ਸਰਬੱਤ ਦਾ ਭਲਾ ਪਰਮਜੀਤ ਸਿੰਘ ਯਾਦਗਾਰੀ ਟਰੱਸਟ ਵੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ 2 ਨੂੰ

-ਗੁਰਦੁਆਰਾ ਟਾਹਲੀ ਸਾਹਿਬ ਵਿਖੇ ਲੱਗੇਗਾ ਕੈਂਪ
ਕਪੂਰਥਲਾ, ਪੱਤਰ ਪ੍ਰੇਰਕ
ਸਰਬੱਤ ਦਾ ਭਲਾ ਪਰਮਜੀਤ ਸਿੰਘ ਯਾਦਗਾਰੀ ਟਰੱਸਟ ਵੱਲੋਂ ਪਿੰਡ ਬਲ੍ਹੇਰਖਾਨਪੁਰ ਦੇ ਛੇਵੀ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਸਲਾਨਾ ਮੁਫ਼ਤ ਅੱਖਾਂ ਦਾ ਕੈਂਪ 2 ਫਰਵਰੀ ਨੂੰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਕੈਂਪ ਦਾ ਉਦਘਾਟਨ ਸੰਤ ਬਾਬਾ ਦਇਆ ਸਿੰਘ ਜੀ ਮੁੱਖ ਸੇਵਾਦਾਰ ਗੁਦਰੁਆਰਾ ਟਾਂਹਲੀ ਸਾਹਿਬ ਵਾਲੇ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਰੂਪ ਸਿੰਘ ਸੋਹਲ ਅਤੇ ਮੰਗਲ ਸਿੰਘ ਜੱਗਾ ਨੇ ਦੱਸਿਆ ਕਿ ਲੋੜਵੰਦ ਮਰੀਜਾਂ ਦੀ ਮੱਦਦ ਲਈ ਟਰੱਸਟ ਹਰ ਤਰਾਂ ਨਾਲ ਯਤਨਸ਼ੀਲ ਹੈ ਅਤੇ ਇਸ ਕੈਂਪ ਦੌਰਾਨ ਮੁਫਤ ਲੈਜ ਪਾਏ ਜਾਣਗੇ, ਐਨਕਾਂ ਅਤੇ ਦਵਾਈਆਂ ਦਿੱਤੀਆਂ ਜਾਣਗੀਆਂ। ਮਿਤਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਡਾ. ਐਚ. ਐਸ. ਮਿਤਰਾ ਦੀ ਅਗਵਾਈ ਮਰੀਜਾਂ ਦੀਆਂ ਅੱਖਾਂ ਦਾ ਮੁਆਇਨਾ ਕਰੇਗੀ। ਜ਼ਿਕਰਯੋਗ ਹੈ ਕਿ ਸੋਹਲ ਪਰਿਵਾਰ ਵਲੋ ਬੀਤੇ ਕਈ ਸਾਲਾਂ ਨੂੰ ਗੁਰਦੁਆਰਾ ਟਾਂਹਲੀ ਸਾਹਿਬ ਵਿਖੇ ਹਰ ਸਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਜਾਂਦਾ ਹੈ ਅਤੇ ਸੋਹਲ ਪਰਿਵਾਰ ਵਲੋ ਸਮੇ ਸਮੇ ਤੇ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਦਿੱਤਾ ਜਾਂਦਾ ਹੈ।
ਤਸਵੀਰ:-ਜਗਰੂਪ ਸਿੰਘ ਸੋਹਲ ਤੇ ਮੰਗਲ ਸਿੰਘ ਜੱਗਾ

Geef een reactie

Het e-mailadres wordt niet gepubliceerd. Vereiste velden zijn gemarkeerd met *