ਇੰਟਰਨੈਟ ‘ਤੇ 16 ਸਾਲਾਂ ਦੀ ਦੋਸਤੀ ਬਾਅਦ ਯੂਰਪ ਵਿੱਚ ਮਿਲੇ ਦੋ ਪੰਜਾਬੀ


ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਸੋਸ਼ਲ ਮੀਡੀਆ ਤੇ ਜਿੱਥੇ ਬਹੁਤੇ ਝਗੜਿਆਂ ਦਾ ਮੁੱਢ ਬੱਝਦਾ ਹੈ ਉੱਥੇ ਕਈ ਨੇਕ ਇਨਸਾਂਨ ਵੀ ਟੱਕਰਦੇ ਹਨ ਜਿਹੜੇ ਸਕਿਆਂ ‘ਤੋਂ ਵੀ ਵੱਧ ਅਪਣੱਤ ਅਤੇ ਰੱਜਵਾਂ ਪਿਆਰ ਦਿੰਦੇ ਹਨ। ਕਈ ਵਾਰ ਕੁੱਝ ਪਰਿਵਾਰਕ ਮੈਂਬਰ ਅਪਣੀਆਂ ਨਿੱਜੀ ਲਾਲਸਾਵਾਂ ਕਾਰਨ ਅਪਦਾ ਹੀ ਪਰਿਵਾਰ ਤੋੜ ਦਿੰਦੇ ਹਨ ਪਰ ਸੋਸ਼ਲ ਮੀਡੀਆ ਤੇ ਗਾਹੇ ਬਿਗਾਹੇ ਕੁੱਝ ਅਜਿਹੇ ਮਿਲ ਜਾਂਦੇ ਹਨ ਜਿੰਨ੍ਹਾਂ ਦੇ ਲਿਖੇ ਚਾਰ ਚੰਗੇਂ ਸ਼ਬਦ ਜਾਂ ਦੋ ਮਿੱਠੇ ਬੋਲ ਕਿਸੇ ਅਨਾਥ ਨੂੰ ਪਰਿਵਾਰ ਅਤੇ ਦੁਨਿਆਵੀ ਰਿਸਤੇਦਾਰੀਆਂ ਦੀ ਘਾਟ ਹੀ ਮਹਿਸੂਸ ਨਹੀ ਹੋਣ ਦਿੰਦੇਂ। ਬੈਲਜ਼ੀਅਮ ਦੇ ਸ਼ਹਿਰ ਗੈਂਟ ਰਹਿੰਦੇ ਗੁਰਪ੍ਰੀਤ ਸਿੰਘ ਢਿੱਲ੍ਹੋਂ ਦਾ ਸੰਪਰਕ 2004 ਵਿੱਚ ਜਾਹੂ ਮਸਿੰਜਰ ਜਰੀਏ ਪਟਿਆਲੇ ਦੇ ਇਕ ਨੌਜਵਾਂਨ ਤਨਵੀਰ ਸਿੰਘ ਨਾਲ ਹੋਇਆ ਜੋ ਉਸ ਸਮੇਂ 15 ਕੁ ਸਾਲਾਂ ਦਾ ਸੀ। ਬਾਅਦ ਵਿੱਚ ਔਰਕੁਟ ਤੇ ਫੇਸਬੁੱਕ ਜਰੀਏ ਵੀ ਸੰਪਰਕ ਬਣਿਆ ਰਿਹਾ ਤੇ ਉਹ ਪਟਿਆਲੇ ਵਾਲਾ ਮੁੰਡਾਂ ਪੜ-ਲਿਖ ਆਸਟਰੇਲੀਆਂ ਚਲਾ ਗਿਆ ਪਰ ਕਿਸੇ ਕਾਰਨ ਉੱਥੇ ਪੱਕਾ ਨਾਂ ਹੋ ਸਕਿਆ ਤੇ 6 ਸਾਲਾਂ ਬਾਅਦ ਫਿਰ ਵਾਪਸ ਪੰਜਾਬ ਆ ਗਿਆ। ਪੰਜਾਬ ਆ ਵਿਆਹ ਕਰਵਾ ਘਰ ਵੀ ਵਸਾ ਲਿਆ ਪਰ ਬੇਰੁਜਗਾਰੀ ਦਾ ਝੰਬਿਆਂ ਰੋਜੀ-ਰੋਟੀ ਦਾ ਜੁਗਾੜ ਕਰਨ ਹਿੱਤ ਉਹ ਮੁੜ ਅਪਣੀ ਪਤਨੀ ਨਾਲ ਬਹਿਰੀਨ ਚਲਾ ਗਿਆ ਜਿੱਥੇ 2 ਸਾਲ ਕਿਸੇ ਕੰਪਣੀ ਵਿੱਚ ਕੰਮ ਕੀਤਾ। ਇਹਨਾਂ 16 ਸਾਲਾਂ ਦੇ ਚੰਗੇਂ ਮਾੜੇ ਸਫਰ ਦੌਰਾਂਨ ਉਸਦਾ ਨਾਤਾ ਅਪਣੇ ਇੰਟਰਨੈਟ ਰਾਂਹੀ ਬਣੇ ਭਰਾ ਵਰਗੇ ਦੋਸਤ ਨਾਲ ਲਗਾਤਾਰ ਬਣਿਆ ਰਿਹਾ ਤੇ ਆਖਰ ਉਸਨੇ ਵੀ ਅਰਬ ਦੇਸ਼ ਨੂੰ ਛੱਡ ਯੂਰਪ ਪਹੁੰਚਣ ਦੀ ਸੋਚ ਲਈ। ਅੱਗੋਂ ਬੈਲਜ਼ੀਅਮ ਵਾਲੇ ਦੋਸਤ ਨੇ ਵੀ ਬਾਂਹਾਂ ਖੋਅਲ ਕੇ ਸੰਭਾਲਣ ਦਾ ਜਿੰਮਾਂ ਚੁੱਕ ਲਿਆ ਤੇ ਉਹ ਪਟਿਆਲੇ ਵਾਲਾ ਮੁੰਡਾਂ ਤਨਵੀਰ ਸਿੰਘ ਅਪਣੀ ਹਮਸਫਰ ਸਮੇਤ ਮਾਝੇ ਵਾਲੇ ਦੋਸਤ ਕੋਲ ਆ ਪਹੁੰਚਿਆਂ। ਬਹਿਰੀਨ ‘ਤੋਂ ਵਾਇਆ ਤੁਰਕੀ ਹੁੰਦਾਂ ਉਹ ਜਰਮਨ ਦੇ ਸ਼ਹਿਰ ਫਰੈਂਕਫਰਟ ਆ ਉਤਰਿਆ ਤੇ ਅੱਗੋਂ ਬੱਸ ਫੜ ਬੈਲਜ਼ੀਅਮ ਦੇ ਸ਼ਹਿਰ ਬਰੁੱਗੇ ਜਿੱਥੇ ਪਰਸੋਂ ਰਾਤ ਡੇਢ ਵਜੇ 16 ਸਾਲਾਂ ‘ਤੋਂ ਇੰਟਰਨੈਟ ਰਾਂਹੀ ਦੋਸਤ ਬਣਿਆਂ ਨੇ ਇੱਕ ਦੂਜੇ ਨੂੰ ਗਲੇ ਲਗਾਇਆ।

Geef een reactie

Het e-mailadres wordt niet gepubliceerd. Vereiste velden zijn gemarkeerd met *