ਬਾਸਕਟਬਾਲ ਟੀਮ ਵਲੋ ਨੈਸ਼ਨਲ ਚੈਪੀਅਨਸ਼ਿਪ ਜਿੱਤਣ ਨਾਲ ਪੰਜਾਬ ਦੀ ਸਰਦਾਰੀ ਫਿਰ ਹੋਵੇਗੀ ਕਾਇਮ-ਚੀਮਾ


-ਕਿਹਾ ਪੰਜਾਬ ਦੀ ਟੀਮ ਨੇ ਇਸ ਪ੍ਰਦਰਸ਼ਨ ਨੇ ਉਨ੍ਹਾਂ ਦੇ ਦਿਲ ਨੂੰ ਦਿੱਤਾ ਸਕੂਨ
ਕਪੂਰਥਲਾ,
ਅਰਜੁਨ ਐਵਾਰਡੀ ਬਾਸਕਟਬਾਲ ਪਲੇਅਰ ਰਹੇ ਸੱਜਣ ਸਿੰਘ ਚੀਮਾ ਨੇ ਪੰਜਾਬ ਦੀ ਟੀਮ ਵਲੋ ਨੈਸ਼ਨਲ ਚੈਪੀਅਨਸ਼ਿਪ ਦੇ ਫਾਈਨਲ ਵਿਚ ਸੈਨਾ ਦੀ ਟੀਮ ਨੂੰ ਹਰਾ ਕੇ 69ਵੀ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਪੀਅਨਸ਼ਿਪ ਜਿੱਤਣ ਤੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਗੁਜਰਾਤ ਵਿਚ ਹੋਈ ਇਸ ਚੈਪੀਅਨਸ਼ਿਪ ਵਿਚ ਪੰਜਾਬ ਦੀ ਟੀਮ ਬਹੁਤ ਹੀ ਹਮਲਾਵਰ ਤਰੀਕੇ ਨਾਲ ਖੇਡੀ ਤੇ ਪੂਰੀ ਚੈਪੀਅਨਸ਼ਿਪ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਦੇਖ ਕੇ ਮਹਿਸੂਸ ਹੋਇਆ ਹੈ ਕਿ ਭਾਰਤੀ ਬਾਸਕਟਬਾਲ ਟੀਮ ਦੇ ਮੁੜ ਸੁਨਹਿਰੀ ਦਿਨ ਪਰਤਣ ਵਾਲੇ ਹਨ। ਉਨ੍ਹਾਂ ਕਿਹਾ ਕਿ ਇਸ ਚੈਪੀਅਨਸ਼ਿਪ ਵਿਚ ਜਿੱਥੇ ਪੰਜਾਬੀ ਖਿਡਾਰੀਆਂ ਦਾ ਪ੍ਰਦਰਸ਼ਨ ਲਾਜਵਾਬ ਸੀ ਉਥੇ ਹੋਰਨਾਂ ਟੀਮਾਂ ਵਿਚ ਹੀ ਕਈ ਚੰਗੇ ਖਿਡਾਰੀ ਦੇਖਣ ਨੂੰ ਜੋ ਭਾਰਤੀ ਬਾਸਕਟਬਾਲ ਦੇ ਭਵਿੱਖ ਦੇ ਹੀਰੇ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਦੀ ਇਸ ਸਫਲਤਾ ਤੇ ਬਲਕਾਰ ਸਿੰਘ ਚੀਮਾ ਸਪੋਰਟਸ ਅਤੇ ਵੇਲਫੇਅਰ ਸੁਸਾਇਟੀ ਦਬੁਲੀਆ ਦੇ ਸਮੂਹ ਅਹੁੱਦੇਦਾਰਾਂ ਤੇ ਖਿਡਾਰੀਆਂ ਨੇ ਵੀ ਸਾਰੇ ਖਿਡਾਰੀਆਂ ਤੇ ਸਹਾਇਕ ਸਟਾਫ ਨੂੰ ਵਧਾਈ ਦਿੱਤੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *