ਗੁਰਦੁਆਰਾ ਹਰਿ ਰਾਇ ਸਾਹਿਬ ਜੀ ਡਿਉਰਨੇ ਵਿਖੇ ਪਾਲਕੀ ਸਾਹਿਬ ਸਥਾਪਿਤ ਹੋਏ


ਬੈਲਜੀਅਮ 5 ਫਰਵਰੀ (ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਦੇ ਡਾਇਮੰਡ ਸਿਟੀ ਐਂਟਵਰਪੰਨ ਨਾਮ ਨਾਲ ਜਾਣੇ ਜਾਂਦੇ ਹੋਏ ਦੇ ਡਿਉਰਨੇ ਇਲਾਕੇ ਵਿਚ ਅਫਗਾਨਿਸਤਾਨ ਤੋ ਆਏ ਸਿੱਖਾਂ ਅਤੇ ਹਿੰਦੂ ਸੰਗਤਾਂ ਵਲੋ ਬਹੁਤ ਅਲੀਸ਼ਾਨ ਗੁਰੂ ਘਰ ਉਸਾਰਿਆ ਗਿਆ ਹੈ ਜਿਸ ਦੀਆਂ ਸਿਫਤਾ ਦੂਰ ਦੂਰ ਤੱਕ ਸਿੱਖ ਜਗਤ ਵਿਚ ਪ੍ਰਸੰਸਾ ਹੋ ਰਹੀ ਹੈ, ਭਾਵੇ ਗੁਰੂ ਦੇ ਕਾਰਜ ਗੁਰੂ ਜੀ ਦੀ ਮੇਹਰ ਕ੍ਰਿਪਾ ਸਦਕਾ ਹੀ ਹੁੰਦੇ ਹਨ ਪਰ ਸੇਵਾ ਭਾਵਨਾ ਵਾਲੀਆਂ ਸੰਗਤਾਂ ਅਤੇ ਚੰਗੇ ਪ੍ਰਬੰਧਿਕਾਂ ਦੇ ਉਦਮ -ਮਿਹਨਤ ਸਦਕਾ ਹੀ ਚੰਗੇ ਕਾਰਜ ਸਿਰੇ ਚੜਦੇ ਹਨ, ਕੁਝ ਹੀ ਮਹੀਨਆਂ ਤੋ ਸੰਪੂਰਨ ਹੋਈ ਗੁਰੂ ਘਰ ਦੀ ਬਿਲਡਿੰਗ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਵਿਖੇ ਪ੍ਰਕਾਸ਼ ਅਸਥਾਨ ਤੇ ਅਲੀਸ਼ਾਨ ਪਾਲਕੀ ਸਾਹਿਬ ਅਤੇ ਸੁਖਆਸਨ ਅਸਥਾਨ ਦੇ ਤਖਤ (ਮੰਜੀ ਸਾਹਿਬ) ਸਥਾਪਿਤ ਹੋਈ, 3 ਫਰਵਰੀ ਐਤਵਾਰ ਨੂੰ ਸਾਰੀ ਸੰਗਤ ਨੇ ਅਰਦਾਸ ਬੇਨਤੀ ਰਾਹੀ ਗੁਰੂ ਸਾਹਿਬ ਜੀ ਦਾ ਧੰਨਵਾਦ ਕੀਤਾ, ਇਹ ਪਾਲਕੀ ਸਾਹਿਬ ਅਤੇ ਮੰਜੀ ਸਾਹਿਬ ਸ਼ਪੈਸ਼ਲ ਦਿੱਲੀ ਤੋ ਇੱਕ ਗੁਰਮੁੱਖ ਪ੍ਰਵਾਰ ਵਲੋ ਸੇਵਾ ਭੇਟਾ ਕੀਤੀ ਗਈ ਹੈ ਜੋ ਕਾਰਗੋ ਰਾਹੀ ਪਹੂੰਚੀ ਹੈ, ਇੰਗਲੈਂਡ ਤੋ ਸਾਉਥਹਾਲ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਿਕ ਕਮੇਟੀ ਵਲੋ ਡਿਉਰਨੇ ਲਿਆ ਕੇ ਗੁਰਦੁਆਰਾ ਸ਼੍ਰੀ ਹਰਿ ਰਾਇ ਸਾਹਿਬ ਜੀ ਦੀ ਪ੍ਰਬੰਧਿਕ ਕਮੇਟੀ ਅਤੇ ਬੈਲਜੀਅਮ ਦੀ ਸੰਗਤ ਨਾਲ ਮਿਲਕੇ ਸੇਵਾ ਵਿਚ ਖਾਸ ਯੋਗਦਾਨ -ਹੱਥੀ ਸੇਵਾ ਨਿਭਾਈ ਗਈ, ਇੰਗਲੈਂਡ ਤੋ ਸ਼ਪੈਸ਼ਲ ਅਫਗਾਨੀ ਸਿੱਖਾਂ ਦੀ ਇੱਕ ਵੱਡੀ ਬੱਸ ਭਰ ਕੇ ਸੇਵਾ ਵਾਸਤੇ ਆਈ ਅਤੇ ਸੇਵਾ ਵਿਚ ਖਾਸ ਯੋਗਦਾਨ ਪਾਇਆ, ਯੂ ਕੇ ਤੋ ਆਏ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਪ੍ਰਬੰਧਿਕ ਸੇਵਾਦਾਰਾਂ ਵਲੋ ਡਿਉਰਨੇ ਦੀ ਕਮੇਟੀ ਅਤੇ ਸੇਵਦਾਰਾਂ ਨੂੰ ਚੰਗੀ ਸੇਵਾ ਨਿਭਾਉਣ ਤੇ ਸੰਨਮਾਣਿਤ ਕੀਤਾ ਗਿਆ, ਅਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਯੂ ਕੇ ਤੋ ਲਿਆਦੇ ਹੋਏ ਬਹੁਤ ਸੋਹਣੇ ਗੁਰਬਾਣੀ ਸ਼ਬਦ ਫੋਟੋ ਫਰੇਮ ਸਾਰੀਆਂ ਸੰਗਤਾਂ ਨੂੰ ਵੰਡੇ ਗਏ, ਯੂ ਕੇ ਕਮੇਟੀ ਦੇ ਸੈਕਟਰੀ ਵਲੋ ਵੀ ਬਹੁਤ ਸੋਹਣੇ ਸ਼ਬਦਾ ਰਾਹੀ ਸੰਗਤਾਂ ਵਿਚ ਵਿਚਾਰ ਰੱਖੇ, ਡਿਉਰਨੇ ਗੁਰਦੁਆਰਾ ਸ੍ਰੀ ਹਰਿ ਰਾਇ ਸਾਹਿਬ ਜੀ ਦੇ ਪ੍ਰਬੰਧਿਕ ਸੈਕਟਰੀ ਵਲੋ ਇਥੇ ਪਹੂੰਚੇ ਸਾਰੇ ਸੰਗਤਾਂ ਸੇਵਾਦਾਰਾਂ ਅਤੇ ਯੂ ਕੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ,
3 ਫਰਵਰੀ ਦਿਨ ਐਤਵਾਰ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਪੈਸ਼ਲ ਇੰਡੀਆ ਤੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਹਜੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਦੇ ਜਥੈ ਵਲੋ ਸ਼ਬਦ ਕੀਰਤਨ ਰਾਹੀ ਹਾਜਰੀ ਭਰੀ ਅਜੇ ਕੁਝ ਸਮਾ ਭਾਈ ਸਾਹਬ ਜੀ ਦਾ ਜਥਾ ਬੈਲਜੀਅਮ ਵਿਚ ਹਨ, 17 ਫਰਵਰੀ ਨੂੰ ਧੰਨ ਧੰਨ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਆਪ ਸਭ ਪ੍ਰਵਾਰਾਂ ਨੂੰ ਇਸ ਪਵਿੱਤਰ ਦਿਹਾੜੈ ਤੇ ਗੁਰੂ ਘਰ ਹਾਜਰੀ ਭਰਨ ਲਈ ਪ੍ਰਬੰਧਿਕ ਸੱਜਣਾ ਵਲੋ ਬੇਨਤੀ ਕੀਤੀ ਜਾਂਦੀ ਹੈ ਕੇ ਹੁੰਮ ਹੁੰਮਾ ਕੇ ਦਰਸ਼ਨ ਦੇ ਕੇ ਆਪਣਾ ਮਨੁੱਖਾ ਜਨਮ ਸਫਲਾ ਕਰੋ ਅਤੇ ਗੁਰੂ ਘਰ ਤੋ ਖੁਸ਼ੀਆਂ ਪ੍ਰਾਪਤ ਕਰਨਾ ਜੀ, ਹੋਰ ਜਾਣਕਾਰੀ ਵਾਸਤੇ ਗੁਰਦੁਆਰਾ ਸ੍ਰੀ ਹਰਿ ਰਾਇ ਸਾਹਿਬ ਜੀ ਡਿਉਰਨੇ ਦੇ ਮੁੱਖ ਸੇਵਾਦਾਰ ਭਾਈ ਸੰਤੋਖ ਸਿੰਘ ਜੀ ਫੋਨ ਨੰਬਰ 0032499922724

Geef een reactie

Het e-mailadres wordt niet gepubliceerd. Vereiste velden zijn gemarkeerd met *