ਐਂਟਵਰਪਨ ਬੈਂਕ ਵਿਚ ਚੋਰੀ ਦੇ ਮਾਮਲੇ ਅਧੀਨ ਦੋ ਸ਼ੱਕੀ ਗ੍ਰਿਫਤਾਰ

ਐਂਟਵਰਪਨ 7 ਫਰਵਰੀ (ਯ.ਸ) ਪਿਛਲੇ ਕੁਝ ਦਿਨਾਂ ਤੋਂ ਬੈਲਜਅੀਮ ਦੇ ਸ਼ਹਿਰ ਐਂਟਵਰਪਨ ਦੀ ਬੈਂਕ ਵਿਖੇ ਹੋਈ ਚੋਰੀ ਅਖਬਾਰਾਂ ਦੀ ਸੁੱਰਖੀਆਂ ਵਿੱਚ ਹੈ। ਇਹ ਚੋਰੀ ਇੱਕ ਸੁਰੰਗ ਰਾਹੀਂ ਕੀਤੀ ਗਈ ਜੋ ਕਿ ਇਕ ਘਰ ਦੀ ਬੈਸਮੈਂਟ ਤੋਂ ਬੈਂਕ ਤੱਕ ਬਣਾਈ ਗਈ। ਇਥੇ ਇਹ ਵਰਣਨਯੋਗ ਹੈ ਕਿ ਚੋਰਾਂ ਵਲੋਂ ਬੈਂਕ ਦੇ 20 ਤੋਂ 30 ਤੱਕ ਲਾਕਰ ਤੋੜੇ ਗਏ ਹਨ। ਪੁਲਿਸ ਵਲੋਂ ਤਹਿਕੀਕਾਤ ਕਰਨ ਉਪਰੰਤ ਪਿਹਲਾਂ ਦੋ ਵਿਅਕਤੀ ਅਤੇ ਅੱਜ ਇਕ ਹੋਰ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਇਕ ਵਿਅਕਤੀ ਵਲੋਂ ਕਬੂਲਿਆ ਗਿਆ ਹੈ ਕਿ ਉਹ ਸੁੰਰਗ ਵਾਲੀ ਬੈਸਮੈਂਟ ਵਿੱਚ ਗਿਆ ਸੀ ਪਰ ਉਸ ਨੂੰ ਇਸ ਸੁਰੰਗ ਬਾਰੇ ਕੋਈ ਜਾਣਕਾਰੀ ਨਹੀਂ ਸੀ। ਪੁਲਿਸ ਵਲੋਂ ਅੱਗੇ ਜਾਂਚ ਪੜਤਾਲ ਅਤੇ ਪੁੱਛਗਿਛ ਜਾਰੀ ਹੈ।

Geef een reactie

Het e-mailadres wordt niet gepubliceerd. Vereiste velden zijn gemarkeerd met *