ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੀ ਹੋਈ ਮੀਟਿੰਗ, ਖੇਡ ਮੇਲੇ ਦਾ ਲੇਖਾ ਜੋਖਾ ਕੀਤਾ ਸਾਂਝਾ


ਕਪੂਰਥਲਾ, ਇੰਦਰਜੀਤ ਸਿੰਘ ਚਾਹਲ
ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੀ ਮੀਟਿੰਗ ਪ੍ਰਧਾਨ ਜੈਲਾ ਭੁਲਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਕਲੱਬ ਵਲੋ ਪਿੰਡ ਭੁਲਾਣਾ ਵਿਚ ਬੀਤੇ ਕਰਵਾਏ ਗਏ ਕਬੱਡੀ ਖੇਡ ਮੇਲੇ ਦਾ ਲੇਖਾ ਜੋਖਾ ਸਮੂਹ ਮੈਂਬਰਾਂ ਦੀ ਸਨਮੁੱਖ ਰੱਖਿਆ। ਮੀਟਿੰਗ ਦੌਰਾਨ ਅਗਲੇ ਸਾਲ ਕਰਵਾਏ ਜਾਣ ਵਾਲੇ ਕਬੱਡੀ ਕੱਪ ਦੀਆਂ ਤਰੀਕਾਂ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜੈਲਾ ਭੁਲਾਣਾ ਨੇ ਦੱਸਿਆ ਕਿ ਕਲੱਬ ਵਲੋ ਹਮੇਸ਼ਾਂ ਖਿਡਾਰੀਆਂ ਦੀ ਸਹਾਇਤਾ ਵਾਸਤੇ ਯਤਨ ਜਾਰੀ ਰਹਿਣਗੇ ਤੇ ਇਸ ਖੇਡ ਸੀਜ਼ਨ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ’ਤੇ ਗੁਰਜੀਤ ਸਿੰਘ ਖਿੰਡਾ, ਰਾਜਵੀਰ ਸਿੰਘ, ਰਾਜਦਵਿੰਦਰ ਸਰਪੰਚ ਭੁਲਾਣਾ, ਗੁਰਮੇਲ ਚਾਹਲ ਦੁਰਗਾਪੁਰ, ਹਰਜਿੰਦਰ ਸਿੰਘ ਲਾਲੀ, ਰੂਪ ਸਿੰਘ ਗਿੱਲ, ਹਰਜਿੰਦਰ ਸਿੰਘ, ਸੁੱਖ ਬਾਜਵਾ, ਨਿਸ਼ਾਨ ਸਿੰਘ ਘੁੰਮਣ, ਦਵਿੰਦਰ ਸਿੰਘ ਰਾਜਾ, ਮੋਹਨ ਸਿੰਘ ਬਾਜਵਾ, ਹਕੂਮਤ ਸਿੰਘ ਬਾਜਵਾ, ਪਿਆਰਾ ਸਿੰਘ ਸ਼ਾਹ, ਜਗਤਾਰ ਸਿੰਘ ਜੱਗਾ ਮੱਲ੍ਹੀ, ਜਤਿੰਦਰ ਸਿੰਘ ਆਰਸੀਐਫ, ਜਸਵਿੰਦਰ ਸਿੰਘ, ਬਲਵੰਤ ਸਿੰਘ, ਬਾਬਾ ਗੁਰਦਿਆਲ ਸਿੰਘ, ਬਹਾਦਰ ਸਿੰਘ ਨਸੀਰਪੁਰ, ਸੁਖਵਿੰਦਰ ਸਿੰਘ ਸੁੱਖਾ, ਅਵਤਾਰ ਸਿੰਘ ਕਾਹਲੋ, ਲਾਭ ਚੰਦ ਥਿਗਲੀ, ਕੁਲਵੰਤ ਰਾਏ ਭੱਲਾ, ਜਸਪਾਲ ਸਿੰਘ ਬਾਜਵਾ, ਨਿਰਮਲ ਸਿੰਘ ਗੁਰਾਇਆ, ਗੁਰਮੀਤ ਸਿੰਘ ਮਠਾੜੂ, ਅਮਰਜੀਤ ਸਿੰਘ ਨਾਹਰ, ਜਗਤਾਰ ਸਿੰਘ ਸਰਪੰਚ ਤੇ ਗੁਰਿੰਦਰਪਾਲ ਸਿੰਘ ਬਾਜਵਾ ਆਦਿ ਮੌਜੂਦ ਸਨ।
ਤਸਵੀਰ-ਕਲਗੀਧਰ ਸਪੋਰਟਸ ਕਲੱਬ ਭੁਲਾਣਾ ਦੀ ਮੀਟਿੰਗ ਦਾ ਦ੍ਰਿਸ਼।

Geef een reactie

Het e-mailadres wordt niet gepubliceerd. Vereiste velden zijn gemarkeerd met *