ਬਿਆਸ ਦਰਿਆ ਵਲੋ ਵਾਹੀਯੋਗ ਜ਼ਮੀਨ ਨੂੰ ਲਗਾਈ ਜਾ ਰਹੀ ਢਾਹ ਦਾ ਮੁੱਦਾ ਵਿਧਾਨ ਸ਼ਭਾ ਸ਼ੈਸ਼ਨ ਵਿਚ ਚੁੱਕਣ ਦੀ ਮੰਗ

ਕਪੂਰਥਲਾ, ਪੱਤਰ ਪ੍ਰੇਰਕ
ਬਿਆਸ ਦਰਿਆ ਵਲੋ ਕਪੂਰਥਲਾ ਜਿਲ੍ਹੇ ਦੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਦੇ ਮੰਡ ਖੇਤਰ ਦੀਆਂ ਜ਼ਮੀਨਾਂ ਨੂੰ ਦਰਿਆ ਬਿਆਸ ਵਲੋ ਲਗਾਤਾਰ ਲਗਾਈ ਜਾ ਰਹੀ ਢਾਹ ਦੇ ਚਲਦੇ ਪਿੰਡ ਅੰਮ੍ਰਿੰਤਪੁਰ, ਸਫਦਰਪੁਰ, ਅਰਾਈਆਂ ਝੁੱਗੀਆਂ, ਡੋਗਰਾਂ ਝੁੱਗੀਆਂ, ਮਿਆਣੀ ਮਲਾਹਾਂ, ਫਤਿਹ ਅਲੀ ਖਾਂ, ਬਾਜਾ, ਮੰਗੂਪੁਰ, ਨੂਰੋਵਾਲ, ਹੁਸੈਨਪੁਰ, ਦੁਲੋਵਾਲ, ਸੂਜੋਕਾਲੀਆ ਆਦਿ ਪਿੰਡਾਂ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਸੱਜਣ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਵਿਧਾਇਕ ਸੁਨਾਮ ਤੇ ਬੁੱਧ ਰਾਮ ਚੈਅਰਮੈਨ ਕੋਰ ਕਮੇਟੀ ਨੂੰ ਮਿਲ ਕੇ ਇਸ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਦੇ ਆਉਂਦੇ ਸ਼ੈਸਲ ਵਿਚ ਚੁੱਕਣ ਸਬੰਧੀ ਇਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਇਸ ਇਲਾਕੇ ਦੇ ਲੋਕਾਂ ਨੇ ਆਣੀਆਂ ਸਮੱਸਿਆਵਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਖੇਤੀਬਾੜੀ ਦਾ ਕੰਮ ਕਰਕੇ ਆਪਣੇ ਗੁਜ਼ਾਰਾ ਕਰ ਰਹੇ ਪਰਿਵਾਰਾਂ ਦੀ ਜ਼ਮੀਨ ਲਗਤਾਰ ਬਿਆਸ ਦਰਿਆ ਵਲੋ ਲਗਾਈ ਜਾ ਰਹੀ ਢਾਹ ਕਾਰਨ ਬਿਆਸ ਦਰਿਆ ਵਿਚ ਰੁੜ ਕੇ ਬਰਬਾਦ ਹੁੰਦੀ ਜਾ ਰਹੀ ਹੈ ਤੇ ਸਰਦੀਆਂ ਵਿਚ ਵਿਚ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਤੇ ਵਹਾਅ ਤੇਜ਼ ਹੋਣ ਕਰਕੇ ਸੈਂਕੜੇ ਏਕੜ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਦਰਿਆ ਬਿਆਸ ਦੀ ਢਾਹ ਕਾਰਨ ਜੀਵੀਕੇ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਤੋਂ ਝੱਲ ਲੇਈ ਵਾਲਾ ਸੁਲਤਾਨਪੁਰ ਲੋਧੀ ਨੂੰ ਬਿਜਲੀ ਸਪਲਾਈ ਕਰਦੀ ਟਾਵਰ ਟਰਾਂਸਮਿਸ਼ਨ ਲਾਈਨ ਦਾ ਸਭ ਤੋਂ ਵੱਡਾ ਟਾਵਰ ਵੀ ਖਤਰੇ ਵਿਚ ਹੈ। ਲੋਕਾਂ ਅਨੁਸਾਰ ਦਰਿਆ ਬਿਆਸ ਦੀ ਢਾਹ ਕਾਰਨ ਉਨ੍ਹਾਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਵਾਸਤੇ ਇਸ ਮੁੱਦੇ ਨੂੰ ਵਿਧਾਨ ਸਭਾ ਸ਼ੈਸ਼ਨ ਵਿਚ ਚੁੱਕ ਕੇ ਸਰਕਾਰ ਤਕ ਪਹੁੰਚਾਇਆ ਜਾਵੇ ਤਾਂ ਜੋ ਦਰਿਆ ਕਿਨਾਰੇ ਪੱਥਰ ਦੇ ਸਟੱਡ ਲਗਾ ਕੇ ਇਸ ਢਾਹ ਨੂੰ ਰੋਕਿਆ ਜਾ ਸਕੇ ਤੇ ਲੋਕਾਂ ਨੂੰ ਉਪਜਾਊ ਜ਼ਮੀਨ ਦਰਿਆ ਦੀ ਮਾਰ ਤੋਂ ਬਚ ਸਕੇ। ਆਪ ਆਗੂ ਅਮਨ ਅਰੋੜਾ ਵਿਧਾਇਕ ਸੁਨਾਮ ਤੇ ਬੁੱਧ ਰਾਮ ਚੈਅਰਮੈਨ ਕੋਰ ਕਮੇਟੀ ਨੇ ਭਰੋਸਾ ਦਿੱਤਾ ਕਿ ਉਹ ਇਸ ਗੰਭੀਰ ਮਸਲੇ ਨੂੰ ਵਿਧਾਨ ਸਭਾ ਸ਼ੈਸ਼ਨ ਵਿਚ ਉਠਾਉਣਗੇ ਤੇ ਸਮੱਸਿਆਵਾਂ ਦਾ ਹੱਲ ਕਰਵਾਉਣ ਵਾਸਤੇ ਪੂਰਾ ਯਤਨ ਕਰਨਗੇ। ਇਸ ਮੌਕੇ ’ਤੇ ਆਪ ਦੇ ਕਪੂਰਥਲਾ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਚਾਹਲ, ਮਾਸਟਰ ਚਰਨਜੀਤ ਸਿੰਘ, ਰਵੀ ਪ੍ਰਕਾਸ਼ ਸ਼ਰਮਾ ਵੀ ਮੌਜੂਦ ਸਨ।

Geef een reactie

Het e-mailadres wordt niet gepubliceerd. Vereiste velden zijn gemarkeerd met *