ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦੇ ਟਰਾਇਲ ੯ ਫਰਵਰੀ ਨੂੰ ਸੀਚੇਵਾਲ ਹਾਕੀ ਗਰਾਊਂਡ ਵਿਚ ਹੋਣਗੇ ਟਰਾਇਲ

ਸੁਲਤਾਨਪੁਰ ਲੋਧੀ ੭ ਫਰਵਰੀ (ਸੁਰਜੀਤ ਸਿੰਘ, ਪ੍ਰੋਮਿਲ ਕੁਮਾਰ)

ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਦਾ ਗਠਨ ਕੀਤਾ ਗਿਆ ਹੈ।ਇਸ ਅਕੈਡਮੀ ਲਈ ਹਾਕੀ ਖਿਡਾਰੀਆਂ ਦੀ ਚੋਣ ਕਰਨ ਲਈ ੯ ਫਰਵਰੀ ਨੂੰ ਟਰਾਇਲ ਕੀਤੇ ਜਾ ਰਹੇ ਹਨ।ਅਕੈਡਮੀ ਦੇ ਖਜ਼ਾਨਚੀ ਗੁਰਵਿੰਦਰ ਸਿੰਘ ਬੋਪਾਰਾਏ ਅਤੇ ਜਨਰਲ ਸਕੱਤਰ ਗੁਲਬਿੰਦਰ ਸਿੰਘ ਨੇ ਦੱਸਿਆ ਕਿ ਹਾਕੀ ਖਿਡਾਰੀਆਂ ਦੀ ਚੋਣ ਵਾਸਤੇ ੯ ਫਰਵਰੀ ਨੂੰ ਸਵੇਰੇ ੯ ਵਜੇ ਪਿੰਡ ਸੀਚੇਵਾਲ ਦੀ ਹਾਕੀ ਗਰਾਂਉਂਡ ਵਿੱਚ ਟਰਾਇਲ ਹੋਣਗੇ। ਇੰਨ੍ਹਾਂ ਖਿਡਾਰੀਆਂ ਦੀ ਚੋਣ ਅੰਡਰ ੧੪ ਤੇ ਅੰਡਰ ੧੬ (ਸਾਲ ਲੜਕੇ ) ਉਮਰ ਵਰਗ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਟ੍ਰਾਇਲ ਦੇਣ ਦੇ ਇੱਛਕ ਹਨ ਉਹ ਆਪਣੇ ਨਾਲ ਜਨਮ ਸਰਟੀਫਿਕੇਟ, ਆਧਾਰ ਕਾਰਡ ਅਤੇ ਦੋ ਫੋਟੋਆਂ ਵੀ ਲੈ ਕੇ ਆਉਣ। ਟਰਾਇਲ ਦੇਣ ਆਏ ਖਿਡਾਰੀਆਂ ਲਈ ਰਿਹਾਇਸ਼ ਅਤੇ ਭੋਜਣ ਦਾ ਖ਼ਾਸ ਪ੍ਰਬੰਧ ਹੋਵੇਗਾ। ਅੰਡਰ ੧੪ ਸਾਲ ਨੂੰ ੨੦੦੬ ਤੋਂ ਅਤੇ ਅੰਡਰ ੧੬ ਸਾਲ ੨੦੦੩ ਸਾਲ ਨੂੰ ਉਮਰ ਦਾ ਅਧਾਰ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜਿਥੇ ਪੰਜਾਬ ਦੇ ਵਾਤਾਵਰਣ ਦੀ ਸ਼ੁੱਧਤਾ ਲਈ ਪਿਛਲੇ ੧੯ ਸਾਲਾਂ ਤੋਂ ਵੱਡੀ ਲੜਾਈ ਲੜ ਰਹੇ ਹਨ ਉਥੇ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਵੀ ਖੇਡਾਂ ਦੇ ਖੇਤਰ ਵਿੱਚ ੧੯੯੯ ਤੋਂ ਲਗਾਤਾਰ ਜੁਟੇ ਹੋਏ ਹਨ। ਹਾਕੀ, ਕੁਸ਼ਤੀ, ਕਬੱਡੀ, ਅਥਲੈਟਿਕਸ, ਰਸਾਕਸ਼ੀ ਅਤੇ ਪਾਣੀ ਵਾਲੀਆਂ ਖੇਡਾਂ ਵਿੱਚ ਖਿਡਾਰੀਆਂ ਨੂੰ ਅਭਿਆਸ ਕਰਾਉਣ ਲਈ ਪੰਜ ਕੋਚ ਮੁਹੱਈਆ ਕਰਵਾਏ ਹੋਏ ਹਨ। ਹਾਕੀ ਲਈ ਐਸਟਰੋਟਰਫ, ਰੈਸਲਿੰਗ ਲਈ ਗੱਦੇ, ਆਧੁਨਿਕ ਸਹੂਲਤਾਂ ਵਾਲਾ ਸਟੇਡੀਅਮ ਅਤੇ ਜਿਮ ਖਿਡਾਰੀਆਂ ਨੂੰ ਮੁਹੱਈਆ ਕਰਵਾਇਆ ਹੋਇਆ ਹੈ। ਖਿਡਾਰੀਆਂ ਨੂੰ ਪੂਰੀ ਸੁੱਖ ਸਹੂਲਤ ਇੱਕ ਉਂਕਾਰ ਚੈਰੀਟੇਬਲ ਟਰੱਸਟ ਵੱਲੋਂ ਫਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਖੇਡਾਂ ਦੇ ਖੇਤਰ ਵਿੱਚ ਇੱਕ ਹੋਰ ਨਗ ਜੋੜਦਿਆਂ ਹੁਣ ਸੰਤ ਬਲਬੀਰ ਸਿੰਘ ਹਾਕੀ ਅਕੈਡਮੀ ਸੁਲਤਾਨਪੁਰ ਲੋਧੀ ਬਣਾਈ ਗਈ ਹੈ। ਇਸ ਅਕੈਡਮੀ ਵਿੱਚ ਅਭਿਆਸ ਕਰਨ ਵਾਲੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਹਾਕੀ ਖੇਡ ਸਕਣਗੇ।ਦੋਨੇ ਇਲਾਕੇ ਵਿੱਚ ਸੰਤ ਸੀਚੇਵਾਲ ਖਿਡਾਰੀਆਂ ਲਈ ਮਸੀਹਾ ਬਣੇ ਹੋਏ ਹਨ। ਸੀਚੇਵਾਲ ਅਤੇ ਸੁਲਤਾਨਪੁਰ ਲੋਧੀ ਵਿੱਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲ਼ਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਹੋਰ ਜਾਣਕਾਰੀ ਲਈ ਗੁਲਬਿੰਦਰ ਸਿੰਘ ੯੭੭੯੭ ੫੧੦੫੫, ਦਵਿੰਦਰ ਸਿੰਘ ੮੬੯੯੬੧੬੭੦੪ ਨਾਲ ਸੰਪਰਕ ਕਰ ਸਕਦੇ ਹੋ।

Geef een reactie

Het e-mailadres wordt niet gepubliceerd. Vereiste velden zijn gemarkeerd met *