ਰਣਜੀਤ ਸਿੰਘ ਸੋਨੂੰ ਬਣੇ ਪਿੰਡ ਸੈਦੋਵਾਲ ਦੇ ਸਰਪੰਚ

ਕਪੂਰਥਲਾ, ਪੱਤਰ ਪ੍ਰੇਰਕ
ਪੰਚਾਇਤੀ ਚੋਣਾਂ ਵਿਚ ਪਿੰਡ ਸੈਦੋਵਾਲ ਦੇ ਸਰਪੰਚ ਦੇ ਚੋਣ ਵਿਚ ਹੋਈ ਤਿਕੌਣੇ ਮੁਕਾਬਲੇ ਵਿਚ ਅਜ਼ਾਦ ਤੇ ਐਨਆਰਆਈਜ਼ ਦਾ ਸਮੱਰਥਣ ਹਾਸਲ ਉਮੀਦਵਾਰ ਰਣਜੀਤ ਸਿੰਘ ਸੋਨੂੰ ਨੇ ਜਿੱਤ ਦਰਜ ਕੀਤੀ ਹੈ। ਸਰਪੰਚ ਦੀ ਚੋਣ ਵਿਚ ਰਣਜੀਤ ਸਿੰਘ ਸੋਨੂੰ ਨੂੰ 544 ਵੋਟਾਂ, ਵਿਰੋਧੀ ਉਮੀਦਵਾਰ ਸ਼ਾਮ ਸੁੰਦਰ ਨੂੰ 333 ਵੋਟਾਂ, ਪਰਮਜੀਤ ਸਿੰਘ ਨੂੰ 59 ਵੋਟਾਂ ਪ੍ਰਾਪਤ ਹੋਈਆਂ। ਜਿੱਤ ਹਾਸਲ ਕਰਨ ਤੋਂ ਬਾਅਦ ਰਣਜੀਤ ਸਿੰਘ ਨੇ ਸਮੱਰਥਕਾਂ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਪਰਮਾਤਮਾ ਕੋਲੋ ਅਸ਼ੀਰਵਾਦ ਪ੍ਰਾਪਤ ਕੀਤਾ। ਨਵੇ ਚੁਣੇ ਸਰਪੰਚ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਹਿਲ ਦੇ ਅਧਾਰ ਤੇ ਪਿੰਡ ਵਿਚ ਵਿਕਾਸ ਕਾਰਜ ਕਰਵਾਉਣਗੇ। ਇਸ ਮੌਕੇ ’ਤੇ ਅਵਤਾਰ ਸਿੰਘ ਸੈਦੋਵਾਲ, ਧੀਰਾ ਸੈਦੋਵਾਲ ਅੰਤਰਾਸ਼ਟਰੀ ਵਾਲੀਵਾਲ ਪਲੇਅਰ,ਸਤਕਰਨ ਸਿੰਘ, ਮਾਗੂ ਸੈਦੋਵਾਲ, ਜੱਥੇਦਾਰ ਪਰਮਜੀਤ ਸਿੰਘ, ਰਾਣਾ ਸੈਦੋਵਾਲ ਆਦਿ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *