ਇਮਲੀ ਟਲਪੇ ਬਣੀ ਈਪਰ ਦੀ ਪਹਿਲੀ ਔਰਤ ਮੇਅਰ


ਸੌ ਸਾਲ ਸੱਤਾ ਤੇ ਕਾਬਜ ਰਹਿਣ ਵਾਲੇ ਬੈਠਣਗੇ ਵਿਰੋਧੀ ਧਿਰ ਵਿੱਚ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅਕਤੂਬਰ 2018 ਵਿੱਚ ਹੋਈਆਂ ਬੈਲਜ਼ੀਅਮ ਦੀਆਂ ਮਿਉਸੀਪਲ ਕਮੇਟੀਆਂ ਦੀਆਂ ਚੋਣਾ ਵਿੱਚ ਇਤਿਹਾਸਿਕ ਸ਼ਹਿਰ ਈਪਰ ਵਿੱਚ ਵੱਡੀ ਤਬਦੀਲੀ ਦੇਖਣ ਨੂੰ ਮਿਲੀ ਹੈ। ਪਿਛਲੇ ਸੌ ਸਾਲਾਂ ‘ਤੋਂ ਈਪਰ ਦੀ ਸੱਤਾ ਤੇ ਕਾਬਜ ਧਿਰ ਬੇਸੱਕ ਇਸ ਵਾਰ ਵੀ ਵੱਡੀ ਜੇਤੂ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ ਪਰ ਇਸ ਵਾਰ ਵਿਰੋਧੀਆਂ ਵੱਲੋਂ ਨਵਾਂ ਇਤਿਹਾਸ ਰਚਣ ਲਈ ਤਿੰਨ ਪਾਰਟੀਆਂ ਵੱਲੋ ਕੀਤੇ ਗੱਠਜੋੜ ਨੇ ਸੀ ਡੀ ਐਂਡ ਵੀ ਪਾਰਟੀ ਨੂੰ ਵਿਰੋਧੀ ਧਿਰ ਵਾਲੀਆਂ ਕੁਰਸੀਆਂ ਤੇ ਬੈਠਣ ਲਈ ਮਜ਼ਬੂਰ ਕਰ ਦਿੱਤਾ ਹੈ। 43 ਸਾਲ ਦੀ ਲੋਕ ਸਭਾ ਮੈਂਬਰ ਇਮਲੀ ਟਲਪੇ ਨੇ 3904 ਵੋਟਾਂ ਲੈ ਕੇ ਜਿੱਥੇ ਈਪਰ ਦੀ ਪਹਿਲੀ ਔਰਤ ਮੇਅਰ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਉੱਥੇ ਉਸਨੇ 127 ਸਾਲਾਂ ਬਾਅਦ ਲਿਬਰਲ ਪਾਰਟੀ ਨੂੰ ਮੁੜ ਈਪਰ ਦੀ ਸੱਤਾ ਵਿੱਚ ਲਿਆਉਣ ਦਾ ਸਿਹਰਾ ਵੀ ਅਪਣੇ ਸਿਰ ਬੰਨਿਆ ਹੈ ਕਿਉਕਿ ਹੌਲੈਂਡ ‘ਤੋਂ ਅਜ਼ਾਦ ਹੋਣ ਬਾਅਦ 1830 ‘ਤੋਂ 1891 ਤੱਕ ਲਿਬਰਲਾਂ ਨੇ ਹੀ ਈਪਰ ਦੀ ਸੱਤਾ ਤੇ ਰਾਜ ਕੀਤਾ ਸੀ।

Geef een reactie

Het e-mailadres wordt niet gepubliceerd. Vereiste velden zijn gemarkeerd met *