ਭਾਈ ਗਜਿੰਦਰ ਸਿੰਘ ਜੀ ਦੀ ਧਰਮ-ਪਤਨੀ ਬੀਬੀ ਮਨਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਜਰਮਨੀ ਪੰਥਕ ਜਥੇਬੰਧੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ।


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸਿੱਖਾਂ ਨੂੰ ਭਾਰਤ ਚ ਗੁਲਾਮੀ ਦਾ ਅਹਿਸਾਸ ਕਰਾਉਣ ਦੀਆਂ ਘਟਨਾਵਾਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ। ਸਿੱਖਾਂ ਦੀ ਅਜ਼ਾਦੀ ਦੇ ਸਘੰਰਸ਼ ਵਿੱਚ ਅਹਿਮ ਸੇਵਾਵਾਂ ਨਿਭਾਉਣ ਵਾਲੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ ਦੀ ਕੌਂਮ ਨੂੰ ਵੱਡਮੁੱਲੀ ਦੇਣ ਹੈ। ਜ਼ਿਹਨਾਂ ਨੇ ਆਪਣੇ ਚਾਰ ਦਹਾਕਿਆਂ ਤੋਂ ਵੱਧ ਦਾ ਸਮਾਂ ਕੌਮ ਦੇ ਇਸ ਅਜ਼ਾਦੀ ਦੇ ਸਘੰਰਸ ਚ ਨਿਰਾਂਤਰ ਨਿਧੜਕ ਤੇ ਨਿੱਡਰ ਹੋ ਪਹਿਰਾ ਦਿੱਤਾ ਤੇ ਦੇ ਰਹੇ ਹਨ। ਭਾਈ ਗਜਿੰਦਰ ਸਿੰਘ ਜੀ ਦੀ ਧਰਮ-ਪਤਨੀ ਭੈਣ ਮਨਜੀਤ ਕੌਰ ਜਰਮਨੀ ਚ ਜਲਾਵਤਨੀ ਕੱਟ ਰਹੇ ਸਨ ਜਿਹੜੇ ਲੰਮਾਂ ਸਮਾਂ ਬਿਮਾਰੀ ਨਾਲ ਜੁਝਦੇ ਹੋਏ ਅਕਾਲ ਪੁਰਖ ਵੱਲੋਂ ਬਖ਼ਸ਼ੀ ਸਵਾਸਾˆ ਦੀ ਪੁੰਜੀ ਨੂੰ ਸਮੇਟਦੇ ਹੋਏ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਇਸ ਦੁੱਖ ਦੀ ਘੜੀ ਚ ਜਰਮਨੀ ਦੀਆˆ ਪੰਥਕ ਜਥੇਬੰਦੀਆˆ ਦਿਲ ਦੀਆਂ ਗਹਿਰਾਈਆਂ ਚੋ ਦੁੱਖ ਦਾ ਪ੍ਰਗਟਾਵਾ ਕਰਦੀਆਂ ਹਨ। ਜਿੱਥੇ ਭਾਈ ਗਜਿੰਦਰ ਸਿੰਘ ਦੀਆ ਕੀਤੀਆਂ ਜਾ ਰਹੀਆਂ ਸੇਵਾਵਾਂ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਲਈ ਇਤਿਹਾਸ ਦਾ ਹਿੱਸਾ ਹਨ ਉੱਥੇ ਭੈਣ ਮਨਜੀਤ ਕੌਰ ਵੱਲੋˆ ਝੱਲੇ ਅਨੇਕਾˆ ਦੁੱਖ ਅਤੇ ਦ੍ਰਿੜਤਾ ਕੌਂਮ ਨੂੰ ਸੇਧ ਦਿੰਦੀ ਰਹੇਗੀ। ਸਿੱਖ ਆਗੂਆਂ ਨੇ ਕਿਹਾ ਕਿ ਅਸੀˆ ਗੁਰ ਚਰਨਾ ਵਿੱਚ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਭੈਣ ਮਨਜੀਤ ਕੌਰ ਦੀ ਵਿੱਛੜੀ ਆਤਮਾ ਨੂੰ ਆਪਣੇ ਚਰਨਾ ਚ ਨਿਵਾਸ ਤੇ ਪਿੱਛੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਰਮਨੀ ਦੀਆ ਪੰਥਕ ਜਥੇਬੰਦੀਆˆ ਸਿੱਖ ਫੈਡਰੇਸਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਦੇ ਜਥੇਦਾਰ ਰੇਸ਼ਮ ਸਿੰਘ ਬੱਬਰ, ਸਿੱਖ ਫੈਡਰੇਸਨ ਇੰਟਰਨੈਸਨਲ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲੀ ਅਤੇ ਸ੍ਰੋ ਅ ਦ ਅੰਮ੍ਰਿਤਸਰ ਜਰਮਨੀ ਦੇ ਭਾਈ ਸੋਹਣ ਸਿੰਘ ਕੰਗ ਨੇ ਕੀਤਾ।

Geef een reactie

Het e-mailadres wordt niet gepubliceerd. Vereiste velden zijn gemarkeerd met *