ਸਿਰੜ ਅਤੇ ਤਿਆਗ ਦੀ ਮੂਰਤ ਸਨ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਮਨਜੀਤ ਕੌਰ ਜੀ: ਸਿੱਖ ਆਗੂ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ, ਬਾਬਾ-ਏ-ਕੌਂਮ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 29 ਸਤੰਬਰ 1981 ਨੂੰ ਏਅਰ ਇੰਡੀਆਂ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੀ ਦੇ ਸੁਪਤਨੀ ਬੀਬੀ ਮਨਜੀਤ ਕੌਰ ਕੱਲ ਜਰਮਨੀ ਵਿੱਚ ਅਕਾਲ ਚਲਾਣਾ ਕਰ ਗਏ।
ਪਿਛਲੇ 38 ਸਾਲਾਂ ‘ਤੋਂ ਲੰਮੀ ਜੇਲ੍ਹ ਅਤੇ ਜਲਾਵਤਨੀ ਕੱਟ ਰਹੇ ਦਲ ਖਾਲਸਾ ਆਗੂ ਭਾਈ ਗਜਿੰਦਰ ਸਿੰਘ ਦੀ ਸਿੰਘਣੀ ਜੋ ਸਿਰੜ ਅਤੇ ਤਿਆਗ ਦੀ ਮੂਰਤ ਸਨ ਜਿਨ੍ਹਾਂ ਨੇ ਜਿਥੇ ਵਿਆਹ ‘ਤੋਂ ਮਹਿਜ ਇੱਕ ਸਾਲ ਬਾਅਦ ਹੀ ਪਤੀ ਦੀਆਂ ਪਰਿਵਾਰਿਕ ਜਿੰਮੇਬਾਰੀਆਂ ਦੀ ਬਜਾਏ ਕੌਂਮੀ ਕਾਰਜਾਂ ਨੂੰ ਦਿੱਤੀ ਪਹਿਲ ਕਾਰਨ ਇਕੱਲਤਾ ਅਤੇ ਮਾਨਸਿਕ ਪੀੜਾਂ ਹੰਢਾਈਆਂ ਉਥੇ ਉਹ ਕਈ ਸਾਲਾਂ ‘ਤੋਂ ਕੁੱਝ ਬਿਮਾਰੀਆਂ ਨਾਲ ਵੀ ਜੂਝਦੇ ਰਹੇ। ਬੈਲਜ਼ੀਅਮ ‘ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਭਾਈ ਜਗਮੋਹਣ ਸਿੰਘ ਮੰਡ, ਭਾਈ ਜਗਰੂਪ ਸਿੰਘ, ਭਾਈ ਰਛਪਾਲ ਸਿੰਘ, ਸਵਿੱਟਜ਼ਰਲੈਂਡ ‘ਤੋਂ ਬਾਬਾ ਸੁਰਜੀਤ ਸਿੰਘ ਸੁੱਖਾ, ਜਰਮਨੀ ‘ਤੋਂ ਭਾਈ ਪ੍ਰਤਾਪ ਸਿੰਘ ਅਤੇ ਭਾਈ ਅਵਤਾਰ ਸਿੰਘ ਨੇ ਬੀਬੀ ਮਨਜੀਤ ਕੌਰ ਦੇ ਅਸਹਿ ਵਿਛੋੜੇ ‘ਤੇ ਭਾਈ ਗਜਿੰਦਰ ਸਿੰਘ ਅਤੇ ਉਹਨਾਂ ਦੀ ਬੇਟੀ ਬਿਕਰਮਜੀਤ ਕੌਰ ਅਤੇ ਜਵਾਈ ਗੁਰਪ੍ਰੀਤ ਸਿੰਘ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਨੇਕ ਰੂਹ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖ਼ਸਣ। ਇਹਨਾਂ ਆਗੂਆਂ ਨੇ ਅੱਗੇ ਕਿਹਾ ਕਿ ਬੇਸੱਕ ਮਾਤਾ ਜੀ ਸਰੀਰਕ ਤੌਰ ‘ਤੇ ਸਾਡੇ ਵਿਚਕਾਰ ਨਹੀ ਰਹੇ ਪਰ ਉਹਨਾਂ ਦੀ ਕੁਰਬਾਨੀ ਸਿੱਖ ਇਤਿਹਾਸ ਦਾ ਸੁਨਿਹਰੀ ਪੰਨਾਂ ਬਣ ਚੁੱਕੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *