ਭਾਈ ਗਜਿੰਦਰ ਸਿੰਘ ਦੀ ਸਿੰਘਣੀ ਮਨਜੀਤ ਕੌਰ ਜੀ ਦਾ ਸਸਕਾਰ ਅੱਜ ਫਰੈਂਕਫਰਟ ਵਿੱਚ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਵੀਹਵੀਂ ਸਦੀ ਦੇ ਮਹਾਂਨ ਸਿੱਖ, ਬਾਬਾ-ਏ-ਕੌਂਮ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 29 ਸਤੰਬਰ 1981 ਨੂੰ ਏਅਰ ਇੰਡੀਆਂ ਦਾ ਜਹਾਜ ਅਗਵਾ ਕਰਨ ਵਾਲੀ ਟੀਮ ਦੇ ਮੋਢੀ ਆਗੂ ਭਾਈ ਗਜਿੰਦਰ ਸਿੰਘ ਜੀ ਦੇ ਸੁਪਤਨੀ ਬੀਬੀ ਮਨਜੀਤ ਕੌਰ ਜੋ ਪਿਛਲੇ ਹਫਤੇ ਜਰਮਨੀ ਵਿੱਚ ਅਕਾਲ ਚਲਾਣਾ ਕਰ ਗਏ ਸਨ ਦਾ ਸਸਕਾਰ ਅੱਜ ਸੋਮਬਾਰ 28 ਜਨਵਰੀ ਨੂੰ ਕੀਤਾ ਜਾ ਰਿਹਾ ਹੈ। ਸਸਕਾਰ ਫਰੈਂਕਫਰਟ ਨਜਦੀਕ ਔਫਨਬਾਗ ਵਿਖੇ ਦੁਪਿਹਰੇ 2 ਵਜੇ ਹੋਵੇਗਾ ਤੇ ਮਾਤਾ ਮਨਜੀਤ ਕੌਰ ਜੀ ਦੀ ਆਤਮਿਕ ਸਾਂਤੀ ਲਈ ਰਖਵਾਏ ਗਏ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਗੁਰਦਵਾਰਾ ਸਿੱਖ ਸੈਂਟਰ ਸਾਹਿਬ ਵਿਖੇ ਅੱਜ ਹੀ ਕੀਤੀ ਜਾਵੇਗੀ। ਬਹੁਤ ਸਾਰੇ ਸਿੱਖ ਆਗੂ ਜਰਮਨੀ ਪਹੁੰਚ ਚੁੱਕੇ ਹਨ ਤੇ ਭਾਈ ਗਜਿੰਦਰ ਸਿੰਘ ਹੋਰਾਂ ਦਾ ਸਤਿਕਾਰ ਅਤੇ ਮਾਤਾ ਮਨਜੀਤ ਕੌਰ ਦੇ ਸਿਰੜ ਨੂੰ ਸਿਜਦਾ ਕਰਨ ਵਾਲੀਆਂ ਸਿੱਖ ਸੰਗਤਾਂ ਭਾਰੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ। ਜਿਕਰਯੋਗ ਹੈ ਕਿ ਦਲ ਖਾਲਸਾ ਆਗੂ ਭਾਈ ਗਜਿੰਦਰ ਸਿੰਘ ਪਿਛਲੇ 38 ਸਾਲਾਂ ‘ਤੋਂ ਲੰਮੀ ਜੇਲ੍ਹ ਅਤੇ ਜਲਾਵਤਨੀ ਕੱਟਦੇ ਹੋਏ ਕਲਮ ਨਾਲ ਸਿੱਖ ਸੰਘਰਸ਼ ਵਿੱਚ ਨਿਰੰਤਰ ਯੋਗਦਾਨ ਪਾ ਰਹੇ।

Geef een reactie

Het e-mailadres wordt niet gepubliceerd. Vereiste velden zijn gemarkeerd met *