਦੀਸ਼ ਕੌਰ, ਗੁਰਸ਼ਰਨ ਸਿੰਘ, ਭੁਪਿੰਦਰ ਸਿੰਘ, ਕਰਮਜੀਤ ਕੌਰ, ਕਮਲਜੀਤ ਕੌਰ ਤੇ ਹਰਵਿੰਦਰ ਸਿੰਘ ਜੇਤੂ ਰਹੇ। ਨਵੀ ਚੁਣੀ ਸਰਪੰਚ ਪ੍ਰੋ ਭੁਪਿੰਦਰ ਕੌਰ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪਹਿਲ ਦੇ ਅਧਾਰ ਤੇ ਪਿੰਡ ਵਿਚ ਵਿਕਾਸ ਕਾਰਜ ਕਰਵਾਉਣਗੇ ਤੇ ਉਨ੍ਹਾਂ ਚੋਣਾਂ ਤੋਂ ਪਹਿਲਾ ਲੋਕਾਂ ਨਾਲ ਜੋ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਜਲਦ ਹੀ ਪੂਰੇ ਕਰਨਗੇ। ਇਸ ਮੌਕੇ ਤੇ ਨਵੀ ਚੁਣੀ ਸਰਪੰਚ ਦੇ ਪਤੀ ਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਸੋਹਲ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੇ ਪਰਿਵਾਰ ਨੂੰ ਜੋ ਮਾਣ ਬਖਸ਼ਿਆਂ ਹੈ ਉਹ ਪਿੰਡ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਪਿੰਡ ਦੇ ਹਰ ਵਿਕਾਸ ਕਾਰਜ ਤੇ ਲੋਕ ਭਲਾਈ ਦੇ ਕੰਮਾਂ ਵਿਚ ਪਿੰਡ ਵਾਸੀਆਂ ਦਾ ਸਹਿਯੋਗ ਲੈ ਕੇ ਉਨ੍ਹਾਂ ਪੂਰਾ ਕਰਵਾਉਣਗੇ।

Geef een reactie

Het e-mailadres wordt niet gepubliceerd. Vereiste velden zijn gemarkeerd met *