ਦਸ਼ਮ ਪਿਤਾ ਜੀ ਦਾ ਪ੍ਰਕਾਸ਼ ਪੁਰਬ ਗੈਂਟ ਗੁਰੂ ਘਰ ਵਿਚ ਬੜੀ ਸ਼ਰਦਾ ਨਾਲ ਮਨਾਇਆ ਗਿਆ


ਬੈਲਜੀਅਮ 13 ਜਨਵਰੀ (ਹਰਚਰਨ ਸਿੰਘ ਢਿੱਲੋਂ) ਦਸ਼ਮ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352 ਵਾਂ ਪ੍ਰਕਾਸ਼ ਦਿਹਾੜਾ ਗੈਂਟ ਗੁਰੂ ਘਰ ਦੇ ਪ੍ਰਬੰਧਿਕ ਸੱਜਣਾ ਅਤੇ ਸਾਰੀ ਸੰਗਤ ਨੇ ਮਿਲਕੇ ਮਨਾਇਆ , ਪਰਸੋ ਰੋਜ ਤੋ ਸ੍ਰੀ ਅਖੰਡਪਾਠ ਸਾਹਿਬ ਜੀ ਅਰੰਭ ਸਨ ਜਿਹਨਾ ਦੇ ਭੋਗ ਤੋ ਉਪਰੰਤ ਅੱਜ ਐਤਵਾਰ ਨੂੰ ਸਥਾਨਿਕ ਜਥੈ ਵਲੋ ਕੀਰਤਨ ਰਾਹੀ ਹਾਜਰੀ ਭਰੀ ਉਸ ਤੋ ਉਪਰੰਤ ਗੁਰੂ ਘਰ ਗੈਂਟ ਦੇ ਵਜੀਰ ਭਾਈ ਭਗਵਾਨ ਸਿੰਘ ਜੀ ਨੇ ਜਥੈ ਸਮੇਤ ਵਾਹਿਗੁਰੂ ਸਿਮਰਨ ਅਤੇ ਗੁਰੂ ਸਾਹਿਬਾ ਜੀ ਦੇ ਬਾਲਪੰਨ ਜੀਵਨ ਤੇ ਕਥਾ ਵਿਚਾਰ ਰਾਹੀ ਸੰਗਤਾਂ ਵਿਚ ਹਾਜਰੀ ਭਰੀ ਉਸ ਤੋ ਉਪਰੰਤ ਸ਼ਪੈਸ਼ਲ ਇਟਲੀ ਤੋ ਆਏ ਕਵੀਸ਼ਰੀ ਜਥੈ ਭਾਈ ਗੁਰਮੁੱਖ ਸਿੰਘ, ਭਾਈ ਕੁਲਵੰਤ ਸਿੰਘ ਖਾਲਸਾ ਅਤੇ ਭਾਈ ਦਿਲਾਵਰ ਸਿੰਘ ਜੀ ਨੇ ਕਵਿਤਾ ਰਾਹੀ ਗੁਰੂ ਜੱਸ ਗਾਇਣ ਕੀਤਾ , ਭਾਈ ਕੁਲਵੰਤ ਸਿੰਘ ਜੀ (ਕੂਲਤੂਰਾ ਸਿੱਖ ਇੱਟਲੀ) ਵਾਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਤੋ ਪਹਿਲਾ ਤੋ ਲੈ ਕੇ ਨੌਵੇ ਪਾਤਿਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਲੰਮਾ ਸਮਾ ਬਾਬੇ ਬਕਾਲੇ ਸਾਹਬ ਵਿਚ ਭਗਤੀ ਕਰਨਾ ਮਾਤਾ ਗੁਜਰ ਕੌਰ ਜੀ ਵਲੋ ਸਖਤ ਤਪਸਿਆ ਸਮੇ ਭੋਹਰੇ ਦੇ ਬਾਹਰ ਸਖਤ ਪਹਿਰਾ ਦੇਣਾ , ਸਮੇ ਦੇ ਮੁਸਲਮ ਫਕੀਰ ਭਾਈ ਭੀਖਮ ਸ਼ਾਹ ਜੀ ਦਾ ਗੁਰੂ ਜੀ ਦੇ ਅਵਤਾਰ ਸਮੇ ਪੂਰਬ ਵਾਲੇ ਪਾਸੇ ਨੂੰ ਸਜਦਾ ਕਰਨਾ ਅਤੇ ਸੈਕੜੈ ਮੀਲਾਂ ਦਾ ਪੰਧ ਕਰਕੇ ਪਾਟਲੀ ਪੁਤਰਾ ਬਿਹਾਰ ਪਟਨੇ ਦੀ ਧਰਤੀ ਤੇ ਪਵੱਤਰ ਜੋਤ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਣਾ , ਬਚਪੰਨ ਦੇ ਦਿਨਾ ਵਿਚ ਗੋਬਿੰਦ ਰਾਏ ਜੀ ਵਲੋ ਅਜੀਬ ਕੌਤਿਕ ਵਰਤਾੳੇਣੇ,ਜੋ ਪਟਨੇ ਦੀ ਸੰਗਤ ਮੌਜੂਦਾ ਸਮੇ ਵਿਚ ਵੀ ਪੂਰਨ ਵਿਸ਼ਵਾਸ਼ ਨਾਲ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਤੇ ਨੱਕ ਮਸਤੱਕ ਹੋ ਕੇ ਮੰਨ ਦੀਆਂ ਮੁਰਾਦਾ ਸੰਪੂਰਨ ਕਰ ਰਹੇ ਹਨ, ਮੀਡੀਏ ਦੇ ਯੁੱਗ ਵਿਚ ਅੱਜ ਆਪ ਸਭ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਚੱਲ ਰਹੇ ਗੁਰੂ ਸਾਹਿਬਾਂ ਜੀ ਦੀ ਯਾਦ ਵਿਚ ਮਹਾਨ ਸਮਾਗਮ ਸੰਸਾਰ ਭਰ ਵਿਚ ਬੈਠੇ ਲਾਈਵ ਦਰਸ਼ਨ ਕਰ ਰਹੇ ਹੋ , ਭਾਈ ਕੁਲਵੰਤ ਸਿੰਘ ਜੀ ਕੂਲਤੂਰਾ ਸਿੱਖ ਇਟਲੀ ਜੋ ਧਾਰਮਿਕ ਅਦਾਰੇ ਰਾਹੀ ਸਿੱਖ ਕੌਮ ਦੇ ਵਾਰਸਾ ਨੂੰ ਧਰਮ ਪ੍ਰਤੀ ਜਗਰੂਕਤਾ ਦੇਂਦੇ ਹੋਏ ਇਟਲੀ ਸਪੇਨ ਪੁਰਤਗਾਲ ਅਤੇ ਹੋਰ ਭਸ਼ਾਵਾਂ ਵਿਚ ਸਿੱਖ ਇਤਿਹਾਸ ਦਸਤਾਰ- ਕੇਸ- ਕੜਾ- ਕ੍ਰਿਪਾਨ ਅਤੇ ਗੁਰੂ ਇਤਿਹਾਸ ਅਤੇ ਗੁਰਬਾਣੀ ਦੀ ਸਾਰੀ ਜਾਣਕਾਰੀ ਦੁਨੀਆਂ ਦੇ ਲੋਕਾਂ ਤੱਕ ਪਹੁੰਚਾਉਣ ਦਾ ਭਰਪੂਰ ਯਤਨ ਕਰ ਰਹੇ ਹਨ, ਗੁਰੂ ਘਰ ਗੈਂਟ ਵਿਚ ਦੀਵਾਨ ਹਾਲ ਵਿਚ ਸਿੱਖ ਬਾਣੇ ਵਿਚ ਤਿਆਰ ਬਰ ਤਿਆਰ ਬੱਚੇ ਜੋ ਇਥੇ ਥਾਰਮਿਕ ਸਿਖਿਆ ਲੈਦੇ ਹਨ ਨੂੰ ਦੇਖਕੇ ਭਾਈ ਕੁਲਵੰਤ ਸਿੰਘ ਜੀ ਨੇ ਪ੍ਰਬੰਧਿਕ ਸੇਵਾਦਾਰਾਂ ਅਤੇ ਸਿਖਿਆ ਦੇਣ ਵਾਲੀਆਂ ਬੀਬੀਆਂ ਅਤੇ ਮਾਪਿਆਂ ਦਾ ਵੀ ਧੰਨਵਾਦ ਕੀਤਾ ਜੋ ਬਹੁਤ ਕੋਸ਼ਿਸ਼ ਕਰਕੇ ਅੱਜ ਦੇ ਬਚਿਆਂ ਨੂੰ ਸਿੱਖੀ ਜੀਵਨ ਸਿੱਖੀ ਬਾਣੇ ਨਾਲ ਜੋੜਦੇ ਹਨ, ਅਤੇ ਸੰਸਾਰ ਭਰ ਵਿਚ 550 ਵਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵੱਧ ਤੋ ਵੱਧ ਗੁਰਬਾਣੀ ਸਿੱਖੀ ਨਾਲ ਜੁੜਨ ਲਈ ਯਤਨ ਕਰਨੇ ਬਹੁਤ ਜਰੂਰੀ ਹਨ, ਅੱਜ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਪ੍ਰਬੰਧਿਕਾਂ ਵਲੋ ਇਸੇ ਗੁਰੂ ਘਰ ਵਿਚ ਧਾਰਮਿਕ ਸਿਖਿਆ ਲੈਣ ਵਾਲੇ ਬਚਿਆਂ ਨੂੰ ਗੁਰੂ ਸੰਗਤ ਦੀ ਹਾਜਰੀ ਵਿਚ ਸਨਮਾਣਿਤ ਕੀਤਾ ਗਿਆ, ਆਈਆਂ ਸੰਗਤਾਂ ਦਾ ਪ੍ਰਬੰਧਿਕਾਂ ਵਲੋ ਧੰਨਵਾਦ ਕੀਤਾ ਗਿਆ ਅਤੇ ਗੁਰੂ ਕਾ ਅਟੂੱਟ ਲੰਗਰ ਵਰਤਾਇਆ ਗਿਆ,

Geef een reactie

Het e-mailadres wordt niet gepubliceerd. Vereiste velden zijn gemarkeerd met *